ਸ੍ਰੀ ਕੇਵਲ ਸੁਖੀਜਾ ਜੀ ਨੂੰ ਮੈਂ 1980 ਤੋਂ ਜਾਣਦਾ ਸੀ। ਉਹ ਮੇਰੇ ਮਿੱਤਰ ਸ੍ਰੀ sham chugh ਦੇ ਗੁਆਂਢੀ ਹਨ। ਮੇਰਾ ਓਧਰ ਮੀਨਾ ਬਜ਼ਾਰ ਵਿਚ ਸਥਿਤ ਸ਼ਾਮ ਲਾਲ ਦੇ ਘਰ ਵਾਹਵਾ ਆਉਣ ਜਾਣ ਸੀ। ਸਮਾਂ ਬਦਲਦਾ ਗਿਆ ਨੌਕਰੀ ਦੇ ਸਿਲਸਿਲੇ ਵਿੱਚ ਸ਼ਾਮ ਲਾਲ ਪ੍ਰਦੇਸ਼ੀ ਹੋ ਗਿਆ ਤੇ ਮੈਂ ਵੀ ਕਬੀਲਦਾਰ। ਕਈ ਸਾਲ ਮੇਲ ਨਾ ਹੋਇਆ।
ਹੁਣ ਬੇਟੇ NAVGEET ਸੇਠੀ ਤੇ Pratima Mureja ਦੇ ਵਿਆਹ ਤੇ ਮੇਰੀ ਮੁਲਾਕਾਤ Aman Sukhija ਨਾਮ ਦੇ ਨੋਜਵਾਨ ਨਾਲ ਹੋਈ। ਗੱਲਾਂ ਗੱਲਾਂ ਚ ਪਤਾ ਲੱਗਿਆ ਕਿ ਇਹ ਅਮਨ ਸ੍ਰੀ ਕੇਵਲ ਸੁਖੀਜਾ ਦਾ ਬੇਟਾ ਹੈ ਤੇ ਅੱਜ ਕੱਲ੍ਹ ਪੰਜਾਬ ਨੈਸ਼ਨਲ ਬੈੰਕ ਵਿੱਚ ਸਰਵਿਸ ਕਰ ਰਿਹਾ ਹੈ। ਮੁਰੇਜਾ ਪਰਿਵਾਰ ਦਾ ਪੁਰਾਣਾ ਗੁਆਂਢੀ ਹੋਣ ਨਾਤੇ ਓਹਨਾ ਦਾ ਕਾਫੀ ਕਰੀਬੀ ਵੀ ਹੈ।
ਗੱਲ ਇਥੇ ਹੀ ਬਸ ਨਹੀਂ ਹੁੰਦੀ। ਅਮਨ ਦੀ ਜੀਵਨ ਸੰਗਨੀ Shivani Aman Sukhija ਜੋ ਇਕ ਸਕੂਲ ਟੀਚਰ ਤਾਂ ਹੈ ਹੀ। ਤੇ ਕੁਝ ਵਿਸ਼ੇਸ਼ ਸ਼ੋਕ ਵੀ ਰੱਖਦੀ ਹੈ। ਜਿੱਥੇ ਦੋਨਾਂ ਦੀ ਪੂਰੀ ਫਿਜਿਕਸ ਤਾਂ ਮਿਲਦੀ ਹੀ ਹੈ ਪੂਰੀ ਕਮਿਸਟਰੀ ਵੀ ਮਿਲਦੀ ਹੈ।
ਦੋਨੇ ਨੌਕਰੀਪੇਸ਼ਾ ਹਨ। ਫਿਰ ਵੀ Emly Dabwali ਨਾਮ ਤੇ ਇੱਕ ਫਾਸਟ ਫੂਡ ਸੈਂਟਰ ਵੀ ਚਲਾਉਂਦੇ ਹਨ ਜੋ ਸ਼ਹਿਰ ਦੀ ਚੋਟਾਲਾ ਰੋਡ ਤੇ ਸਥਿਤ ਹੈ। ਨੌਜਵਾਨ ਪੀੜ੍ਹੀ ਦਾ ਮਨਪਸੰਦ ਫ਼ੂਡ ਸੈਂਟਰ ਹੈ।
ਇਹ੍ਹਨਾਂ ਦੀ ਫਿਜਿਕਸ ਕਮਿਸਟਰੀ ਮਿਲਣ ਵਾਲੀ ਗੱਲ ਕਈਆਂ ਦੇ ਹਾਜ਼ਮ ਨਹੀਂ ਹੋਈ ਹੋਣੀ। ਪਰ ਮੈਂ ਇਹ੍ਹਨਾਂ ਨੂੰ ਇੱਕ ਨਵੇਂ ਰੂਪ ਵਿੱਚ ਵੇਖਿਆ। ਇਹ ਜੋਡ਼ੀ ਇੱਕ ਵਧੀਆ ਐਂਕਰ ਤੇ ਈਵੈਂਟ ਪਰਫੋਰਮਰ ਵੀ ਹੈ। ਇਹ੍ਹਨਾਂ ਨੇ 22 ਅਕਤੂਬਰ ਨੂੰ ਬੇਟੇ ਦੀ ਰਿੰਗ ਸੇਰਾਮਣੀ ਤੇ ਵਧੀਆ ਅਦਾਕਾਰੀ ਪੇਸ਼ ਕੀਤੀ। ਭਾਵੇਂ ਅਜੇ ਤੱਕ ਇਹ ਜੋਡ਼ੀ ਨੋਨ ਪ੍ਰੋਫੈਸ਼ਨਲ ਹੈ। ਪਰ ਜਰੂਰਤ ਵੇਲੇ ਲ਼ੋਕ ਮੋਬਾਇਲ ਨੰਬਰ ਲੱਭ ਹੀ ਲੈਂਦੇ ਹਨ। ਕਪਲ ਈਵੈਂਟ ਕਰਵਾਉਣਾ ਕੋਈ ਇਸ ਜੋਡ਼ੀ ਤੋਂ ਸਿੱਖੇ। ਵਿਆਹ ਵਿੱਚ ਇਹ ਮਾਮੇ ਮਾਸੜਾਂ ਦੇ ਨਾਲ ਨਾਲ ਰੁੱਸੇ ਹੋਏ ਫੁਫੜਾਂ ਤੇ ਜੀਜੇਆਂ ਨੂੰ ਨਚਾਉਣ ਵਿੱਚ ਮੁਹਾਰਤ ਰੱਖਦੇ ਹਨ।
ਭਵਿੱਖ ਵਿੱਚ ਇਮਲੀ ਫ਼ੂਡ ਸੈਂਟਰ ਦਾ ਨਾਮ ਤਾਂ ਹੋਵੇਗਾ ਹੀ ਨਾਲ ਹੀ ਸੁਖੀਜ਼ਾ ਜੋਡ਼ੀ ਹਰ ਵਿਆਹ ਦਾ ਹਿੱਸਾ ਵੀ ਹੋਵੇਗੀ। ਲ਼ੋਕ ਇਨਵਾਇਟ ਨਹੀਂ ਬੁੱਕ ਕਰਨਗੇ।
ਬਾਕੀ ਫਿਰ ਸ਼ਹੀ
#ਰਮੇਸ਼ਸੇਠੀਬਾਦਲ
9872038224