ਮੰਜੇ ਜੋਗੀ ਥਾਂ | maje jogi thaa

ਸਾਰੀ ਉਮਰ ਹੱਡ ਭੰਨਵੀ ਮਿਹਨਤ ਕਰਕੇ ਪੰਡਿਤ ਸੋਹਣ ਲਾਲ ਨੇ ਦੋਵਾਂ ਪੁਤਰਾ ਲਈ ਕਿਵੇਂ ਨਾਂ ਕਿਵੇਂ ਥੋੜੀ ਬੌਹ੍ਤੀ ਜ਼ਮੀਨ ਬਣਾ ਲਈ l ਸਰਕਾਰੇ ਦਰਬਾਰੇ ਚੰਗੀ ਪਹੁੰਚ ਹੋਣ ਕਰਕੇ ਦੋਵੇਂ ਮੁੰਡਿਆਂ ਨੂਂੰ ਸਰਕਾਰੀ ਨੌਕਰੀਆਂ ਵੀ ਲਵਾ ਦਿਤੀਆਂ ਸੀl
ਉਮਰ ਵਡੇਰੀ ਹੋ ਗਈ ਸੀ , ਦੋਵੇਂ ਪੁਤਰ ਵੀ ਆਪਣੇ ਪਰਿਵਾਰਾਂ ਵਿਁਚ ਮਸਤ ਸਨ , ਇੱਕ ਦਿਨ ਸੋਹਣ ਲਾਲ ਦੇ ਦਿਮਾਗ ਵਿਁਚ ਆਪਨਾ ਫਰਜ਼ ਨਿਭਾਉਣ ਦਾ ਖਿਆਲ ਆਏਆ ਤੇ ਪਟਵਾਰੀ ਕੋਲ਼ ਜਾ ਖੜਾ ਹੋਏਆ ਤੇ ਆਪਣੀ ਮਾਲਕੀ ਵਾਲੀ ਜ਼ਮੀਨ ਬਰਾਬਰ ਦੋਵਾਂ ਪੁਤਾਂ ਦੇ ਨਾਂ ਕਰਉਂਣ ਦੀ ਗੱਲ ਕੀਤੀ , ਪਟਵਾਰੀ ਇੱਕ ਸੁਲਝਿਆ ਇਨਸਾਨ ਸੀ ਉਸ ਨੇ ਬੜੇ ਸਲੀਕੇ ਨਾਲ ਕੁਝ ਵਿਅੰਗ ‘ਚ ਪੁਛਿਆ “ਪੰਡਿਤ ਜੀ ਤੁਹਾਡੇ ਘਰ ਦੇ ਬਾਹਰ ਸੜਕ ਦੇ ਨਾਲ ਕੱਚੀ ਥਾਂ ਹੈਗੀ ਆ ?” ਸੋਹਣ ਲ਼ਾਲ ਨੂਂੰ ਗੱਲ ਦੀ ਸਮਝ ਨਾ ਲੱਗੀ ਪਰ ਫ਼ੇਰ ਵੀ ਹਾਂ ਚ ਸਿਰ ਹਲਾ ਦਿਤਾ ਏਹ ਸੁਣ ਕੇ ਪਟਵਾਰੀ ਨੇ ਕੇਹਾ ਫ਼ੇਰ ਠੀਕ ਆ ਕਰਦੇ ਸਬ ਕੁਸ਼ ਮੁੰਡਿਆਂ ਦੇ ਨਾਂ ਤੇ l ਆਪਣਾ ਕੰਮ ਨਬੇੜ ਕੇ ਸੋਹਣ ਲ਼ਾਲ ਘਰ ਆ ਗਿਆ ਤੇ ਪੁਤਰਾਂ ਨੂਂੰ ਬੋਲਤਾ ਕੇ ਅੱਜ ਤੋਂ ਮੇਰੀ ਜਿਮੇਵਾਰੀ ਖ਼ਤਮ !!!!!!!!!
ਸਮਾਂ ਬੀਤਿਆ ਪੰਡਿਤ ਜੀ ਦੀ ਉਮਰ ਢਲਣ ਲੱਗੀ ਦੋਵੇਂ ਪੁਤ ਵੀ ਆਪਣੇ ਪਰਿਵਾਰਾਂ ਵਿਁਚ ਰੁਝ ਗਏ ਸੀ , ਦੋਵੇਂ ਭਰਾਵਾਂ ਕੋਲ ਇੱਕ ਚੀਜ਼ ਸਾਂਝੀ ਸੀ ਜਿਸ ਨੂਂੰ ਕੋਈ ਨੀਂ ਸੀ ਲੈਣਾ ਚੌਂਦਾ , ਓਹ ਸੀ ਓਹਨਾ ਦਾ ਬਾਪੂ !! ਦੋਵਾਂ ਨੇ ਈ ਵਾਰੀ ਵਾਰੀ ਮੂਂੰਹ ਫ਼ੇਰ ਲਿਆ ਸੀ l ਸੋਹਣ ਲ਼ਾਲ ਦੇ ਸਿਰ ਤੇ ਛੱਤ ਤਾਂ ਦੂਰ ਮੰਜੀ ਡਾਹੁਣ ਨੂਂੰ ਵੀ ਥਾਂ ਨੀਂ ਸੀl ਅੱਜ ਉਸ ਨੂਂੰ ਪਟਵਾਰੀ ਦੀ ਕਹੀ ਗੱਲ ਚੰਗੀ ਤਰਾਂ ਸਮਝ ਆ ਗਈ ਸੀ l ਆਪਣੀ ਗਲਤੀ ਦੀ ਸਜ਼ਾ ਭੁਗਤਣ ਨੂਂੰ ਤਿਆਰ ਸੋਹਣ ਲ਼ਾਲ ਨੇ ਸੜਕ ਕਿਨਾਰੇ ਖਾਲੀ ਥਾਂ ਨੂੰ ਸਾਫ ਕਰਨਾ ਈ ਠੀਕ ਸਮਝਿਆ……………..🙏🏻
ਗਗਨ ਵਰਮਾਂ ਕੋਟਸੁਖੀਆ l
9872874714

One comment

Leave a Reply

Your email address will not be published. Required fields are marked *