ਸੁੱਖ ਦੁੱਖ ਦੇ ਸਾਥੀ | sukh dukh de saathi

ਹੈਪੀ ਦੀਵਾਲੀ ਸਰ ਜੀ।
ਗੇਟ ਤੋਂ ਹੀ ਉੱਚੀ ਉੱਚੀ ਬੋਲਦੇ ਹੋਏ ਸਾਡੇ ਸਕੂਲ ਦੇ ਡਰਾਈਵਰ ਵਿਨੋਦ ਸ਼ਰਮਾ ਨੇ ਕਿਹਾ।
ਵਿਨੋਦ ਸ਼ਰਮਾ ਸਕੂਲ ਬੱਸ ਦਾ ਡਰਾਈਵਰ ਸੀ ਤੇ ਹੁਣ ਸੇਵਾ ਮੁਕਤੀ ਤੋਂ ਬਾਦ ਗੇਟ ਕੀਪਰ ਦੇ ਤੋਰ ਤੇ ਸੇਵਾ ਨਿਭਾ ਰਿਹਾ ਹੈ। ਸ਼ੁਰੂ ਤੋਂ ਹੀ ਇਹ ਮੇਰੀ ਬਹੁਤ ਇੱਜਤ ਕਰਦਾ ਹੈ। ਚਾਹੇ ਮੈਂ ਸੇਵਾ ਮੁਕਤੀ ਲੈ ਕੇ ਸੁਪਰਡੈਂਟ ਤੋਂ ਸਾਬਕਾ ਸੁਪਰਡੈਂਟ ਬਣ ਗਿਆ ਪਰ ਇਸ ਦੇ ਸਤਿਕਾਰ ਵਿੱਚ ਭੋਰਾ ਕਮੀ ਨਹੀਂ ਆਈ। ਬੇਟੇ ਦੇ ਵਿਆਹ ਵੇਲੇ ਵੀ ਇਹ ਬੇਟੇ ਦੇ ਕਪੜੇ ਲੈਕੇ ਆਇਆ ਸੀ।
ਅੱਜ ਫਿਰ ਦੀਵਾਲੀ ਦੀ ਵਧਾਈ ਦੇਣ ਆਇਆ। ਮਿਠਾਈ ਦੇ ਡਿੱਬੇ ਨਾਲ ਇਹ ਮੇਰੀ ਪੋਤੀ ਸੌਗਾਤ ਨੂੰ 500 ਦਾ ਨੋਟ ਦੇਣਾ ਨਹੀਂ ਭੁੱਲਿਆ। ਨਹੀਂ ਤਾਂ ਸੇਵਾਮੁਕਤੀ ਤੋਂ ਬਾਦ ਕੋਈ ਦੂਆ ਸਲਾਮ ਵੀ ਨਹੀਂ ਕਰਦਾ। ਵਿਨੋਦ ਸ਼ਰਮਾ ਉਹ ਚੰਦ ਬਹਾਦਰ ਸਹਿ ਕਰਮੀਆਂ ਵਿੱਚ ਸ਼ਾਮਿਲ ਹੈ ਜਿਸ ਨੇ ਮੌਜੂਦਾ ਹੁਕਮਰਾਨਾਂ ਦੇ ਇਸ਼ਾਰੇ ਦੀ ਵੀ ਪਰਵਾਹ ਨਹੀਂ ਕੀਤੀ। ਦਲੇਰੀ ਤੇ ਹੌਸਲੇ ਨਾਲ ਵਿਆਹ ਦੀਆਂ ਰਸਮਾਂ ਵਿੱਚ ਸ਼ਰੀਕ ਹੋਇਆ।
ਦੁਖ ਸੁਖ ਦੇ ਸਾਥੀਆਂ ਨੂੰ ਸਲਾਮ।
#ਰਮੇਸ਼ਸੇਠੀਬਾਦਲ

Leave a Reply

Your email address will not be published. Required fields are marked *