ਘਰ ਵਿੱਚ ਨਿੱਤ ਕੰਜ਼ਰ ਕਲੇਸ਼ ਹੁੰਦਾਂ, ਦਫ਼ਤਰੋਂ ਆਉਂਦਿਆਂ ਹੀ ਜੋਗਿੰਦਰ ਸਿੰਘ ਕੋਲ ਸ਼ਕਾਇਤਾਂ ਦੀ ਝੜੀ ਲੱਗ ਜਾਦੀ।” ਬੇਬੇ ਨਾਲ ਮੈ ਨਹੀ ਰਹਿਣਾਂ ਜਾਂ ਤੁਸੀ ਬੇਬੇ ਨੂੰ ਰੱਖੋਂ ਜਾਂ ਮੈਨੂੰ, ਹੁਣ ਇਹ ਫ਼ੈਸਲਾ ਤੁਹਾਡੇ ਹੱਥ ਵਿੱਚ ਹੈ।” ਸਿੰਦਰ ਕੌਰ ਨੇ ਰੁੱਖੀ ਅਤੇ ਕੜਕਦੀ ਅਵਾਜ ਵਿੱਚ ਆਪਣੇ ਪਤੀ ਨੂੰ ਕਿਹਾ,” ਮੈਥੋਂ ਹੋਰ ਨੀ ਸਾਂਭ ਹੁੰਦੀ ਤੇਰੀ ਮਾਂ ,ਬਥੇਰਾ ਗੰਦ ਧੋ ਲਿਆ,ਹੁਣ ਇਸ ਨੂੰ ਘਰੋਂ ਕੱਢ ਤੇ ਕੁੜੀਆਂ ਕੋਲ ਛੱਡ ਆ, ਜਾਂ ਫਿਰ ਬਿਰਧ ਆਸ਼ਰਮ ਛੱਡ ਦੇ,ਇਹ ਫ਼ੈਸਲਾ ਹੁਣ ਤੇਰੇ ਹੱਥ ਵਿੱਚ ਆ, ਦੋਹਾਂ ਵਿੱਚੋਂ ਕੀਹਨੂੰ ਰੱਖਣਾ ਹੈ, ਮੈਨੂੰ ਜਾਂ ਬੁੜੀ ਨੂੰ।” ਉਹ ਇੱਕੋਂ ਸਾਹ ਹੋਰ ਪਤਾ ਨਹੀ ਕਿੰਨਾ ਕੁਝ ਬੋਲ ਗਈ। ਜੋਗਿੰਦਰ ਨੇ ਬਥੇਰਾ ਸਮਝਾਇਆ ਕਿ “ਮੈਨੂੰ ਤਾਂ ਤੁਸੀ ਦੋਵੇ ਹੀ ਬਹੁਤ ਜ਼ਰੂਰੀ ਨੇ,ਮੈ ਦੋਹਾਂ ਬਿਨਾਂ ਨਹੀ ਰਿਹ ਸਕਦਾ। ਮਾਂ ਨੂੰ ਸੰਭਾਲਣ ਲਈ ਮੈਂ ਇੱਕ ਔਰਤ ਦਾ ਇੰਤਜ਼ਾਮ ਕਰ ਦਿੰਦਾਂ ਹਾਂ ਜਿਹੜੀ ਸਾਰਾਂ ਦਿਨ ਉਸ ਦੀ ਦੇਖ ਭਾਲ ਕਰਿਆ ਕਰਗੀ।”
ਪਰ ਤ੍ਰਿਆ ਹੱਠ ਅੱਗੇ ਉਸ ਦੀ ਇੱਕ ਨਾ ਚੱਲੀ।ਆਖਰ ਨੂੰ ਬੜੀ ਹੀ ਸੋਚ ਵਿਚਾਰ ਤੋਂ ਬਾਅਦ ਨਾ ਚਾਹੁੰਦਿਆਂ ਹੋਇਆਂ ਵੀ ਮਾਤਾ ਨੂੰ ਬਿਰਧ ਆਸ਼ਰਮ ਛੱਡ ਕੇ ਆਉਣ ਦਾ ਮਨ ਬਣਾ ਲਿਆ। ਜੋਗਿੰਦਰ ਸਿੰਘ ਨੇ ਆਪਣੀ ਗੱਡੀ ਬਾਹਰ ਕੱਢੀ ਅਤੇ ਮਾਤਾ ਨੂੰ ਕਿਹਾ,” ਕਿ ਚੱਲ ਮਾਂ ਤੈਨੂੰ ਦਵਾਈ ਦਵਾ ਲਿਆਵਾਂ।” ਸ਼ਿੰਦਰ ਕੋਰ ਨੇ ਬੜੇ ਚਾਵਾ ਨਾਲ ਮਾਤਾ ਨੂੰ ਤਿਆਰ ਕਰ ਧੋਤਾ ਸੂਟ ਪਾ ਦਿੱਤਾ ਅਤੇ ਪੰਜ ਸੱਤ ਸੂਟ ਉਸ ਦੇ ਬੈਗ ਵਿੱਚ ਪਾ ਗੱਡੀ ਵਿੱਚ ਰੱਖ ਦਿੱਤੇ।ਅੱਜ ਉਹ ਬਹੁਤ ਖੁਸ ਸੀ ਕਿਉਕਿ , ਉਸ ਦੀ ਮਨ ਦੀ ਮੁਰਾਦ ਪੂਰੀ ਹੋਣ ਜਾ ਰਹੀ ਸੀ। ਜਿਉਂ ਹੀ ਜੋਗਿੰਦਰ ਸਿੰਘ ਆਪਣੀ ਮਾਤਾ ਨੂੰ ਬਿਰਧ ਆਸ਼ਰਮ ਛੱਡ ਵਾਪਸ ਮੁੜਿਆ ਤਾ ਮਾਂ ਨੇ ਆਪਣੇ ਪੁੱਤਰ ਨੂੰ ਅਵਾਜ਼ ਮਾਰੀ ,”ਪੁੱਤ ਗੱਲ ਸੁਣ, ਮੈ ਤੇਰਾਂ ਮੂੰਹ ਦੇਖਣ ਲਈ ਤਿੰਨ ਵਾਰ ਕੁੱਖ ਵਿੱਚ ਧੀਆਂ ਦਾ ਕਤਲ ਕਰਵਾਇਆ ਸੀ,ਉਹ ਸਜ਼ਾ ਤਾ ਮੈਨੂੰ ਮਿਲਣੀ ਹੀ ਸੀ।” ਹੁਣ ਆਪਣਾ ਖਿਆਲ ਰੱਖੀ।
ਸਮਾਪਤ
ਲੇਖਕ
ਧਰਮ ਪ੍ਰਵਾਨਾਂ
ਪਿੰਡ ਤੇ ਡਾਕ ਕਿਲ੍ਹਾ ਨੌਂ ਫਰੀਦਕੋਟ
98767-17686