ਸਕੂਲੋਂ ਮੁੜ , ਚਪਲਾਂ ਸੁੱਟ ਮੈਂ ਮਾਂ ਨੂੰ ਕਿਹਾ,ਠੰਡਾ ਪਾਣੀ ਹੈਗਾ, ਮਾਂ ਬੋਲੀ , ਜਾਂ ਗੁਆਂਢ ਦੇ ਘਰੋਂ ਫ਼ੜ ਲਿਆ,
ਸਕੂਲੋਂ ਘਰ ਤੱਕ ਹੀ ਪੈਰਾਂ ਦਾ ਬੁਰਾ ਹਾਲ ਸੀ,ਫੇਰ ਵੀ ਠੰਡੇ ਮਿੱਠੇ ਪਾਣੀਂ ਦੇ ਚਾਅ ਚ ਮੈਂ ਗੁਆਂਢ ਜਾਂ ਬੂਹਾ ਖੜਕਾਇਆ, ਅੱਗੋਂ ਵਾਜ ਆਈ…..ਨਾ ਤੁਸੀਂ ਆਪ ਟਿਕਣਾ ਦੁਪਹਿਰੇ ਨਾ ਦੂਜੇ ਨੂੰ ਟਿਕਣ ਦੇਣਾ, ਬੁੜ ਬੁੜ ਕਰਦੀਂ ਨੇ ਮੈਨੂੰ ਬਰਫ਼ ਦਾ ਛੋਟਾ ਡਲਾ ਫੜਾ ਬੋਲੀਂ..ਬੱਤੀ ਸਾੜਨੀ ਪੈਂਦੀ ਕੁੜੇ,ਫਿਰ ਬਣਦੀ ਬਰਫ਼,ਐਵੇਂ ਨਾ ਮੂੰਹ ਚੱਕ ਕੇ ਆਇਆ ਕਰ, ਮੈਂ ਭਰੀ ਪੀਤੀ ਘਰ ਆ ਮਾਂ ਨੂੰ ਦੱਸੇ ਬਿਨਾਂ ਕੰਧ ਨਾਲ ਮਾਰਿਆ ਬਰਫ਼ ਦਾ ਡਲਾ, ਤੇ ਮਾਂ ਨੂੰ ਕਿਹਾ,ਬੇਬੇ ਤੱਤੀ ਤੱਤੀ ਚਾਹ ਦੇ,ਜੇਠ ਹਾੜ ਦੀ ਗਰਮੀ ਚ,ਅੱਜ ਬਰਫ਼ ਉੱਤੇ ਚਾਹ ਭਾਰੀ ਪੈ ਰਹੀ ਸੀ,ਅੱਗ ਲਾਉਂਦੀ ਗਰਮੀ ਚ ਚਾਹ ਦੀ ਇੱਕ ਇੱਕ ਘੁੱਟ ਮੇਰਾ ਸੀਨਾ ਠਾਰ ਰਹੀ ਸੀ ਤੇ ਦੇਰ ਜਾਂ ਡਿੱਗਾ ਬਰਫ਼ ਦਾ ਡਲਾ ਹੌਲ਼ੀ ਹੌਲ਼ੀ ਆਪਣੀ ਹੌਂਦ ਗੁਆ ਰਿਹਾ ਸੀ
ਮਨਪ੍ਰੀਤ ਸੰਧੂ
ਮੁੰਬਈ
ਮਹਾਰਾਸ਼ਟਰ