ਪੰਜੀਰੀ | panjeeri

“ਮਖਿਆ ਜੀ ਆਪਾਂ ਇੰਨੇ ਡਿੱਬੇ ਪੰਜੀਰੀ ਦੇ ਵੰਡਤੇ ਵਿਆਹ ਤੇ ਪਰ ਆਪਾਂ ਖੁਦ ਟੇਸਟ ਵੀ ਨਹੀਂ ਵੇਖਿਆ।”
“ਗੱਲ ਤਾਂ ਤੇਰੀ ਸ਼ਹੀ ਹੈ। ਖੋਲ੍ਹ ਲੈ ਡਿੱਬਾ। ਆਪਾਂ ਕਿਹੜਾ ਕੋਈ ਪੰਡਿਤ Murarilal Sharma ਤੋਂ ਮਹੂਰਤ ਕਢਾਉਣਾ ਹੈ।”
“ਚਲੋ ਜੀ ਇੱਕ ਡਿੱਬਾ ਪਿਆ ਹੈ। ਖੋਲ੍ਹ ਲੈਂਦੇ ਹਾਂ।” ਕਹਿ ਕੇ ਓਹ ਪੰਜੀਰੀ ਵਾਲਾ ਡਿੱਬਾ ਚੁੱਕ ਲਿਆਈ ਤੇ ਉਸਦੀ ਪੰਨੀ ਉਤਾਰਨ ਲੱਗੀ।
ਗੱਲ ਉਸਦੀ ਵਾਜਿਬ ਸੀ ਸੈਂਕੜੇ ਪੰਜੀਰੀ ਦੇ ਡਿੱਬੇ ਵੰਡੇ ਗਏ ਛੋਟੇ ਬੇਟੇ NAVGEET ਸੇਠੀ ਅਤੇ Pratima Mureja ਦੇ ਵਿਆਹ ਤੇ। ਪੰਜੀਰੀ ਮੇਰੇ ਅਜੀਜ ਦੋਸਤ ਗਰਗ ਸਵੀਟਸ ਵਾਲੇ Rohit Garg ਤੋਂ ਬਣਵਾਈ ਸੀ। ਬਹੁਤਿਆਂ ਦੇ ਸੰਦੇਸ਼ ਮਿਲੇ ਕਿ ਪੰਜੀਰੀ ਬਹੁਤ ਟੇਸਟੀਂ ਹੈ। ਕਈਆਂ ਨੇ ਫੋਨ ਕਰਕੇ ਕਿਹਾ ਤੇ ਕਈਆਂ ਨੇ ਫਬ ਤੇ ਟਿਪਣੀ ਕੀਤੀ। ਜਿੱਥੇ ਐਨ ਪੀ ਸਕੂਲ ਵਾਲੇ Sumit Bharti ਨੇ ਆਪਣੀ ਟਿੱਪਣੀ ਵਿੱਚ ਪੰਜੀਰੀ ਦਾ ਜ਼ਿਕਰ ਕੀਤਾ ਉਥੇ ਦੰਦਾਂ ਦੀ ਮਸ਼ਹੂਰ ਡਾਕਟਰ Rakhee Gulati ਨੇ ਇਸ ਨੂੰ “very yummy” ਕਿਹਾ। ਮੇਰੇ ਪੁਰਾਣੇ ਸਹਿਕਰਮੀਆਂ ਨੇ ਵੀ ਸੱਦਾ ਪੱਤਰ ਕਬੂਲਣ ਤੋਂ ਬਾਦ ਪੰਜੀਰੀ ਦਾ ਉਚੇਚਾ ਜਿਕਰ ਕੀਤਾ। ਚਾਹੇ ਪ੍ਰਸਿੱਧ ਸਿੱਖਿਆ ਸ਼ਾਸਤਰੀ Rahul Dhamija ਨੇ ਆਪਣੀ ਕਿਸੇ ਟਿਪਣੀ ਵਿੱਚ ਇਸ ਦਾ ਜ਼ਿਕਰ ਤੇ ਸ਼ੁਕਰਾਨਾ ਕਰ ਦਿੱਤਾ ਸੀ ਪਰ ਉਸਦੀ ਆਵਾਜ਼ ਸੁਣਨ ਲਈ ਮੈਂ ਉਸਨੂੰ ਫੋਨ ਕੀਤਾ ਤੇ ਉਸਨੇ ਵੀ ਪੰਜੀਰੀ ਦਾ ਰਾਗ ਅਲਾਪਿਆ। ਹਰ ਵਸਤੂ ਜੋ ਕਿਸੇ ਨੇ ਪਿਆਰ ਨਾਲ ਭੇਜੀ ਹੋਵੇ ਉਸਦੀ ਝੂਠੀ ਸੱਚੀ ਤਾਰੀਫ ਕਰਨਾ ਅਸੀਂ ਆਪਣਾ ਫਰਜ਼ ਸਮਝਦੇ ਹਾਂ। ਸੁਣਕੇ ਚੰਗਾ ਲਗਦਾ ਹੈ। ਜੇ ਕੋਈ ਲੋੜ ਤੋਂ ਵੱਧ ਤਾਰੀਫ ਕਰੇ ਤਾਂ ਇਓ ਲਗਦਾ ਹੈ ਕਿ ਉਸਨੂੰ ਇੱਕ ਡਿੱਬਾ ਹੋਰ ਦੇ ਦੇਣਾ ਚਾਹੀਦਾ ਹੈ। ਤੇ ਹੋਇਆ ਵੀ ਬਿਲਕੁਲ ਇੱਦਾਂ ਹੀ। ਕੁਝ ਕ਼ੁ ਨੂੰ ਦੁਬਾਰਾ ਡਿੱਬੇ ਵੀ ਦਿੱਤੇ ਗਏ। ਬਾਹਲੀ ਤਾਰੀਫ ਜੋ ਕਰ ਦਿੱਤੀ ਓਹਨਾ ਨੇ। ਪਰ ਧੰਨ ਉਹ ਵੀ ਹਨ ਜਿੰਨਾਂ ਨੇ ਖਾਕੇ ਡਕਾਰ ਵੀ ਨਹੀਂ ਮਾਰਿਆ। ਤਾਰੀਫ ਕਿੱਥੇ। ਨਾ ਫੋਨ ਨਾ ਫਬ ਟਿਪਣੀ। ਇੱਕ ਦੋ ਘਰਾਂ ਜਿੰਨਾ ਨੇ ਘਰੇ ਵਿਆਹ ਰੱਖਿਆ ਹੋਇਆ ਹੈ ਤੇ ਉਹ ਖੋਏ ਵਾਲੀ ਮਿਠਾਈ ਡ੍ਰਾਈ ਫਰੂਟ ਯ ਕਾਜੂ ਕਤਲੀ ਦੇ ਝਮੇਲੇ ਵਿੱਚ ਫਸੇ ਹੋਏ ਹਨ ਨੇ ਪੁੱਛਿਆ ਕਿ ਇਹ ਪੰਜੀਰੀ ਕਿਥੋਂ ਬਣਾਈ ਹੈ ਤੇ ਕੀ ਲਾਗਤ ਪੈਂਦੀ ਹੈ। ਮਤਲਬ ਪੰਜੀਰੀ ਨੇ ਉਹਨਾਂ ਨੂੰ ਨਵਾਂ ਆਪਸ਼ਨ ਦਿੱਤਾ। ਚਲੋ ਇਹ ਤੇ ਵਿਆਹ ਦੀਆਂ ਖੁਸ਼ੀਆਂ ਸਨ। ਸਭ ਖ਼ੁਸ਼ ਹੀ ਚਾਹੀਦੇ ਹਨ। ਕਈ ਰਿਸ਼ਤੇਦਾਰਾਂ ਸਨੇਹੀਆਂ ਮਿੱਤਰਾਂ ਨੂੰ ਖੋਏ ਦੀ ਮਿਠਾਈ ਦੇ ਸੀਲ ਬੰਦ ਡਿੱਬੇ ਵੀ ਭੇਜੇ ਗਏ ਓਹਨਾ ਵੱਲੋਂ ਕੋਈ ਹੁੰਗਾਰਾ ਨਾ ਅਉਣਾ ਜਿਆਦਾ ਖਤਰਨਾਕ ਲਗਦਾ ਹੈ ਕਿਉਂਕਿ ਵਿਆਹ ਦੇ ਦਿਨਾਂ ਵਿੱਚ ਆਈ ਬੰਦ ਮਿਠਾਈ ਦੇ ਖਰਾਬ ਹੋਣ ਦਾ ਪਤਾ ਨਹੀਂ ਲਗਦਾ। ਕਿ ਕਦੋਂ ਖੱਟੀ ਹੋ ਜਾਵੇ। ਜਿਸ ਤਰਾਂ ਦੇਸੀ ਘਿਓ ਦੀ ਘਰੇ ਬਣਾਈ ਭਾਜੀ ਬਹੁਤ ਜਲਦੀ ਸੁੱਕ ਕੇ ਪੱਥਰ ਹੋ ਗਈ। ਹੁਣ ਉਹ ਲੱਡੂ ਖਾਣ ਦੇ ਘੱਟ ਤੇ ਲੜਾਈ ਕਰਨ ਦੇ ਵੱਧ ਕੰਮ ਆਉਂਦੇ ਹਨ।
ਇਸ ਵਾਰ ਥੋੜੀ ਮੈਨ ਪਾਵਰ ਦੀ ਘਾਟ ਜਿਹੀ ਸੀ। ਪਹਿਲਾਂ ਇਹ ਦਰਮਦਾਰ ਮੇਰਾ ਛੋਟਾ ਭਤੀਜਾ sangeet sethi ਹੀ ਸੰਭਾਲਦਾ ਸੀ ਪਰ ਇਸ ਵਾਰ ਉਸਨੂੰ ਹੋਰ ਜ਼ਿੰਮੇਵਾਰੀਆਂ ਵਿੱਚ ਫਸਾ ਦਿੱਤਾ ਫ਼ਿਰ ਵਧਾਈ ਤੇ ਕਾਰਡ ਵੰਡਣ ਲਈ ਸੰਗੀਤ ਸੇਠੀ ਤੋਂ ਇਲਾਵਾ Rajinder Sachdeva Chhabra Samar Ansh Sachdeva Ravi Bawa Rahul sharma ਨੂੰ ਕੁਝ ਕ਼ੁ ਜਿੰਮੇਵਾਰੀ ਸੌਂਪੀ ਗਈ। ਵੈਸੇ ਦੋ ਕ਼ੁ ਕਾਰਡ ਵੰਡ ਕੇ ਡਾਕਟਰ Vivek Kareer ਵੀ ਇਸ ਲਿਸਟ ਵਿਚ ਸ਼ਾਮਿਲ ਹੋ ਗਏ।
ਚਾਹ ਨਾਲ ਖਾਧੀ ਪੰਜੀਰੀ ਵਾਕਿਆ ਹੀ ਸਵਾਦ ਲੱਗੀ। ਤਾਰੀਫ ਕਰਨ ਵਾਲੇ ਸੱਚੇ ਹਨ। ਤੇ ਚੁਪ ਰਹਿਣ ਵਾਲਿਆਂ ਨੂੰ ਸ਼ਾਇਦ ਸ਼ੂਗਰ ਹੋਵੇਗੀ ਜੋ ਓਹਨਾ ਨੇ ਟੇਸਟ ਹੀ ਨਹੀਂ ਕੀਤੀ।
ਉਲਾਂਭਾ Mithu Kamboj ਦਾ ਵੀ ਸਿਰ ਮੱਥੇ ਹੈ।
ਭੁੱਲਾਂ ਚੁੱਕਾਂ ਇਨਸਾਨ ਤੋਂ ਹੀ ਹੁੰਦੀਆਂ ਹਨ।
ਖਿਮਾਂ ਦਾ ਜਾਚਕ
#ਰਮੇਸ਼ਸੇਠੀਬਾਦਲ
ਦੁੱਲੇ ਦਾ ਪਿਓ।

Leave a Reply

Your email address will not be published. Required fields are marked *