ਬਠਿੰਡੇ ਵਿੱਚ ਕੁਲੜ ਵਾਲਾ ਬਣਾਉਣ ਵਾਲੀ ਇੱਕ ਹਿੰਮਤੀ ਕੁੜੀ ਨਾਲ ਮੁਲਾਕਾਤ ਕਰਨ ਦਾ ਮੌਕਾ ਮਿਲਿਆ। ਆਪਣੀ ਜਿੰਦਗੀ ਵਿੱਚ ਕੁੱਝ ਨਵਾਂ ਕਰਨ ਦਾ ਜਜ਼ਬਾ ਰੱਖਣ ਵਾਲੀ #ਪਰਾਂਜਲ_ਸਿੰਗਲਾ ਕਮਰਸ ਗਰੈਜੂਏਟ ਹੈ ਤੇ ਉਹ ਭਾਰਤੀ ਸਟੇਟ ਬੈੰਕ ਤੋਂ ਇਲਾਵਾ ਕਈ ਹੋਰ ਅਦਾਰਿਆਂ ਵਿੱਚ ਨੌਕਰੀ ਕਰ ਚੁੱਕੀ ਹੈ। ਆਪਣੀ ਰੁਚੀ ਅਤੇ ਹੌਬੀ ਨੂੰ ਆਪਣਾ ਪੇਸ਼ਾ ਬਣਾਉਣ ਵਾਲੀ ਇਹ ਮੇੰਹਨਤੀ ਕੁੜੀ ਬਠਿੰਡਾ ਦੇ ਦਾਦੀ ਪੋਤੀ ਪਾਰਕ ਮੂਹਰੇ ਆਪਣਾ ਫ਼ੂਡ ਸੈੱਟਅੱਪ ਲਾਉਂਦੀ ਹੈ। ਬਹੁਤ ਸਾਰੀਆਂ ਲੜਕੀਆਂ ਹੋਰ ਵੀ ਹਨ ਜੋ ਆਪਣੀ ਰੋਜ਼ੀ ਰੋਟੀ ਲਈ ਅਲੱਗ ਅਲੱਗ ਕੰਮ ਧੰਦੇ ਕਰਦੀਆਂ ਹਨ। ਪਰ #ਪਰਾਂਜਲ_ਸਿੰਗਲਾ ਕੁਲੜ ਪੀਜ਼ਾ ਬਣਾਉਂਦੀ ਹੈ ਜੋ ਸ਼ਾਇਦ ਬਠਿੰਡੇ ਚ ਹੋਰ ਕਿਤੋਂ ਨਹੀਂ ਮਿਲਦਾ। ਸਵਾਦ ਪੱਖੋਂ ਲਾਜਬਾਬ ਪੀਜ਼ਾ ਖਾਕੇ ਢਿੱਡ ਤਾਂ ਭਰ ਜਾਂਦਾ ਹੈ ਪਰ ਨੀਅਤ ਨਹੀਂ। ਜਦੋਂ ਨੂੰ ਸੰਤੁਸ਼ਟੀ ਜਿਹੀ ਹੋਣ ਲੱਗਦੀ ਹੈ ਓਦੋਂ ਨੂੰ ਕੁਲੜ ਦਾ ਥੱਲਾ ਨਜ਼ਰ ਆਉਣ ਲੱਗ ਜਾਂਦਾ ਹੈ। ਇੱਥੇ ਬਹੁਤ ਉੱਤਮ ਕਿਸਮ ਦੇ ਸੈਂਡਵਿਚ ਅਤੇ ਬੀਟ ਕੌਫ਼ੀ ਵੀ ਮਿਲਦੀ ਹੈ। ਕੌਫ਼ੀ ਵੀ ਲਾਜਬਾਬ ਹੁੰਦੀ ਹੈ। ਸੈੱਟਅਪ ਦੇ ਕੋਲ ਹੀ ਕੁਝ ਮੂੜੇ ਨੁਮਾਂ ਕੁਰਸੀਆਂ ਰੱਖੀਆਂ ਹਨ ਤਾਂਕਿ ਬਜ਼ੁਰਗ ਬਿਮਾਰ ਤੇ ਔਰਤਾਂ ਬੈਠਕੇ ਕੁਲੜ ਪੀਜ਼ੇ ਦਾ ਸਵਾਦ ਚੱਖ ਸਕਣ। ਪਰਾਂਜਲ ਦੇ ਨਾਲ ਉਸਦੀ ਛੋਟੀ ਭੈਣ #ਮੰਸ਼ਾ ਵੀ ਸਹਾਇਤਾ ਕਰਦੀ ਹੈ। ਉਂਜ ਮੰਸ਼ਾ ਰਾਜਪੁਰੇ ਦੀ ਚਿੱਟਕਾਰਾ ਯੂਨੀਵਰਸਿਟੀ ਦੀ ਬੀ ਟੈਕ ਕੰਪਿਊਟਰ ਸਾਇੰਸ ਦੀ ਸਟੂਡੈਂਟ ਹੈ। ਦੋਨੇ ਭੈਣਾਂ ਕੁਕਿੰਗ ਵਿੱਚ ਮਾਹਿਰ ਹਨ। ਗ੍ਰਾਹਕ ਦੇ ਖਰਚੇ ਹੋਏ ਪੈਸੇ ਅੰਜਾਈ ਨਹੀਂ ਜਾਂਦੇ ਉਸ ਦੀ ਪੂਰੀ ਕੀਮਤ ਵਸੂਲ ਹੋ ਜਾਂਦੀ ਹੈ। ਇਥੇ ਕੁਆਲਿਟੀ ਅਤੇ ਕੁਆਂਟਟੀ ਨਾਲ ਸਮਝੌਤਾ ਨਹੀਂ ਕੀਤਾ ਜਾਂਦਾ। ਗ੍ਰਾਹਕਾਂ ਦੀ ਲੱਗੀ ਭੀੜ ਇਸ ਗੱਲ ਦਾ ਪੁਖਤਾ ਸਬੂਤ ਹੈ।
ਊਂ ਗੱਲ ਆ ਇੱਕ।
#ਰਮੇਸਸੇਠੀਬਾਦਲ
ਸਾਬਕਾ ਸੁਪਰਡੈਂਟ