ਬਿਕਰਮ ਸਿੰਘ ਦੇ ਮਾਪਿਆਂ ਨੇ ਖੁਦ ਖੇਤੀਬਾੜੀ ਕਰਦਿਆਂ ਇਹ ਮਹਿਸੂਸ ਕੀਤਾ ਸੀ ਇਹ ਬਹੁਤਾ ਲਾਹੇਵੰਦ ਧੰਦਾ ਨਹੀਂ ਰਿਹਾ,ਅਨਪੜ੍ਹ,ਗਿਆਨ ਬਿਨਾਂ ਖੇਤੀ ਵੀ ਘਾਟੇ ਦਾ ਕੰਮ ਹੀ ਹੈ,
ਇਸ ਲਈ ਉਹਨਾਂ ਨੇ ਬਿਕਰਮ ਨੂੰ ਸਕੂਲੀ ਪੜ੍ਹਾਈ ਤੋਂ ਬਾਅਦ ਉਚੇਰੀ ਵਿਦਿਆ ਲਈ ਚੰਡੀਗੜ੍ਹ ਦਾਖਲਾ ਕਰਵਾ ਦਿੱਤਾ ਸੀ,ਜੋ ਕੋਰਸ ਚਾਰ ਸਾਲਾਂ ਵਿਚ ਪੂਰਾ ਹੋਣਾ ਸੀ..
ਅਜੇ ਸਾਲ ਹੀ ਲੰਘਿਆ ਸੀ ੳੇਸਨੂੰ ਰਿਸ਼ਤੇ ਆਉਣੇ ਸ਼ੁਰੂ ਹੋ ਗਏ,ਉਸਨੇ ਨਾਹ ਕੀਤੀ ਕਿ ਮੈਂ ਕੋਰਸ ਪੂਰਾ ਹੋਣ ਤੇ ਜਦ ਤੱਕ ਕਮਾਉਣ ਨਹੀਂ ਲੱਗ ਜਾਂਦਾ ਵਿਆਹ ਨਹੀਂ ਕਰਵਾਵਾਂਗਾ।
ਪਰ ਰੱਬ ਨੂੰ ਕੁਝ ਹੋਰ ਮਨਜ਼ੂਰ ਸੀ ਉਸ ਨੇ ਕੋਈ ਨਵੀਂ ਕਹਾਣੀ ਸਿਰਜਣੀ ਸੀ…
ਬਿਕਰਮ ਦੀ ਮਾਤਾ ਜੀ ਦੀ ਸਿਹਤ ਢਿੱਲੀ ਰਹਿਣ ਲੱਗੀ,ਉਸਨੇ ਪੁੱਤ ਉਤੇ ਵਿਆਹ ਕਰਾਉਣ ਦਾ ਜੋਰ ਪਾਇਆ….।
ਇਸ ਤਰ੍ਹਾਂ ਕਰਦਿਆਂ ਇੱਕ ਸਾਲ ਹੋਰ ਲੰਘ ਗਿਆ।
ਹੁਣ ਜ਼ਿਆਦਾ ਦਬਾਅ ਅਤੇ ਘਰ ਦੀ ਹਾਲਤ ਦੇਖ ਕੇ ਬਿਕਰਮ ਨੇ ਵਿਆਹ ਲਈ ਹਾਂ ਕਰ ਦਿੱਤੀ,ਪਰ ਇੱਕ ਸ਼ਰਤ ਰੱਖੀ ਉਸ ਦੀ ਹੋਣ ਵਾਲੀ ਘਰਵਾਲੀ ਨਾਲ,ਇਹ ਗੱਲ ਸਾਂਝੀ ਕਰੋ ਕੇ ਜਦ ਤੱਕ ਮੇਰਾ ਰਹਿੰਦਾ ਕੋਰਸ ਜਾਣੀ ਦੋ ਸਾਲ ਪੂਰੇ ਨਹੀਂ ਹੋ ਜਾਂਦੇ,ਉਹ ਮੇਰੇ ਸਾਹਮਣੇ ਨਹੀਂ ਆਵੇਗੀ,ਉਦੋਂ ਤੱਕ ਮੈਂ ਉਸ ਨਾਲ ਕੋਈ ਗੱਲਬਾਤ ਨਹੀਂ ਕਰਾਂਗਾ।
ਬਿਕਰਮ ਦੀ ਮਾਂ ਨੇ ਆਪਣੀ ਹੋਣ ਵਾਲੀ ਨੂੰਹ ਨਾਲ ਗੱਲ ਕੀਤੀ ਅਤੇ ਉਸ ਨੇ ਇਹ ਸ਼ਰਤ ਖੁਸ਼ੀ ਨਾਲ ਸਵਿਕਾਰ ਕਰ ਲਈ।
ਸਾਰੇ ਰਸਮ ਰਿਵਾਜ,ਦੇਖ ਦਖਾਈ ਬਿਕਰਮ ਦੀ ਮਾਂ ਤੇ ਪਰਿਵਾਰ ਨੇ ਹੀ ਕੀਤੀ,
ਮਿੱਥੇ ਸਮੇਂ ਵਿਆਹ ਦਾ ਦਿਨ ਵੀ ਆ ਗਿਆ,
ਬਿਕਰਮ ਘੋੜੀ ਚੜ੍ਹਿਆ,ਲਾਵਾ ਲੈ ਆਪਣੀ ਪਤਨੀ ਨੂੰ ਘਰ ਲੈ ਆਇਆ ,ਪਤਨੀ ਦੇ ਮੱਥੇ ਨਾ ਲੱਗਿਆ।
ਸ਼ਰਤ ਅਨੁਸਾਰ ਦੂਜੇ ਦਿਨ ,ਪਤਨੀ ਨੂੰ ਆਪਣੇ ਪਰਿਵਾਰ ਮਾਂ-ਬਾਪ,ਦਾਦੀ ਅਤੇ ਛੋਟੀ ਭੈਣ ਦੀ ਦੇ ਹਵਾਲੇ ਕਰ,ਹੁਣ ਇਹ ਮੇਰੀ ਅਮਾਨਤ ਤੁਹਾਡੇ ਹੱਥਾਂ ਵਿਚ ਦੇ ਰਿਹਾ ਹਾਂ ,ਇਸ ਖਿਆਲ ਤੁਸੀਂ ਰੱਖਣਾ ਕਹਿ ਆਪ ਚੰਡੀਗੜ੍ਹ ਵਾਪਸ ਆ ਗਿਆ।
ਬਿਕਰਮ ਸਿੰਘ ਕਦੇ ਹਫ਼ਤੇ ਬਾਅਦ,ਕਦੇ ਪੰਦਰੀਂ ਦਿੰਨੀ ਘਰ ਆਉਂਦਾ ਪਰ ਪਤਨੀ ਵੀ ਆਪਣੇ ਵਾਅਦੇ ਅਨੁਸਾਰ ਉਸਦੇ ਸਾਹਮਣੇ ਨਾ ਆਉਂਦੀ।ਅੰਦਰ ਦਾਦੀ ਕੋਲ ਬੈਠੀ ਰਹਿੰਦੀ।
ਉਹ ਬਿਕਰਮ ਦੇ ਉਠਣ ਪਹਿਲਾਂ ਘਰ ਦਾ ਕੰਮ ਕਰਕੇ,ਅੰਦਰ ਚਲੀ ਜਾਂਦੀ,ਪਰ ਉਸਦੇ ਸਾਹਮਣੇ ਕਦੇ ਨਾ ਆਉਂਦੀ..।
ਇਸ ਤਰ੍ਹਾਂ ਸਿਦਕ ਸਬਰ ਸਾਥ ਤੇ ਚਲਦਿਆਂ ਬਿਕਰਮ ਨੇ ਆਪਣੀ ਰਹਿੰਦੀ ਦੋ ਸਾਲ ਦੀ ਪੜ੍ਹਾਈ ਪੂਰੀ ਕਰਕੇ ਘਰ ਵਾਪਿਸ ਆਉਣਾ ਸੀ,ਘਰ ਵਿਚ ਵਿਆਹ ਵਰਗਾ ਮਾਹੋਲ ਬਣਿਆ ਹੋਇਆ ਸੀ,ਪਤਨੀ ਵੀ ਨਵ-ਵਿਆਹੀ ਵਾਂਗ ਸਜੀ ਹੋਈ,ਚਿਰਾਂ ਮਨਾਂ ਅੰਦਰ ਦੱਬੇ ਚਾਅ ਸੁਪਨੇ ਪੂਰੇ ਹੋਣ ਜਾ ਰਹੇ ਸਨ…ਅਤੇ ਬਿਕਰਮ ਦਾ ਸ਼ਾਹੀ ਸਵਾਗਤ ਕੀਤਾ ਗਿਆ..।
ਬਿਕਰਮ ਦੀ ਜ਼ਿੰਦਗੀ ਨਵਾਂ ਅਧਿਆਏ ਸ਼ੁਰੂ ਹੋਣ ਜਾ ਰਿਹਾ ਸੀ,
ਆਪਣਿਆਂ ਦੇ ਸਾਥ ਨਾਲ ਸਬਰ ਅਤੇ ਸਿਦਕ ਨੂੰ ਫਲ ਪਿਆ ਸੀ।
ਜਸਵੀਰ ਕੌਰ
Eda Ajj Kall Nhi Hunda