ਪਹਿਲਾਂ ਕੋਈ ਵਿਰਲਾ ਹੀ ਸੀ ਜੋ ਪਿੰਡ ਚੋਂ ਬਾਹਰ ਵਿਦੇਸ ਜਾਦਾਂ ਸੀ ਪਹਿਲਾਂ ਪਹਿਲ ਇੰਨਾ ਕੁ ਦੌੜ ਜਰੂਰ ਸੀ ਕਿ ਜਿਸ ਪਰਿਵਾਰ ਦਾ ਕੋਈ ਜੀਅ ਬਾਹਰ ਸੀ ਉਹ ਆਪਣੇ ਸਕੇ ਸੰਬੰਧੀਆਂ ਦਾ ਵੀਜਾ ਲਗਵਾ ਕਿ ਆਪਣੇ ਕੋਲ ਸੱਦ ਲੈਂਦੇ ਸੀ | ਹੁਣ ਇਸ ਰੀਤ ਅਨੁਸਾਰ ਬਹੁਤ ਨੌਜਵਾਨੀ ਬਾਹਰ ਜਾ ਰਹੀ ਹੈ ਪਰ ਹੁਣ ਇਸ ਦੇ ਬਹੁਤ ਸਾਰੇ ਕਾਰਨ ਹੋਰ ਵੀ ਉਪਜ ਗਏ ਹਨ ਜਿਵੇਂ ਵਿਦੇਸ਼ਾਂ ਵਿੱਚ ਰਹਿ ਕੇ ਹਰ ਕੋਈ ਆਪਣੇ ਆਪ ਨੂੰ ਸੁਰੱਖਿਅਤ ਸਮਝਦਾ ਹੈ ਇੱਥੇ ਪਤਾ ਨਹੀ ਕਦੋ ਤੇ ਕਿੱਥੇ ਰੋਕ ਕੇ ਮੋਟਰਸਾਇਕਲ ਵਾਲਿਆਂ ਨੇ ਵੱਢ-ਟੁੱਕ ਕਰਕੇ ਚਲੇ ਜਾਂਣਾ ਹੈ ।ਪਰ ਜੇ ਦੇਖਿਆ ਜਾਵੇ ਤਾਂ ਗੁੰਡਾਗਰਦੀ ਵਿਦੇਸ਼ਾਂ ਵਿੱਚ ਵੀ ਘੱਟ ਨਹੀ|ਵਿਦੇਸਾਂ ਵਿੱਚ ਰਾਜਨੀਤਕ ਲੋਕਾਂ ਦੀ ਦਖਲ-ਅੰਦਾਜ਼ੀ ਬਹੁਤ ਘੱਟ ਹੈ |ਵਿਦੇਸ਼ਾਂ ਵਿੱਚ ਵਾਤਾਵਰਨ ਬਹੁਤ ਵਧੀਆ ਹੈ ਲੋਕ ਵੀ ਆਪਣੀ ਜ਼ਿੰਮੇਵਾਰੀ ਸਮਝਦੇ ਹਨ| ਇੱਥੇ ਜ਼ਿੰਮੇਵਾਰੀ ਨੂੰ ਸਮਝਦਾ ਹੀ ਨਹੀ ਚੰਡੀਗੜ ਜਾ ਕਿ ਭਾਂਵੇ ਕੁਝ ਨਿਯਮ ਸਿੱਖ ਲੈਣ ਪਰ ਚੰਡੀਗੜ ਤੋਂ ਬਾਹਰ ਫੇਰ ਉਹੀ ਮਾਇਆਜਾਲ ਜਾਰੀ ਰਹਿੰਦਾ| ਵਿਦੇਸ਼ਾਂ ਵਿਚ ਮੁਫ਼ਤ ਦੀਆਂ ਸਹੂਲਤਾਂ ਦੇ ਕੇ ਲੋਕਾਂ ਤੋਂ ਵੋਟਾਂ ਨਹੀਂ ਲਈਆਂ ਜਾਂਦੀਆਂ | ਜਿਵੇਂ ਕਿ ਸਾਡੇ ਮੁਫਤਖੋਰੀ ਨੇ ਨੌਜਵਾਨੀ ਦਾ ਘਾਣ ਕਰ ਛੱਡਿਆ |ਵਿਦੇਸ਼ਾਂ ਵਿੱਚ ਆਵਾਜਾਈ ਦੇ ਨਿਯਮ ਹਨ ਲੋਕ ਉਸ ਨੂੰ ਫਾਲੋ ਕਰਦੇ ਹਨ ਜੇ ਕੋਈ ਗਲਤੀ ਕਰਦਾ ਹੈ ਤਾਂ ਸਭ ਨਾਲ ਇੱਕੋ ਜਿਹਾ ਵਰਤਾਰਾ ਕੀਤਾ ਜਾਂਦਾ ਹੈ ਭਾਵੇਂ ਓਹ ਐਮ ਪੀ, ਐਮ ਐਲ ਏ ਹੈ ਜਾਂ ਆਮ ਨਾਗਰਿਕ ਕਿਉਂ ਨਾ ਹੋਵੇ ਐਥੇ ਇੱਕ ਐੱਮ ਐੱਲ ਏ ਲੰਘਾਉਣ ਲਈ ਘੰਟਿਆਂ ਬੱਧੀ ਆਮ ਲੋਕ ਖੱਜਲ ਹੁੰਦੇ ਰਹਿੰਦੇ ਨੇ | ਲੜਕੀਆਂ ਵੀ ਪੂਰੀ ਤਰ੍ਹਾਂ ਸੁਰੱਖਿਅਤ ਹਨ ਪਰ ਹਰੇਕ ਲੜਕੀ ਤੇ ਨਿਰਭਰ ਕਰਦਾ ਹੈ ਉਸ ਨੇ ਕਿਸ ਤਰ੍ਹਾਂ ਰਹਿਣਾ ਹੈ।ਵਿਦੇਸ਼ਾਂ ਵਿਚ ਥਾਂ-ਥਾਂ ਪੁਲਿਸ ਵੱਲੋਂ ਨਾਕੇ ਲਾਕੇ ਲੋਕਾਂ ਨੂੰ ਪ੍ਰੇਸ਼ਾਨ ਨਹੀਂ ਕੀਤਾ ਜਾਂਦਾਂ| ਵਿਦੇਸ਼ਾਂ ਵਿਚ ਜਾਤੀਵਾਦ ਭਾਸ਼ਾਵਾਦ ਨਹੀਂ ਸਾਡੇ ਦੇਸ਼ ਵਿੱਚ ਇਹ ਹੀ ਲੜਾਈਆਂ ਨਹੀਂ ਮੁੱਕਦੀਆਂ | ਰਾਜਨੀਤਕ ਲੋਕ ਆਪਣੇ ਦੇਸ਼ ਨੂੰ ਸਮਰਪਤ ਹਨ ਸਾਡੇ ਰਾਜਨੀਤਕ ਲੋਕ ਆਪਣੇ ਘਰ ਭਰਦੇ ਹਨ | ਪਰ ਅਸੀਂ ਕਹਿੰਦੇ ਹਾਂ ਕਿ ਸਾਡਾ ਦੇਸ਼ ਆਜ਼ਾਦ ਹੈ ਅੱਜ ਵੀ ਗੋਰਿਆਂ ਦੇ ਕੀਤੇ ਵਿਕਾਸ ਨੂੰ ਯਾਦ ਕੀਤਾ ਜਾਂਦਾ ਹੈ ਪਰ ਸਾਡੇ ਕਾਲਿਆਂ ਨੇ ਦੇਸ਼ ਨੂੰ ਉਨ੍ਹਾਂ ਤੋਂ ਜ਼ਿਆਦਾ ਲੁੱਟਿਆ ਹੈ ਅੱਜ ਅਸੀਂ ਲੱਖਾਂ ਰੁਪਏ ਖਰਚ ਕਰਕੇ ਉਨ੍ਹਾਂ ਗੋਰਿਆਂ ਕੋਲ ਕਿਉਂ ਜਾ ਰਹੇ ਹਾਂ ਇੱਕ ਸੌਚਣ ਦੀ ਗੱਲ ਹੈ।ਵਿਦੇਸ਼ਾਂ ਵਿਚ ਲੋਕ ਤੰਤਰ ਵਿਕਾਊ ਨਹੀਂ ਹੈ ਪਰ ਸਾਡੇ ਦੇਸ਼ ਵਿੱਚ ਲੋਕਤੰਤਰ ਵੋਟਾਂ ਵਾਲੇ ਦਿਨ ਗਲ਼ੀਆਂ ਵਿੱਚ ਮੁੱਲ ਮਿਲਦਾ ਹੈ ਖਰੀਦਣ ਵਾਲੇ ਵੋਟ ਦੀ ਬੋਲੀ ਲਾਉਂਦੇ ਹਨ| ਵਿਦੇਸ਼ਾਂ ਵਿਚ ਮਜ਼ਦੂਰ ਨੂੰ ਉਸ ਦੀ ਮਜ਼ਦੂਰੀ ਦਾ ਪੂਰਾ ਹੱਕ ਮਿਲਦਾ ਹੈ ਪਰ ਸਾਡੇ ਦੇਸ਼ ਵਿਚ ਮਜ਼ਦੂਰ ਨੂੰ ਉਸਦਾ ਪੂਰਾ ਮਿਹਨਤਾਨਾ ਨਹੀਂ ਮਿਲਦਾ ਜਿਸ ਕਾਰਨ ਲੋਕ ਵਿਦੇਸ਼ਾਂ ਵਿੱਚ ਜਾ ਕੇ ਮਜ਼ਦੂਰੀ ਕਰਨਾ ਵੀ ਪਸੰਦ ਕਰਦੇ ਹਨ | ਕੁਝ ਹੱਦ ਤੱਕ ਇਸਦਾ ਕਾਰਨ ਨੌਜਵਾਨੀ ਵਿੱਚ ਨਿਰਾਸਤਾ ਹੈ ਉਹ ਸਰਕਾਰੀ ਨੌਕਰੀ ਦੇ ਕਾਬਲ ਹੋਣ ਦੇ ਬਾਵਜੂਦ ਵੀ ਸਮਝਣ ਲੱਗੀ ਹੈ ਕਿ ਉਸਦਾ ਅਗਲਾ ਪਰਿਵਾਰਕ ਜੀਵਨ ਸੁਖਾਲਾ ਨਹੀ ਹੋਵੇਗਾ | ਪੜੀ ਲਿਖੀ ਬੇਰੁਜਗਾਰੀ ਹਰ ਮੋੜ ਚੁਰਾਹੇ ਤੇ ਕਹਿ ਦੀ ਮਿਲ ਜਾਵੇਗੀ ਕੀ ਰੱਖਿਆ ਐਥੇ ਬਾਹਰ ਜਾਂ ਬਾਹਰ | ਕਿਸਾਨ ਵਰਗ ਆਪਣੇ ਖੇਤੀ ਧੰਦੇ ਨੂੰ ਹੁਣ ਬਹੁਤਾ ਕਮਾਈ ਦਾ ਸਾਧਨ ਨੀ ਸਮਝਦਾ ਇਸੇ ਕਾਰਨ ਉਹ ਆਪਣੇ ਧੀ ਪੁੱਤ ਨੂੰ ਪੁੱਠੇ ਸਿੱਧੇ ਤਰੀਕੇ ਨਾਲ ਵਿਦੇਸ ਸੈੱਟ ਕਰਨਾ ਹੀ ਆਪਣਾ ਸਹੀ ਤਰੀਕਾ ਸਮਝਦਾ | ਵਿਦੇਸ ਜਾਣ ਦੇ ਦੋਵੇਂ ਪੱਖ ਵਾਚਣੇ ਬਹੁਤ ਜਰੂਰੀ ਨੇ ਕਿ ਜੇ ਜਵਾਨੀ ਕੁਝ ਆਪਣੇ ਆਪ ਨੂੰ ਨਿਖਾਰਨਾ ਚਾਹੁੰਦੀ ਹੈ ਤਾਂ ਜੀਅ ਸਦਕੇ ਜਾਵੇ ਪਰ ਇਹ ਕਹਿ ਕਿ ਪੰਜਾਬ ਛੱਡ ਰਹੀ ਆ ਕਿ ਇੱਥੇ ਮਾਹੌਲ ਮਾੜਾ ,ਨਸੇ ਨੇ ,ਸੁਰੱਖਿਆ ਨਹੀ ,ਤਾਂ ਇਹ ਤੁਹਾਡਾ ਸਭ ਤੋਂ ਵੱਡਾ ਵਹਿਮ ਹੈ ਕਿਉਂਕਿ ਜਿੰਨਾ ਦੇਸ਼ਾਂ ਵਿੱਚ ਤੁਸੀ ਰਹਿੰਦੇ ਹੋ ਜੁਰਮ ,ਨਸੇ ,ਮਾੜਾ ਮਾਹੌਲ ਤਾਂ ਉੱਥੇ ਵੀ ਆ | ਹਾਂ ਜੇ ਤੁਸੀ ਨੀ ਪੰਜਾਬ ਨੂੰ ਬਦਲਣਾ ਨਹੀ ਚਾਹੋਗੇ ਤਾਂ ਹੋਰ ਕੌਣ ਬਦਲੂ | ਜੇ ਸਾਨੂੰ ਲੱਗਦਾ ਕਿ ਪੰਜਾਬ ਵਿੱਚ ਰੁਜਗਾਰ ਨਹੀ ਤਾਂ ਦੱਸੋ ਕਿ ਪੰਜਾਬ ਵਿੱਚ ਬਾਕੀ ਸੂਬਿਆਂ ਤੋਂ ਆ ਕਿ ਰਹਿਣ ਵਾਲੇ ਲੋਕ ਲੱਖਾਂ ਕਰੋੜਾਂ ਦੇ ਮਾਲਕ ਕਿਵੇਂ ਬਣ ਗਏ ? ਕਿ ਨੌਜਵਾਨੀ ਜਿੰਨੀ ਮਿਹਨਤ ਵਿਦੇਸ਼ਾਂ ਵਿੱਚ ਕਰਦੀ ਹੈ ਪੰਜਾਬ ਵਿੱਚ ਕਰੇ ਪੰਜਾਬ ਤਰੱਕੀ ਨੀ ਕਰੂ ?ਰਹੀ ਗੱਲ ਨਸਿਆਂ ਦੀ ਨਸਾਂ ਕੋਈ ਨੌਜਵਾਨੀ ਦੇ ਮੂੰਹ ਚ ਨੀ ਪਾਉਂਦਾ ਸਰਕਾਰਾਂ ਨਸੇ ਮੂੰਹ ਵਿੱਚ ਨਹੀ ਪਾਉਦੀਆਂ ਜੇ ਬਚਣਾ ਤਾਂ ਬਚਾਓ ਸਾਨੂੰ ਖੁਦ ਕਰਨਾ ਪੈਣਾ | ਜੇ ਬਾਕਹਿ ਹੀ ਤਰੱਕੀ ਕਰਨ ਜਾ ਰਹੀ ਜਵਾਨੀ ਵਿਦੇਸਾਂ ਵਿੱਚ ਤਾਂ ਜੀਅ ਸਦਕੇ ਜਾਵੇ ਪਰ ਜੇ ਇਹ ਸੋਚਕੇ ਜਾ ਰਹੇ ਹੋ ਕਿ ਪੰਜਾਬ ਵਿੱਚ ਸਾਡਾ ਭਵਿੱਖ ਮੁਸ਼ਕਿਲ ਤੇ ਖਤਰੇ ਵਿੱਚ ਹੈ ਤਾਂ ਇੱਕ ਗੱਲ ਹਮੇਸਾਂ ਯਾਦ ਰੱਖਿਓ ਜੋ ਪੰਜਾਬ ਵਿੱਚ ਅੱਜ ਜਿਊਦੇ ਨੇ ਉਹ ਤੁਹਾਡੇ ਵਿਦੇਸ ਜਾਣ ਤੋਂ ਬਾਦ ਵੀ ਜਿਊਦੇਂ ਹੀ ਮਿਲਣਗੇ |
ਜਸਵੰਤ ਸਿੰਘ ਜੋਗਾ
ਫੋਨ ਨੰਬਰ -:6239643306