ਯਾਰ ਮੈਨੂੰ ਇੱਕ ਗੱਲ ਸਮਝ ਨਹੀਂ ਆਉਂਦੀ ਕਿ 1 ਜੇ ਬਾਥਰੂਮ ਵਿਚਲੀ ਸਾਬੁਣ ਦੇ ਟੁਕੜਿਆਂ ਨੂੰ ਹੱਥ ਧੋਣ ਲਈ ਵਾਸ਼ ਬੇਸਨ ਤੇ ਰੱਖ ਲਿਆ ਜਾਵੇ ਤਾਂ ਇਸ ਵਿਚ ਕੀ ਗਲਤ ਹੈ। ਕਿ ਉਥੇ ਵੀ ਲਕਸ ਦੀ ਡੇਢ ਸੌ ਗ੍ਰਾਮ ਦੀ ਟਿੱਕੀ ਰੱਖਣੀ ਜਰੂਰੀ ਹੈ।
2 ਜੇ ਟੁੱਥ ਪੇਸਟ ਯ ਸੇਵਿੰਗ ਕਰੀਮ ਦੇ ਆਖਰੀ ਤਿਨਕੇ ਨੂੰ ਵੀ ਕੱਢਕੇ ਯ ਖਿੱਚ ਧੂਕੇ ਵਰਤ ਲਿਆ ਜਾਵੇ ਤਾਂ ਕੀ ਹਰਜ ਹੈ। ਇਹ ਕਾਹਦੀ ਬੇਜਿੱਤੀ ਵਾਲੀ ਗੱਲ ਹੋਈ।
3 ਜੇ ਬੰਦਾ ਠੀਕ ਰੁੱਤ ਵਿੱਚ ਰਬੜ ਦੀਆਂ ਚੱਪਲਾਂ ਪਾਕੇ ਬਜ਼ਾਰ ਗੇੜੀ ਲਾ ਆਵੇ ਕਿ ਇਹ ਕੋਈ ਗਲਤ ਕੰਮ ਹੈ। ਕੀ ਮਾਰਕਿਟ ਜਾਣ ਤੋਂ ਪਹਿਲਾਂ ਬੂਟ ਜਰਾਬਾਂ ਠੂਸਨੇ ਜਰੂਰੀ ਹਨ।
4 ਕੁੜਤਾ ਪਜਾਮਾ ਪਾਕੇ ਬਾਹਰ ਜਾਣਾ ਯ ਕਿਸੇ ਫ਼ੰਕਸ਼ਨ ਤੇ ਜਾਣਾ ਕੀ ਹੇਠੀ ਵਾਲੀ ਗੱਲ ਹੈ। ਕਿੱਥੇ ਲਿਖਿਆ ਹੈ ਕਿ ਪੈਂਟ ਸ਼ਰਟ ਬੈਲਟ ਜਰੂਰੀ ਹੈ।
5 ਕੀ ਹਰ ਰੋਜ਼ ਧੋਤੇ ਕਪੜੇ ਪਾਉਣਾ ਜਰੂਰੀ ਹੈ। ਇੱਕ ਪੈਂਟ ਕਮੀਜ਼ ਯ ਕੁੜਤਾ ਪਜਾਮਾ ਦੋ ਦਿਨ ਵੀ ਚਲਾਇਆ ਜਾ ਸਕਦਾ ਹੈ ਹਾਂ ਅੰਡਰ ਗਾਰਮੈਂਟਸ (ਅੰਡਰ ਵੀਅਰ ਤੇ ਬਨੀਆਨ) ਬਦਲਣੇ ਜਰੂਰੀ ਹੁੰਦੇ ਹਨ।
6 ਕਈ ਤਾਂ ਦਿਨੇ ਬਿਨਾਂ ਜਰੂਰਤ ਤੋਂ ਜਗਦੇ ਬਲਬ ਨੂੰ ਬੰਦ ਕਰਦੇ ਹੋਏ ਨੂੰ ਕੰਜੂਸ ਆਖਦੇ ਹਨ।
ਬਾਕੀ ਤੁਹਾਡੀ ਸਮਝ। ਆਪਾਂ ਆਪਣੇ ਅੰਦਰ ਦੀ ਗੱਲ ਕਹਿ ਦਿੱਤੀ।
ਊਂ ਗੱਲ ਆ ਇੱਕ।
#ਰਮੇਸ਼ਸੇਠੀਬਾਦਲ
ਸਾਬਕਾ ਸੁਪਰਡੈਂਟ