ਜੱਟ ਦੀ ਬਿੱਲੀ ਨੂੰ ਕੀਮਤੀ ਕੌਲੇ ਵਿਚ ਦੁੱਧ ਪੀਂਦੀ ਵੇਖ ਵਿਓਪਾਰੀ ਸੋਚਣ ਲੱਗਾ ਜੇ ਸਿੱਧੀ ਕੌਲੇ ਦੀ ਗੱਲ ਕੀਤੀ ਤਾਂ ਜੱਟ ਨੂੰ ਸ਼ੱਕ ਪੈ ਜਾਣਾ..ਸੋ ਗੱਲ ਬਿੱਲੀ ਤੋਂ ਹੀ ਸ਼ੁਰੂ ਕਰਦੇ ਹਾਂ..!
ਪਹਿਲੋਂ ਢੇਰ ਸਾਰੀਆਂ ਸਿਫਤਾਂ ਕੀਤੀਆਂ ਮਗਤੋਂ ਹੌਲੀ ਜਿਹੀ ਬਿੱਲੀ ਦਾ ਸੌਦਾ ਮਾਰ ਲਿਆ..!
ਬਹਾਨੇ ਜਿਹੇ ਨਾਲ ਅਗਲੇ ਦਿਨ ਫੇਰ ਪਰਤ ਆਇਆ..ਏਧਰ ਓਧਰ ਦੀਆਂ ਮਾਰੀਆਂ ਮਗਰੋਂ ਆਖਣ ਲੱਗਾ ਯਾਰ ਬਿੱਲੀ ਤੇ ਤੂੰ ਦਿੱਤੀ ਵੇਚ ਹੁਣ ਆਹ “ਕੌਲੇ” ਦਾ ਕੀ ਕਰੇਗਾ..ਕਰਮਾ ਵਾਲੀ ਨੇ ਅੱਜ ਚੱਜ ਨਾਲ ਦੁੱਧ ਵੀ ਨਹੀਂ ਪੀਤਾ..ਮਾਰ ਲੈ ਸੌਦਾ ਇਸਦਾ ਵੀ!
ਅੱਗੋਂ ਆਖਣ ਲੱਗਾ ਨਾ ਲਾਲਾ ਜੀ..ਆਹ ਕੌਲਾ ਤੇ ਮੈਂ ਕਿਸੇ ਕੀਮਤ ਤੇ ਨਹੀਂ ਵੇਚਣਾ..ਇਸ ਆਸਰੇ ਤਾਂ ਮੈਂ ਹੁਣ ਤੱਕ ਵੀਹ ਪੰਝੀ ਬਿੱਲੀਆਂ ਵੇਚ ਦਿੱਤੀਆਂ!
ਦੋਸਤੋ ਚਾਰੇ ਪਾਸੇ ਹਾਲ ਪਾਹਰਿਆ ਮਚਿਆ ਪਿਆ..ਅਖ਼ੇ ਨਾਲੇ ਬਾਬਾ ਲੱਸੀ ਪੀ ਗਿਆ..ਨਾਲੇ ਦੇ ਗਿਆ ਦਵਾਨੀ ਖੋਟੀ!
ਹਰਪ੍ਰੀਤ ਸਿੰਘ ਜਵੰਦਾ