ਬਾਊ ਨੇ ਕਿੰਨੇ ਪੇਹੈ ਦਿੱਤੇ ਰਾਤ ਦੀਵਾਲੀ ਤੇ।ਮੈਂ ਬਲਬੀਰ ਨੂੰ ਪੁੱਛਿਆ।
ਪ ਪ ਪ ਪ ਪ ਪ ਪੰਜ ਸੌ। ਉਸਨੇ ਖੁਸ਼ ਹੋ ਕੇ ਜਬਾਬ ਦਿੱਤਾ।
ਫਿਰ ਖੂਬ ਪਟਾਕੇ ਚਲਾਏ ਹੋਣਗੇ। ਮੈਂ ਪੁੱਛਿਆ ਕਿਉਂਕਿ ਮੈਨੂੰ ਇਸਨੇ ਹੀ ਦੱਸਿਆ ਸੀ ਕਿ ਪਿਛਲੀ ਦੀਵਾਲੀ ਤੇ ਉਸਨੇ ਨੇ ਹਜ਼ਾਰ ਰੁਪਏ ਦੇ ਪਟਾਕੇ ਚਲਾਏ ਸਨ।
ਨ ਨ ਨ ਨ ਨ ਬਾਊ ਪੇਹੈ ਮੈਂ ਸੰਭਾਲ ਕੇ ਰੱਖ ਲਏ। ਕਦੇ ਬਿਮਾਰੀ ਛਿਮਾਰੀ ਤੇ ਕੰਮ ਆਉਣਗੇ। ਕੀ ਹੋਇਆ ਬਿਨਾਂ ਮੇਹਨਤ ਦੇ ਮਿਲੇ ਹਨ ਪਰ ਪਟਾਕਿਆਂ ਚ ਖਤਮ ਕਰਨ ਦਾ ਕੀ ਫਾਇਦਾ।
ਨਹੀਂ ਬਲਬੀਰ ਮੁਫ਼ਤ ਦੀ ਕਮਾਈ ਹੀ ਪਟਾਕਿਆਂ ਚ ਉਡਾਉਦੇ ਹਨ ਲੋਕ। ਹੱਕ ਹਲਾਲ ਤੇ ਖੂਨ ਪਸੀਨੇ ਦੀ ਕਮਾਈ ਨੂੰ ਅਜਾਂਈ ਗਵਾਉਣਾ ਮੁਸ਼ਕਿਲ ਹੈ।
ਬਾਊ ਗੱਲ ਤੇ ਤੇਰੀ ਠੀਕ ਹੈ ਪਰ ਮੁਫ਼ਤ ਮਿਲੇ ਪੈਸੇ ਨੂੰ ਵੀ ਢੰਗ ਸਿਰ ਵਰਤਣਾ ਚਾਹੀਦਾ ਹੈ। ਮੁਫ਼ਤ ਚ ਆਏ ਪੇਹੈ ਨੂੰ ਮੁਫ਼ਤ ਚ ਗਵਾਉਣਾ ਕੋਈ ਸਿਆਣੀ ਗੱਲ ਨਹੀਂ।
ਮੈਨੂੰ ਬਲਬੀਰ ਦੀ ਗੱਲ ਬਹੁਤ ਵਧੀਆ ਲੱਗੀ। ਅਨਪੜ੍ਹ ਹੈ ਪਰ ਗੱਲਾਂ ਸਮਝਦਾਰੀ ਵਾਲਿਆਂ ਤੇ ਤਰਕ ਅਧਾਰਿਤ ਕਰਦਾ ਹੈ।
ਪਰ ਬਾਊ ਕਹਿੰਦੇ ਅਹ ਆਪਣਾ ਮੋਦੀ ਬਾਹਰਲੇ ਮੁਲਕਾਂ ਤੋਂ ਵਿਆਜੂ ਪੇਹੈ ਲਿਆਉਂਦਾ ਤਾਂ ਮੁਲਕ ਦੀ ਗਰੀਬੀ ਦੂਰ ਕਰਨ ਲਈ ਹੈ ਪਰ ਉਹਨਾਂ ਪੈਸਿਆਂ ਦੀਆਂ ਮੂਰਤੀਆਂ ਬਣਾਈ ਜਾਂਦਾ ਹੈ।
#ਰਮੇਸ਼ਸੇਠੀਬਾਦਲ