ਬਜ਼ੁਰਗ ਔਰਤ ਘਰ ਦੇ ਬਾਹਰ ਬੈਠੀ ਕੁਝ ਸੋਚ ਰਹੀ ਸੀ। ਮੈਂ ਅਚਾਨਕ, ਉਸ ਕੋਲ ਦਸਤਕ ਦਿੱਤੀ, ਦਾਦੀ ਮਾਂ “ਤੁਸੀਂ ਕੀ ਸੋਚ ਰਹੇ ਹੋ ..!”
ਦਾਦੀ ਮਾਂ ਕਹਿੰਦੀ ਪੁੱਤ ਸੋਚ ਤਾਂ ਰਹੀ ਹਾਂ ਪਰ .. ਕਿ ਦਾਦੀ ਮਾਂ।
ਦਾਦੀ ਮਾਂ ਉੱਠ ਘਰ ਦੇ ਅੰਦਰ ਆਪਣੇ ਕਮਰੇ ਵਿੱਚ ਜਾ ਕੇ ਸਾਰਾ ਸਮਾਨ ਉੱਥਲ ਪੁੱਥਲ ਕਰ ਦਿੰਦੀ ਹੈ। ਕਦੀ ਕਿਧਰੇ ਕੁਝ ਲੱਭ ਰਹੀ ਹੋਵੇ ,ਖੋਰੇ ਕੀ ਗਵਾਚਾ ਉਸਦਾ । ਦਾਦੀ ਨੇ ਸਿਰ ਜਾਂ ਖੁਰਕਦੇ ,”ਕਿਹਾਂ ਆ ਗਿਆ ਯਾਦ ਸੱਚ ਟਰੰਕ ਵਿੱਚ ਰੱਖੀ ਹੈ। ਕੀ ਦਾਦੀ , ਦੱਸਦੀ ਹਾਂ।”
ਦਾਦੀ ਮਾਂ ਗੋਡਿਆਂ ਨੂੰ ਮਸਾਂ ਹੀ ਮੋੜਕੇ ਜੇ ਬੈਠੀ ਜਿਵੇਂ ਕਿ ਕੁਝ ਲੱਭ ਲੱਭ ਕੇ ਥੱਕ ਗਈ ਹੋਵੇ।
ਦਾਦੀ ਨੇ ਟਰੰਕ ਵਿੱਚ ਕੱਢ ਕੇ ਬੜੀ ਹੀ ਗੋਰ ਨਾਲ ਉਸਨੂੰ ਸੱਜਦਾ ਕਰ ਰਹੀ ਸੀ। ਚੇਹਰੇ ਤੇ ਖੁਸ਼ੀ ਤੇ ਅੱਖਾਂ ਨਮ ਸਨ।
– ਗਗਨਪ੍ਰੀਤ ਸੱਪਲ ਪਿੰਡ ਘਾਬਦਾਂ ਜ਼ਿਲਾ ਸੰਗਰੂਰ