ਨੀਲੀ ਪੱਗ ਬੰਨ੍ਹਕੇ ਸਿਆਣੀਆਂ ਸਿਆਣੀਆਂ ਗੱਲਾਂ ਕਰਨ ਵਾਲੇ ਇਸ ਗੁਜਰਾਤੀ ਸਰਦਾਰ Avtar Singh Gujarat ਦਾ ਅੱਜ ਜਨਮ ਦਿਨ ਹੈ। ਪਹਿਲਾਂ ਇਹ ਭਰਾ ਅਵਤਾਰ ਸਿੰਘ ਉੜਾਪੜੁ ਦੇ ਨਾਮ ਹੇਠ ਫਬ ਦੇ ਗਿਲੀਆਰਿਆਂ ਵਿੱਚ ਵਿਚਰਦਾ ਸੀ। ਪੰਜਾਬ ਦੇ ਮੋਹ ਕਾਰਣ ਆਪਣੇ ਪਿੰਡ ਦਾ ਨਾਮ ਆਪਣੇ ਨਾਮ ਨਾਲ ਲਿਖਦਾ ਸੀ। ਗੁਜਰਾਤ ਵਿੱਚ ਇਸਦਾ ਹੋਟਲ ਹੈ ਪਿਛਲੇ ਕਈ ਸਾਲਾਂ ਤੋਂ। ਹੁਣ ਇਹ ਆਪਣੇ ਨਾਮ ਪਿੱਛੇ ਗੁਜਰਾਤ ਲਿਖਦਾ ਹੈ। ਪਿਛਲੇ ਕਈ ਸਾਲਾਂ ਤੋਂ ਸ ਬਜਰੀਆ ਬੂਥਾਪੋਥੀ ਸਾਡੀ ਡੂੰਘੀ ਲਿਹਾਜ਼ ਹੈ। ਅਸੀਂ ਅਕਸਰ ਹੀ ਆਪਣੀ ਕਹੀ ਗੱਲ ਦਾ ਹੁੰਗਾਰਾ ਇੱਕ ਦੂਜੇ ਤੋਂ ਭਰਾਉਂਦੇ ਹਾਂ। ਸਾਡੇ ਵਿਚਾਰ ਮਿਲਦੇ ਹਨ। ਅਸੀਂ ਦੋਨੋਂ ਹੀ ਕੱਟੜ ਨਹੀਂ ਹਾਂ। ਮੈਨੂੰ ਬਹੁਤੇ ਵਾਰੀ ਸਮਝ ਨਹੀਂ ਆਉਂਦੀ ਕਿ ਅਵਤਾਰ ਕਿਸ ਪਾਰਟੀ ਦਾ ਸਮਰਥਕ ਹੈ। ਕਿਉਂਕਿ ਇਹ ਜਿੱਥੇ ਇਸ ਨੂੰ ਗਲਤ ਲੱਗੇ ਟੀਕਾ ਲਾ ਦਿੰਦਾ ਹੈ। ਇਸੇ ਤਰਾਂ ਇਹ ਧਰਮ ਦੇ ਮਾਮਲੇ ਵਿੱਚ ਕਰਦਾ ਹੈ। ਇਸਤੋਂ ਗਲਤ ਗੱਲ ਨੂੰ ਟੋਕੇ ਬਿਨਾਂ ਰਹਿ ਨਹੀਂ ਹੁੰਦਾ। ਚਾਹੇ ਸਾਹਮਣੇ ਕੋਈਂ ਹਿੰਦੂ ਨੇਤਾ ਹੋਵੇ ਯ ਕੋਈਂ ਸਿੱਖ ਵਿਦਵਾਨ। ਗਰਮਦਲੀਆ ਹੋਵੇ ਯ ਨਰਮਦਲੀਆ। ਅਵਤਾਰ ਸਿਹਤ ਦੇ ਮਾਮਲੇ ਵਿੱਚ ਬਹੁਤ ਸੰਜੀਦਾ ਹੈ। ਇੱਥੇ ਇਹ ਮੇਰੇ ਉਲਟ ਹੈ। ਇਹ ਖਾਣਪਾਣ ਨਾਲ ਹਰ ਬਿਮਾਰੀ ਦਾ ਇਲਾਜ ਦੱਸਦਾ ਹੈ। ਬੁਢਾਪੇ ਵਿੱਚ ਵਧੇਰੇ ਸੁਚੇਤ ਰਹਿਣ ਤੇ ਜੋਰ ਦਿੰਦਾ ਹੈ। ਆਪਣੇ ਅਜਮਾਏ ਹੋਏ ਟੋਟਕੇ ਸਭ ਨਾਲ ਸਾਂਝੇ ਕਰਦਾ ਹੈ। ਭਾਵੇਂ ਇਹ ਵੀ ਮੇਰੇ ਵਾੰਗੂ ਆਪਣੀ ਅਮਿਤ ਸ਼ਾਹ ਤੋਂ ਡਰਦਾ ਹੈ ਪਰ ਅਕਸਰ ਉਸਤੇ ਵੀ ਤਵਾ ਲਾ ਦਿੰਦਾ ਹੈ। ਇਹ ਬਹੁਤੇ ਵਾਰੀ ਉਸਦੀ ਸ਼ਰਾਫ਼ਤ ਦਾ ਫਾਇਦਾ ਵੀ ਚੁੱਕਦਾ ਹੈ। ਇਸ ਦੇ ਕਿੱਸਿਆਂ ਦੇ ਪਾਤਰ ਇਸ ਦੇ ਆਲੇ ਦੁਆਲੇ ਹੀ ਘੁੰਮਦੇ ਰਹਿੰਦੇ ਹਨ। ਚਾਹੇ ਉਹ ਹੋਟਲ ਦਾ ਕੋਈਂ ਮੁਲਾਜਮ ਹੋਵੇ ਯ ਆਪਣਾ ਪੋਤੀ ਪੋਤਾ। ਕੋਈਂ ਨਾ ਕੋਈਂ ਕਿੱਸਾ ਆਪਣੇ ਗ੍ਰਾਹਕਾਂ ਦਾ ਵੀ ਸਾਂਝਾ ਕਰ ਲੈਂਦਾ ਹੈ। ਅਵਤਾਰ ਗੁਜਰਾਤ ਰਹਿਕੇ ਵੀ ਆਪਣੇ ਪੰਜਾਬ ਨੂੰ ਨਹੀਂ ਭੁੱਲਿਆ। ਇਸ ਦਾ ਤਨ ਗੁਜਰਾਤ ਵੱਸਦਾ ਹੈ ਤੇ ਮਨ ਪੰਜਾਬ। ਬਹੁਤ ਸੋਹਣੀ ਦਾਹੜੀ ਬੰਨ੍ਹਕੇ ਰੱਖਦਾ ਹੈ ਅਵਤਾਰ। ਨਹੀਂ ਤਾਂ ਫਬ ਵਾਲ਼ੇ ਸਾਰੇ ਫ੍ਰੈਂਡ ਇਸ ਨੂੰ ਅਵਤਾਰ ਬਾਬਾ ਕਹਿਕੇ ਬੁਲਾਉਣ ਵਿੱਚ ਨਹੀਂ ਝਿਜਕਣਗੇ।
ਵੈਸੇ ਸਾਡੀ ਕਦੇ ਆਪਸੀ ਮੁਲਾਕਾਤ ਨਹੀਂ ਹੋਈ ਤੇ ਨਾ ਹੀ ਹੁਣ ਮੇਰੀ ਕਦੇ ਗੁਜਰਾਤ ਜਾਣ ਦੀ ਸੰਭਾਵਨਾ ਹੈ। ਪਰ ਅਵਤਾਰ ਪੰਜਾਬ ਵੱਲ ਨੂੰ ਆਉਂਦਾ ਹੋਇਆ ਕੌਫ਼ੀ ਪੀਣ ਦੇ ਬਹਾਨੇ ਮੇਰੀ ਇਹ ਇੱਛਾ ਪੂਰੀ ਕਰ ਸਕਦਾ ਹੈ। ਵੈਸੇ ਜੇ ਮੈਂ ਸਠਿਆਇਆ ਨਾ ਹੁੰਦਾ ਤੇ ਮੇਰੇ ਹੱਡ ਗੋਡੇ ਪੂਰੇ ਚਲਦੇ ਹੁੰਦੇ ਤਾਂ ਮੈਂ ਅਵਤਾਰ ਦੇ ਹੋਟਲ ਗੁਜਰਾਤ ਜਾਕੇ ਜਨਮ ਦਿਨ ਦੀ ਵਧਾਈ ਦਿੰਦਾ। ਰੱਬ ਇਸ ਨੂੰ ਜਸਵੰਤ ਸਿੰਘ ਕੰਵਲ ਨਾਲੋਂ ਵੀ ਵੱਧ ਉਮਰ ਬਖਸ਼ੇ। ਕੇਕ ਵਗੈਰਾ ਤਾਂ ਅਵਤਾਰ ਦੇ ਘਰ ਦੀ ਖੇਤੀ ਹੈ।
ਦੁਆਵਾਂ।
#ਰਮੇਸਸੇਠੀਬਾਦਲ
ਸਾਬਕਾ ਸੁਪਰਡੈਂਟ