ਉਹ ਮਰਿਆ ਮਾਰੀ ਆਉਂਦਾ।
ਸਰੀਰਕ ਪੱਖੋਂ ਸਿੱਧੂ ਨੂੰ ਮਰਿਆ ਸਮਝ ਕੇ ਵਾਜਿਆਂ ਤੋਂ ਮਿੱਟੀ ਝਾੜ ਲੈਣ ਵਾਲਿਆਂ ਨੇ ਕਦੀ ਸੁਪਨੇ ਵਿੱਚ ਵੀ ਨਹੀਂ ਸੋਚਿਆ ਹੋਣਾਂ ਕਿ ਉਹ ਮਰਕੇ ਉਹਨਾਂ ਦਾ ਜਿਉਂਦਿਆਂ ਦਾ ਕਤਲ ਕਰਦਾ ਰਹੇਗਾ।
ਛਤਾਦ ਵਰਗੇ ਸਾਰੀ ਉਮਰ ਮੱਥੇ ਲੱਗਾ ਕਲੰਕ ਨਹੀਂ ਮਿਟਾ ਸਕਣਗੇ।
ਜਿਥੇ ਸਿੱਧੂ ਨੇ ਆਪਣੀਆਂ ਕੁਝ ਗਲਤੀਆਂ ਆਪਣੇ ਜਿਉਂਦੇ ਜੀਅ ਧੋ ਦਿੱਤੀਆਂ ਸੀ ਸਿੱਧੇ ਤੌਰ ਤੇ ਸਿੱਖਾਂ ਅਤੇ ਪੰਜਾਬ ਦੀ ਗੱਲ ਆਪਣੀਆਂ ਇੰਟਰਵਿਊ ਵਿੱਚ ਬੇਬਾਕੀ ਨਾਲ ਕਰਕੇ।
ਜੇ ਨਿੱਜੀ ਤੌਰ ਤੇ ਸਿੱਧੂ ਦੀ ਕਹਾਣੀ ਪਾਈਏ ਤਾਂ ਉਹ ਮਿੱਟੀ ਨਾਲ ਜੁੜਿਆ ਇੱਕ ਉੱਚ ਕੋਟੀ ਦਾ ਇਨਸਾਨ ਸੀ ਜਿਸਨੇ ਆਪਣੀਆਂ ਗਲਤੀਆਂ ਸਵੀਕਾਰ ਵੀ ਕੀਤੀਆਂ ਤੇ ਉਹਨਾਂ ਦੀ ਮਾਫੀ ਵੀ ਮੰਗੀ।
ਸਿੱਧੂ ਸ਼ਾਇਦ ਜਿਆਦਾ ਜਿਉਂਦਾ ਤਾਂ ਉਸਦੇ ਕਹਿਣ ਮੁਤਾਬਿਕ ਉਸਨੂੰ ਕੋਈ ਰਿਪਲੇਸ ਕਰ ਦਿੰਦਾ ਪਰ ਉਸਦੇ ਵਿਰੋਧੀਆਂ ਉਸਨੂੰ ਮਰਵਾ ਕੇ ਉਸ ਮੁਕਾਮ ਤੇ ਖੜਾ ਕਰ ਦਿੱਤਾ ਜਿਥੇ ਨਾ ਕਦੀ ਮਰੇਗਾ ਤੇ ਨਾ ਕਦੀ ਆਪਣੇ ਵਿਰੋਧੀਆਂ ਨੂੰ ਜੀਣ ਦਵੇਗਾ।
ਉਹ ਉਸਨੂੰ ਇੱਕ ਵਾਰ ਮਾਰਕੇ ਕੁਝ ਸਮਾਂ ਖੁਸ਼ ਹੋ ਲਏ ਪਰ ਉਹ ਇਹਨਾਂ ਨੂੰ ਰੋਜ ਮਾਰਕੇ ਆਪਣੇ ਬਦਲਾ ਖੁਦ ਲਵੇਗਾ।
✍️ ਬਘੇਲ ਸਿੰਘ