ਇਹ ਗੱਲ ਸੱਚੀ ਹੈ,ਸਾਡੇ ਘਰ ਦੇ ਨਾਲ ਹੀ ਇੱਕ ਘਰ ਸੀ,ਇੱਕ ਦਿਨ ਉਸ ਘਰ ਵਾਲੇ ਅੰਕਲ ਜ਼ਿਆਦਾ ਬਿਮਾਰ ਹੋ ਗਏ, ਹਸਪਤਾਲ ਦਾਖਲ ਰਹੇ,ਕੁੱਝ ਦਿਨਾਂ ਬਾਅਦ ਉਨ੍ਹਾਂ ਨੂੰ ਹਸਪਤਾਲ ਚੋਂ ਛੁੱਟੀ ਮਿਲੀ,ਸੱਭ ਲੋਕ ਜਿੱਦਾਂ ਪਿੰਡਾਂ ਵਿੱਚ ਹੁੰਦਾ ਉਹਨਾਂ ਦਾ ਹਾਲ-ਚਾਲ ਪੁੱਛਣ ਲਈ ਉਨ੍ਹਾਂ ਦੇ ਘਰ ਜਾ ਰਹੇ ਸੀ,ਮੇਰਾ ਜਾਣਾ ਵੀ ਬਣਦਾ ਸੀ,ਸੋ ਮੈਂ ਸਵੇਰੇ-2 ਉਨ੍ਹਾਂ ਦੇ ਘਰ ਗਿਆ, ਮੇਰੇ ਤੋਂ ਪਹਿਲਾਂ ਵੀ ਦੋ ਤਿੰਨ ਆਦਮੀ ਉੱਥੇ ਬੈਠੇ ਸਨ,ਮੈਂ ਵੀ ਹਾਲ ਚਾਲ ਪੁੱਛਣ ਲੱਗਾ,ਤਾਂ ਮੈਂ ਦੇਖਿਆ ਕੀ ਅੰਕਲ ਦੀ ਘਰਵਾਲੀ ਵਾਰ ਵਾਰ ਜੋ ਵੀ ਆ ਰਿਹਾ ਸੀ,ਉਸ ਕੋਲ ਇੱਕ ਦਿਨ ਪਹਿਲਾਂ ਲਗਵਾਏ ਏਅਰ ਕੰਡੀਸ਼ਨਰ ਦੀਆਂ ਗੱਲਾਂ ਕਰ ਰਹੀ ਸੀ,ਵੀ ਉਸਨੂੰ ਅੰਕਲ ਦੀ ਸਿਹਤ ਬਾਰੇ ਦੱਸਣ ਤੋਂ ਜ਼ਿਆਦਾ ਰੁੱਚੀ ਹਰ ਇੱਕ ਆਏ ਨੂੰ ਨਵੇ AC ਬਾਰੇ ਦੱਸਣ ਵਿੱਚ ਸੀ,ਜਿਸ ਨੂੰ ਛੋਟੀ ਸੋਚ ਕਹਿ ਸਕਦੇ ਸੀ,ਚੱਲੋ ਆਪਾਂ ਵੀ ਹਾਲ ਚਾਲ ਪੁੱਛ ਕੇ ਘਰ ਆ ਗਏ, ਅਗਲੇ ਦਿਨ ਸਵੇਰੇ ਹੀ ਮੈਂ ਜਪੁਜੀ ਸਾਹਿਬ ਦਾ ਪਾਠ ਕਰ ਰਿਹਾ ਸੀ,ਤਾਂ ਉੱਚੀ-ਉੱਚੀ ਗਲੀ ਵਿੱਚ ਆ ਰਹੀ ਆਵਾਜ਼
ਕਰਕੇ ਮੇਰਾ ਧਿਆਨ ਭੰਗ ਹੋ ਰਿਹਾ ਸੀ,ਇੱਕ ਛੱਜ ਵੇਚਣ ਵਾਲੇ ਨਾਲ ਉਹ ਹੀ ਗੁਆਂਢ ਵਾਲੀ ਆਟੀਂ ਬਹਿਸ ਕਰ ਰਹੀ ਸੀ,ਤੇ ਉਸ ਛੱਜ ਵੇਚਣ ਵਾਲੇ ਦੀ ਤਰਲੇ ਭਰੇ ਬੋਲ ਮੈਨੂੰ ਸੁਣ ਰਹੇ ਸੀ,ਕੀ ਭੈਣੇ ਸਵੇਰ ਦਾ ਟਾਇਮ ਹੈ ਮੈਂ ਆਪਣੇ ਬੱਚਿਆਂ ਦੀ ਕਸਮ ਖਾਦਾਂ ਹਾਂ, ਦੱਸ ਰੁਪਏ ਵਿੱਚ ਮੈਨੂੰ ਵੀ ਨੀ ਪਿਆ ਛੱਜ,ਮੈਨੂੰ ਪੰਦਰਾਂ ਦੇ ਦੇਵੋ,ਪਰ ਉਹ ਆਟੀਂ ਲਗਾਤਾਰ ਉਸ ਨਾਲ ਬਹਿਸ ਕਰ ਰਹੀ ਸੀ,ਮੈਂ ਇਸ ਰੌਲੇ ਰੱਪੇ ਵਿੱਚ ਆਪਣਾ ਪਾਠ ਸਮਾਪਤ ਕੀਤਾ ਤੇ ਆਪਣੇ ਬਟੂਏ ਵਿੱਚ ਪਏ ਦੱਸ ਰੁਪਏ ਲੈ ਕੇ ਬਾਹਰ ਆ ਗਿਆ, ਮੈਂ ਦੱਸ ਰੁਪਏ ਉਸ ਛੱਜ ਵਾਲੇ ਨੂੰ ਫੜ੍ਹਾ ਕੇ ਅੱਖਾਂ ਵਿੱਚ ਇਨਸਾਨੀਅਤ ਦੇ ਹੰਝੂ ਲੈ ਕੇ ਮੁੜ ਉਸੇ ਥਾਂ ਆ ਕੇ ਬੈਠ ਗਿਆ, ਪਰ ਉਸ ਛੱਜ ਵਾਲੇ ਵੱਲੋਂ ਦਿੱਤੀਆਂ ਜਾ ਰਹੀਆਂ ਦੁਆਵਾਂ ਮੈਨੂੰ ਅੱਜ ਵੀ ਸੁਣਦੀਆਂ ਨੇ,ਪਰ ਇੱਕ ਪੰਜ ਰੁਪਈਆ ਪਿੱਛੇ ਉਸ ਛੱਜ ਵਾਲੇ ਦੀ ਰੂਹ ਦੁਖਾਉਣ ਵਾਲੀ ਉਹ ਆਟੀਂ ਮੈਨੂੰ ਹੁਣ ਵੀ ਉਸ ਛੱਜ ਵਾਲੇ ਦੇ ਸਾਮਣੇ ਬਹੁਤ ਛੋਟੀ ਲੱਗਦੀ ਹੈ,ਜੋ ਇੱਕ ਮਿਹਨਤ ਕਰਨ ਵਾਲੇ ਮੇਰੇ ਭਰਾ ਨੂੰ ਉਸਦੀ ਬਣਦੀ ਮਿਹਨਤ ਵੀ ਨੀ ਦੇ ਸਕੀ,