1982 ਵਿੱਚ ਜਦੋਂ ਮੈਂ ਮਸਾਂ ਖਿੱਚ ਧੂ ਕੇ ਬੀ ਕਾਮ ਕੀਤੀ ਤਾਂ ਗਰੈਜੂਏਟ ਹੋਣ ਦਾ ਬਾਹਲਾ ਚਾਅ ਸੀ। ਭਾਵੇਂ ਰੋ ਪਿੱਟ ਕੇ ਸੈਕੰਡ ਡਿਵੀਜ਼ਨ ਹੀ ਬਣੀ ਸੀ। ਪਰ ਚਾਅ ਤਾਂ ਹੈਗਾ ਸੀ ਮੈਨੂੰ। ਮੇਰੀ ਮਾਂ ਨੂੰ ਵੀ ਡਾਢੀ ਖੁਸ਼ ਸੀ ਕਹਿੰਦੀ ਮੇਰੇ ਪੁੱਤ ਨੇ ਕਮਰਸ ਚ ਚੋਧਵੀਂ ਕਰ ਲਈ ਹੈ। ਬੀ ਏ ਕਰ ਗਿਆ ਕਾਮਰਸ ਵਿੱਚ ਸਾਡਾ ਰਮੇਸ਼। ਮੈਂ ਘਰ ਦੀ ਬੈਠਕ ਮੂਹਰੇ ਹਿੰਦੀ ਵਿੱਚ ਆਪਣੇ ਨਾਮ ਦੀ ਇੱਕ ਪਲੇਟ ਪੇਂਟਰ ਤੋਂ ਬਣਵਾਕੇ ਲਗਵਾਈ।
ਆਰ ਕੇ ਸੇਠੀ
ਵਨਿਜਿਆ ਸਨਾਤਕ।
ਯਾਰ ਆਹ ਆਰ ਕੇ ਸੇਠੀ ਆਲੀ ਗੱਲ ਤਾਂ ਸਮਝ ਆ ਗਈ ਪਰ ਵਨਿਜਿਆ ਸਨਾਤਕ ਕੀ ਬਲਾਂ ਹੈ। ਕਈ ਪੜ੍ਹੇ ਲਿਖੇ ਵੀ ਪੁੱਛਦੇ। ਰਮੇਸ਼ ਵਨਿਜਿਆ ਮੰਤਰਾਲਿਆ ਤਾਂ ਸੁਣਿਆ ਹੈ ਪਰ ਆਹ ਵਨਿਜਿਆ ਸਨਾਤਕ ਪਹਿਲੀ ਵਾਰ ਸੁਣਿਆ ਹੈ।
ਗਰੈਜੂਏਟ ਨੂੰ ਹਿੰਦੀ ਵਿੱਚ ਸਨਾਤਕ ਆਖਦੇ ਹਨ। ਜਦੋਂ ਮੈਂ ਕਿਸੇ ਨੂੰ ਦੱਸਦਾ ਤਾਂ ਕਹਿੰਦਾ “ਹੱਛਾ”।
ਅੱਜ ਕੱਲ੍ਹ ਤਾਂ ਲੋਕ ਬੀਏ ਸੀਏ ਐਮਬੀਏ ਆਮ ਹੀ ਕਰੀ ਫਿਰਦੇ ਹਨ। ਕਮਰਸ
ਊਂ ਗੱਲ ਆ ਇੱਕ।
ਰਮੇਸ਼ ਸੇਠੀ ਬਾਦਲ
9876627233