ਖੁਲੀ ਸੋਚ 17/11/2015
ਵਿਆਹ ਇੱਕ ਸਮਾਜਿਕ ਬੰਧਨ ਹੈ। ਜਿੰਦਗੀ ਦਾ ਇੱਕ ਮਹੱਤਵਪੂਰਨ ਕਾਰਜ ਹੈ ਵਿਆਹ। ਤੇ ਕਹਿੰਦੇ ਸੰਯੋਗ ਧੁਰ ਦਰਗਾਹੋ ਲਿਖੇ ਹੁੰਦੇ ਹਨ।ਚੰਗੇ ਸੰਯੋਗ ਜਿੰਦਗੀ ਨੂੰ ਸਵਰਗ ਤੇ ਮੰਦੇ ਨਰਕ ਬਣਾ ਦਿੰਦੇ ਹਨ। ਵਿਆਹੁਤਾ ਜੀਵਨ ਦੋ ਪੱਖਾਂ ਦਾ ਸੁਮੇਲ ਹੈ ਇੱਕ ਅਡਜਸਟਮੈਟ ਹੈ। ਇਹੀ ਐਡਜਸਟਮੈਟ ਸਫਲ ਜੀਵਨ ਦੀ ਸਾਰ ਬਣਦਾ ਹੈ। ਕਿਉਕਿ ਲੜਕੀ ਤੇ ਲੜਕੇ ਨੂੰ ਪਤੀ ਪਤਨੀ ਦੇ ਰੂਪ ਵਿੱਚ ਤਾ ਜਿੰਦਗੀ ਇਕੱਠੇ ਰਹਿਣ ਦਾ ਮਤਲਬ ਹੀ ਵਿਆਹ ਹੈ। ਇਹ ਵਿਆਹ ਸਮਾਜ ਦੇ ਮੋਹਤਵਰ ਬੰਦਿਆਂ ਦੀ ਮੋਜੂਦਗੀ ਵਿੱਚ ਧਾਰਮਿਕ ਤੇ ਕਾਨੂੰਨੀ ਰਸਮਾਂ ਨਾਲ ਸੰਪੂਰਨ ਕੀਤੇ ਜਾਂਦੇ ਹਨ।ਤਾਂ ਕਿ ਵਿਆਹ ਵਿੱਚ ਸਮਾਜ ਦੇ ਇੱਕ ਹਿੱਸੇ ਨੂੰ ਗਵਾਹ ਬਣਾਕੇ ਇਸ ਨੂੰ ਇੱਕ ਸਮਾਜਿਕ ਮਾਨਤਾ ਦਿੱਤੀ ਜਾ ਸਕੇ।
ਆਦਿ ਕਾਲ ਤੋ ਹੀ ਵਿਆਹ ਦੀ ਪ੍ਰਥਾ ਚਲੀ ਆ ਰਹੀ ਹੈ। ਕਿਤੇ ਇਹ ਸਵੰਬਰ ਰਚਾਉਣ ਨਾਲ ਤੇ ਕਿਤੇ ਯੁੱਧ ਕਰਕੇ। ਫਿਰ ਬ੍ਰਹਮ ਵਿਆਹ, ਤੋ ਚਲ ਕੇ ਪਿੰਡ ਦੇ ਨਾਈ ( ਜਿਸ ਨੂੰ ਰਾਜਾ ਆਖਿਆ ਜਾਂਦਾ ਸੀ) ਦੁਆਰਾ, ਰਿਸaਤੇਦਾਰਾਂ ਦੁਆਰਾ, ਵੱਟੇ ਦੀ ਸaਕੀਰੀ , ਪੈਸੇ ਦੇ ਕੇ ਵਿਆਹ ਤੇ ਪ੍ਰੇਮ ਵਿਆਹ ਤੱਕ ਤੇ ਹੁਣ ਅਖਬਾਰਾਂ ਰਸਾਲਿਆਂ ਤੇ ਇੰਟਰਨੈਟ ਦੁਆਰਾ ਵਿਆਹ ਕਰਵਾਏ ਜਾਂਦੇ ਹਨ।ਅੰਤਰ ਜਾਤੀਆ ਵਿਆਹ ਤੇ ਆਪਣੀ ਗੋਤ ਵਿਚਲੇ ਵਿਆਹਾਂ ਨੂੰ ਜਿਆਦਾ ਚੰਗਾ ਨਹੀ ਸਮਝਿਆ ਜਾਂਦਾ ਹੈ। ਪਰ ਹੁਣ ਤਾਂ ਹਰ ਤਰਾਂ ਦੇ ਵਿਆਹ ਹੋ ਰਹੇ ਹਨ।
ਕੋਈ ਜਮਾਨਾ ਸੀ ਜਦੋ ਬਰਾਤਾਂ ਕਈ ਕਈ ਦਿਨ ਰੁਕਦੀਆਂ ਸੀ। ਉਂਝ ਉਠ ਗੱਡੀਆਂ ਤੇ ਬੈਲ ਗੱਡੀਆਂ ਤੇ ਬਰਾਤਾਂ ਜਾਂਦੀਆਂ। ਇੱਕ ਵਿਆਹ ਮਹੀਨਾ ਮਹੀਨਾ ਚਲਦਾ ਰਹਿੰਦਾ। ਆਪਣੇ ਆਪਣੇ ਇਲਾਕੇ ਅਤੇ ਹਰ ਧਰਮ ਫਿਰਕੇ ਨੇ ਆਪਣੀਆਂ ਅਲੱਗ ਰਸਮਾਂ ਬਣਾਈਆਂ ।ਤੇ ਇਹਨਾ ਰਸਮਾਂ ਨੂੰ ਪੂਰਾ ਕਰਨਾ ਜਰੂਰੀ ਕਰਾਰ ਦਿੱਤਾ ਗਿਆ।ਇਹਨਾ ਤੋ ਬਿਨਾ ਵਿਆਹ ਅਧੂਰੇ ਸਮਝੇ ਜਾਂਦੇ ਹਨ।
ਫਿਰ ਇਸ ਪੈਲੇਸ ਕਲਚਰ ਦੀ ਸੁਰੂਆਤ ਹੋਈ।ਪਿਛਲੇ ਲੱਗਭਗ ਦੋ ਦਹਾਕਿਆਂ ਤੋ ਪੈਲੇਸ ਕਲਚਰ ਸਹਿਰਾਂ ਵਿੱਚ ਹੁੰਦਾ ਹੋਇਆ ਪਿੰਡਾਂ ਵਿੱਚ ਵੀ ਆਪਣੇ ਪੈਰ ਪਸਾਰ ਚੁਕਿਆ ਹੈ। ਇਹ ਕਲਚਰ ਇੱਕ ਅਨੋਖੀ ਕਿਸਮ ਦਾ ਕਲਚਰ ਹੈ। ਹੁਣ ਤਕਰੀਬਨ ਹਰ ਵਿਆਹ ਹੀ ਮੈਰਿਜ ਪੈਲੇਸ ਵਿੱਚ ਹੁੰਦਾ ਹੈ।ਤੇ ਸਿਰਫ ਤਿੰਨ ਜਾ ਚਾਰ ਘੰਟਿਆਂ ਦਾ ਹੁੰਦਾ ਹੈ। ਇਹਨਾ ਚਾਰਾਂ ਘੰਟਿਆਂ ਵਿੱਚ ਨਾਨਕੇ ਛੱਕ ਪੂਰ ਜਾਂਦੇ ਹਨ। ਸਾਰੀਆਂ ਰਸਮਾਂ ਹੋ ਜਾਂਦੀਆਂ ਹਨ। ਤੇ ਪੂਰੀ ਸਾਹੀ ਸੋਕਤ ਨਾਲ ਵਿਆਹ ਸੰਪੂਰਨ ਹੁੰਦਾ ਹੈ। ਪੰਡਾਲ ਦੇ ਨਾਮ ਤੇ ਇੱਕ ਮਹਿਲ ਖੜਾ ਕੀਤਾ ਜਾਂਦਾ ਹੈ ਜੋ ਕਿਸੇ ਰਾਜੇ ਦੇ ਪੁਰਾਨੇ ਕਿਲ੍ਹੇ ਜਾ ਮਹਿਲ ਤੋ ਘੱਟ ਨਹੀ ਹੁੰਦਾ। ਇਸ ਮਹਿਲ ਨੂੰ ਸਜਾਉਣ ਲਈ ਵੀ ਰੰਗ ਬਿਰੰਗੇ ਪਰਦੇ ਤੇ ਹੋਰ ਸਜਾਵਟ ਕੀਤੀ ਜਾਂਦੀ ਹੈ। ਬਿਜਲੀ ਦੇ ਲਾਟੂ ਰੰਗ ਬਿਰੰਗੀਆਂ ਲੜੀਆਂ ਤੇ ਸਟੇਜ ਤੇ ਪੈਦੀਆਂ ਲਾਈਟਾ ਕਿਸੇ ਫਿਲਮੀ ਸੈਟ ਦਾ ਭੁਲੇਖਾ ਪਾਉਂਦੀਆਂ ਹਨ।ਪਹਿਲਾ ਵਿਆਹਾਂ ਵਿੱਚ ਮਹਿਮਾਨਾ ਦੀ ਗਿਣਤੀ ਸੋ ਦਾ ਅੰਕੜਾ ਪਾਰ ਨਹੀ ਸੀ ਕਰਦੀ ਪਰ ਹੁਣ ਇਹ ਗਿਣਤੀ ਹਜਾਰਾਂ ਵਿੱਚ ਹੁੰਦੀ ਹੈ।ਜਿੰਨਾ ਵਿੱਚ ਰਿਸਤੇਦਾਰ ਨਾ ਮਾਤਰ ਤੇ ਆਪਣੇ ਸਹਿ ਕਰਮੀ ਤੇ ਹੋਰ ਯਾਰ ਦੋਸਤ ਜਿਆਦਾ ਹੁੰਦੇ ਹਨ। ਦੋ ਢਾਈ ਸੋ ਤਾਂ ਵੇਟਰ ਜਾ ਸਟਾਲਾਂ ਵਾਲੇ ਹੀ ਹੁੰਦੇ ਹਨ। ਟੈਂਟ ਵਾਲੇ ਬਿਜਲੀ ਵਾਲੇ, ਜੈਨਰੇਟਰ ਵਾਲੇ, ਫੋਟੋ ਗਰਾਫਰ ਮੂਵ. ਵਾਲੇ ਹਲਵਾਈ ਤਾਂ ਹੁੰਦੇ ਹੀ ਹਨ ਕਈ ਕਈ ਸਕਿਉਰਿਟੀ ਵਾਲੇ ਵੀ ਹੁੰਦੇ ਹਨ। ਵੇਟਰਾਂ ਦੀ ਤਾਦਾਦ ਵੇਖ ਕੇ ਹੀ ਮੂੰਹ ਖੁਲ੍ਹਿਆ ਰਹਿ ਜਾਂਦਾ ਹੈ। ਮਤਲਵ ਵਿਆਹ ਵਿੱਚ ਵੇਟਰਾਂ ਦੀ ਭਰਮਾਰ ਹੁੰਦੀ ਹੈ। ਜਦੋ ਕਿ ਪਹਿਲਾ ਇਹ ਕੰਮ ਸaਰੀਕੇ ਤੇ ਭਾਈਚਾਰੇ ਦੇ ਲੋਕ ਕਰਿਆ ਕਰਦੇ ਸਨ। ਮਹਿਮਾਨ ਨਿਵਾਜੀ ਦਾ ਕੰਮ ਜਿੰਨਾ ਸੋਹਣਾ ਖੁੱਦ ਕਰਿਆ ਜਾ ਸਕਦਾ ਹੈ ਉਸਦੀ ਵੇਟਰਾਂ ਕੋਲੋ ਉਮੀਦ ਨਹੀ ਕੀਤੀ ਜਾ ਸਕਦੀ।ਪਹਿਲੇ ਰਿਸaਤੇਦਾਰਾਂ ਤੇ ਮਹਿਮਾਨਾਂ ਨੂੰ ਖੁੱਦ ਧੱਕੇ ਤੇ ਜੋਰ ਨਾਲ ਖਿਲਾਇਆ ਜਾਂਦਾ ਸੀ ਪਰ ਅੱਜ ਦੇ ਇਹੀ ਮਹਿਮਾਨ ਮੰਗਤਿਆਂ ਵਾਂਗੂ ਹੱਥ ਚ ਪਲੇਟ ਫੜੀ ਸਟਾਲ ਮੂਹਰੇ ਆਪਣੀ ਵਾਰੀ ਦਾ ਇੰਤਜਾਰ ਕਰ ਰਹੇ ਹੁੰਦੇ ਹਨ।
ਜਦੋ ਇਹਨਾ ਵਿਆਹਾਂ ਵਿੱਚ ਵਰਤਾਏ ਜਾਣ ਵਾਲੇ ਖਾਣੇ ਵੱਲ ਨਿਗ੍ਹਾ ਮਾਰੀਏ ਤਾਂ ਹੈਰਾਨੀ ਹੁੰਦੀ ਹੈ ਖਾਣ ਪੀਣ ਦੀ ਵਰਾਇਟੀ ਦੀ ਕੋਈ ਸੀਮਾਂ ਨਹੀ ਹੁੰਦੀ। ਸਟਾਲਾਂ ਦੀ ਗਿਣਤੀ ਦੋ ਚਾਰ ਅੱਠ ਤੋ ਸੁਰੂ ਹੁੰਦੀ ਹੁੰਦੀ ਚਾਲੀ ਪੰਜਾਹ ਸੋ ਤੱਕ ਪੰਹੁਚ ਗਈ ਹੈ । ਹਰ ਚੀਜ ਦੀਆਂ ਅੱਗੇ ਹੋਰ ਵਰਾਈਟੀਆਂ ਹਨ। ਦੱਸ ਕਿਸਮ ਦੀ ਰੋਟੀ , ਕਈ ਕਿਸaਮ ਦੇ ਚਾਵਲ, ਕਈ ਕਿਸਮ ਦੇ ਸਨੈਕਸ ਤੋ ਇਲਾਵਾ ਕਈ ਤਰਾਂ ਦੇ ਠੰਡੇ ਤੇ ਗਰਮ ਪੀਣ ਵਾਲੇ ਡਰਿੰਕਸ ਹੁੰਦੇ ਹਨ। ਸਵੀਟ ਡਿਸa ਦਾ ਆਪਣਾ ਅਲੱਗ ਹੀ ਸੰਸਾਰ ਹੁੰਦਾ ਹੈ। ਕੁਰਸੀਆਂ ਮੇਜ ਸੋਫੋ ਤੇ ਬੈਠੇ ਆਮ ਆਦਮੀ ਆਪਣੇ ਆਪ ਨੂੰ ਇੱਕ ਦਿਨ ਦੇ ਨਵਾਬ ਸਮਝਦੇ ਹਨ।
ਅੱਜ ਦੇ ਵਿਆਹਾਂ ਵਿੱਚ ਵੇਟਰ ਤੇ ਵਰਾਇਟੀ ਦੀ ਹੀ ਭਰਮਾਰ ਨੇ ਸਾਡੇ ਸਮਾਜ ਬੰਧਨ ਜਿਹੇ ਇਸ ਪਵਿੱਤਰ ਕਾਰਜ ਨੂੰ ਇੱਕ ਫੁਕਰੇ ਤੇ ਲੋਕ ਦਿਖਾਵੇ ਦਾ ਅੰਡਬਰ ਬਣਾ ਰੱਖਿਆ ਹੈ। ਇੱਕ ਦੂਜੇ ਨਾਲੋ ਵਧੀਆਂ ਤੇ ਵੱਧ ਕਰਨ ਦੇ ਚੱਕਰ ਵਿੱਚ ਅਸੀ ਲੋਕ ਦਿਖਾਵਾ ਕਰਨ ਲਈ ਇਸ ਕਾਰਜ ਨੂੰ ਗਲਤ ਦਿਸaਾ ਵੱਲ ਲੈ ਜਾ ਰਹੇ ਹਾਂ। ਇਹ ਇੱਕ ਪਵਿੱਤਰ ਬੰਧਨ ਹੁੰਦਾ ਹੈ ਤੇ ਹਰ ਪਰਿਵਾਰ ਲਈ ਜਰੂਰੀ ਹੁੰਦਾ ਹੈ । ਪਰ ਰੀਸ ਘੜੀਸ ਕਰਕੇ ਅਸੀ ਇਸ ਨੂੰ ਬੇਹੱਦ ਖਰਚੀਲਾ ਤੇ ਵਿਤੌa ਬਾਹਰ ਕਰ ਰਹੇ ਹਨ। ਜਿਸ ਨਾਲ ਸਮਾਜ ਵਿੱਚ ਗਿਰਾਵਟ ਆਉੱਦੀ ਹੈ ਤੇ ਕਈ ਘਰ ਦੇਖਾ ਦੇਖੀ ਦੇ ਚੱਕਰ ਵਿੱਚ ਤਬਾਹ ਹੋ ਰਹੇ ਹਨ। ਹੁਣ ਵਿਆਹਾਂ ਨੂੰ ਵੇਟਰ ਤੇ ਵਰਾਇਟੀ ਦੇ ਝੰਮੇਲੇ ਚੋ ਕੱਢਣ ਦੀ ਸਖਤ ਜਰੂਰਤ ਹੈ।
ਰਮੇਸa ਸੇਠੀ ਬਾਦਲ
ਮੋ 98 766 27 233