#ਜਨਮਦਿਨਤੇਵਿਸ਼ੇਸ਼
ਆਪਣੀ ਪੜ੍ਹਾਈ ਦੌਰਾਨ ਬਹੁਤ ਸਾਰੇ ਲੇਖ ਲਿਖੇ ਸਿੱਖ ਗੁਰੂ ਸਾਹਿਬਾਨਾਂ ਪ੍ਰਧਾਨ ਮੰਤਰੀਆਂ ਤੋਂ ਇਲਾਵਾ ਮਾਈ ਬੈਸਟ ਫ੍ਰੈਂਡ ਮਾਈ ਮਦਰ ਮਾਈ ਫਾਦਰ ਮਾਈ ਬੈਸਟ ਟੀਚਰ। ਅੱਜ ਇਹ ਲੇਖ ਮੈਂ ਮੇਰੀ ਪਤਨੀ ਵਾਈਫ ਹਮਸਫਰ ਲਾਈਫ ਪਾਰਟਨਰ ਬੈਟਰ ਹਾਫ ਸ਼ਰੀਕ ਏ ਹਯਾਤ ਕਾੰਟੋ ਕਲੇਸ਼ਨੀ ਘਰਵਾਲੀ Saroj Rani Insan ਦੇ ਜਨਮ ਦਿਨ ਤੇ ਲਿਖ਼ ਰਿਹਾ ਹਾਂ।
ਸ੍ਰੀ ਸਰੋਜ ਰਾਣੀ ਜੀ ਦਾ ਜਨਮ ਪੰਜਾਬ ਦੇ ਮਾਲਵਾ ਖੇਤਰ ਦੇ ਮਸ਼ਹੂਰ ਜਿਲ੍ਹਾ ਬਠਿੰਡਾ ਦੀ ਗੋਨਿਆਣਾ ਮੰਡੀ ਦੇ ਨਜ਼ਦੀਕ ਪਿੰਡ ਮਹਿਮਾ ਸਰਕਾਰੀ ਨਿਵਾਸੀ ਸ੍ਰੀ ਮੋਹਨ ਲਾਲ ਗਰੋਵਰ ਦੇ ਵੱਡੇ ਬੇਟੇ ਮਾਸਟਰ ਬਸੰਤ ਰਾਮ ਜੀ ਗਰੋਵਰ ਦੇ ਘਰ ਮਾਤਾ ਪੂਰਨਾ ਦੇਵੀ ਦੀ ਕੁੱਖੋਂ 18 ਨਵੰਬਰ 1959 ਨੂੰ ਹੋਇਆ। ਪਿੰਡ ਮਹਿਮਾ ਸਰਕਾਰੀ ਮਹਿਮਾ ਸਰਜਾ ਤੇ ਮਹਿਮਾ ਸਵਾਈ ਆਪਸ ਵਿੱਚ ਜੁੜੇ ਹੋਏ ਹਨ।
ਆਪ ਜੀ ਨੇ ਮੁਢਲੀ ਸਿੱਖਿਆ ਆਪਣੇ ਨਾਲ ਦੇ ਪਿੰਡ ਮਹਿਮਾ ਸਰਜਾ ਦੇ ਸਰਕਾਰੀ ਸਕੂਲ ਵਿਚੋਂ ਪ੍ਰਾਪਤ ਕੀਤੀ। ਆਪ ਜੀ ਪੜ੍ਹਾਈ ਵਿੱਚ ਸ਼ੁਰੂ ਤੋਂ ਹੀ ਹੁਸ਼ਿਆਰ ਸਨ। ਆਪ ਜੀ ਨੇ ਦਸਵੀਂ ਦਾ ਇਮਤਿਹਾਨ ਪਹਿਲੇ ਦਰਜ਼ੇ ਵਿਚ ਪਾਸ ਕੀਤਾ। ਜੋ ਉਸ ਸਮੇਂ ਆਈ ਏ ਐਸ ਕਰਨ ਦੇ ਬਰਾਬਰ ਹੁੰਦਾ ਸੀ। ਉਹਨਾਂ ਵੇਲੀਆਂ ਵਿੱਚ ਮੇਰੇ ਵਰਗਾ 56ਪ੍ਰਤੀਸ਼ਤ ਨੰਬਰ ਲੈ ਕਿ ਬੜੀ ਟੋਹਰ ਨਾਲ ਹਾਈ ਸੈਕੰਡ ਡਵੀਜ਼ਨ ਦੱਸਦਾ ਹੁੰਦਾ ਸੀ। ਫਿਰ ਗਿਆਨੀ ਦੀ ਪ੍ਰੀਖਿਆ ਪਾਸ ਕੀਤੀ। ਉਸਤੋਂ ਬਾਅਦ ਘਰੇ ਬੈਠਕੇ ਹੀ ਗਰੈਜੂਏਸ਼ਨ ਕੀਤੀ। ਜਿਸ ਨੂੰ ਵਾਇਆ ਬਠਿੰਡਾ ਬੀ ਏ ਕਰਨਾ ਕਿਹਾ ਜਾਂਦਾ ਸੀ। ਉਜਵਲ ਭਵਿੱਖ ਨੂੰ ਮੱਦੇਨਜ਼ਰ ਰੱਖਦੇ ਹੋਏ ਆਪ ਨੇ ਗਰੈਜੂਏਸ਼ਨ ਵਿਚ ਮੈਥ ਦਾ ਵਾਧੂ ਵਿਸ਼ਾ ਵੀ ਪਾਸ ਕੀਤਾ। ਤੇ ਫਿਰ ਫਰੀਦਕੋਟ ਦੇ ਐਜੂਕੇਸ਼ਨ ਕਾਲਜ ਤੋਂ ਬੀ ਐੱਡ ਕਰਕੇ ਟੀਚਰ ਬਣਨ ਦੇ ਕਾਬਿਲ ਬਣੇ। ਤੇ ਤਿੰਨ ਕ਼ੁ ਮਹੀਨੇ ਕਿਸੇ ਨਿੱਜੀ ਸਕੂਲ ਵਿੱਚ ਨੌਕਰੀ ਵੀ ਕੀਤੀ।
1981 ਹਰੀਆਣਾ ਸਰਕਾਰ ਨੇ ਆਪ ਜੀ ਨੂੰ ਸਿਖਿਆ ਵਿਭਾਗ ਲਈ ਬਤੌਰ ਜੇਬੀਟੀਂ ਅਧਿਆਪਕ ਚੁਣ ਲਿਆ ਤੇ ਆਪ ਜੀ ਨੂੰ ਡੱਬਵਾਲੀ ਤਹਿਸੀਲ ਦਾ ਅਹਿਮਦਪੁਰ ਦਾਰੇਵਾਲੇ ਦਾ ਲੜਕੀਆਂ ਦਾ ਪ੍ਰਾਇਮਰੀ ਸਕੂਲ ਅਲਾਟ ਕਰ ਦਿੱਤਾ। ਫਿਰ ਆਪ ਨੇ ਚੋਰਮਾਰ ਸਾਹਿਬ ਔਡਾਂ ਮਸੀਤਾਂ ਚੋਟਾਲਾ ਤੋਂ ਇਲਾਵਾ ਬਹੁਤੀ ਸੇਵਾ ਮੰਡੀ ਡੱਬਵਾਲੀ ਦੇ ਲੜਕੀਆਂ ਦੇ ਸਕੂਲ ਵਿੱਚ ਕੀਤੀ ਅਤੇ 30 ਨਵੰਬਰ 2017 ਨੂੰ ਸੇਵਾ ਮੁਕਤ ਹੋਏ। ਸਰਵਿਸ ਦੌਰਾਨ ਆਪ ਜੀ ਬੱਚਿਆਂ ਵਿੱਚ ਇੱਕ ਮਿਹਨਤੀ ਟੀਚਰ ਵਜੋਂ ਜਾਣੇ ਜਾਂਦੇ ਸਨ। ਸਟਾਫ ਵਿਚ ਹਰਮਨ ਪਿਆਰੇ ਤੇ ਸਕੂਲ ਮੁਖੀ ਨਾਲ ਬਹੁਤਾ ਛੱਤੀਸ ਦਾ ਅੰਕੜਾ ਹੀ ਰਿਹਾ
ਨੌਕਰੀ ਦੇ ਕੁਝ ਕ਼ੁ ਸਮੇਂ ਬਾਅਦ ਆਪ ਜੀ ਦੀ ਮਾਮੀ ਜੀ ਨੇ ਆਪ ਜੀ ਦਾ ਰਿਸ਼ਤਾ ਮੰਡੀ ਡੱਬਵਾਲੀ ਨਿਵਾਸੀ ਸ੍ਰੀ ਓਮ ਪ੍ਰਕਾਸ਼ ਸੇਠੀ ਜੋ ਮਾਲ ਮਹਿਕਮੇ ਵਿੱਚ ਕਾਨੂੰਨਗੋ ਸਨ ਦੇ ਕਮਰਸ ਗਰੈਜੂਏਟ ਸਪੁੱਤਰ ਸ੍ਰੀ ਰਮੇਸ਼ ਸੇਠੀ ਜੀ ਨਾਲ ਕਰਵਾ ਦਿੱਤਾ। ਜੋ ਪਿੰਡ ਬਾਦਲ ਦੇ ਅਰਧ ਸਰਕਾਰੀ ਸਕੂਲ ਵਿਚ ਨੌਕਰੀ ਕਰਦੇ ਸਨ। ਫ਼ਿਰ ਇਹ 24 ਮਾਰਚ 1985 ਨੂੰ ਵਿਆਹ ਦੇ ਬੰਧਨ ਵਿੱਚ ਬੱਝ ਗਏ। ਆਪ ਜੀ ਦੇ ਘਰ ਲਵਗੀਤ ਤੇ ਨਵਗੀਤ (ਚੀਕੂ ਮੀਕੂ) ਨਾਮਕ ਦੋ ਬੇਟਿਆਂ ਨੇ ਜਨਮ ਲਿਆ। ਆਪ ਜੀ ਨੇ ਦੋਨਾਂ ਬੇਟਿਆਂ ਨੂੰ ਵਧੀਆ ਤਾਲੀਮ ਤੇ ਚੰਗੇ ਸਸਕਾਰ ਦਿੱਤੇ। ਇਸੇ ਦੌਰਾਨ ਆਪ ਜੇ ਬੀ ਟੀਂ ਅਧਿਆਪਕ ਤੋਂ ਐਸ ਐਸ ਮਿਸਟਰੈੱਸ ਬਣ ਗਏ। 2017 ਤੇ 2020 ਵਿੱਚ ਆਪ ਜੀ ਨੂੰ ਦੋ ਬੇਟੀਆਂ ਦੀ ਸਾਸੂ ਮਾਂ ਬਣਨ ਦਾ ਮੌਕਾ ਮਿਲਿਆ। ਜਿਸ ਵਿੱਚ ਆਪ ਜੀ ਨੇ ਸਾਸੂ ਦੀ ਘੱਟ ਤੇ ਮਾਂ ਦੀ ਭੂਮਿਕਾ ਵੱਧ ਨਿਭਾ ਰਹੇ ਹਨ। ਇਸ ਦੇ ਨਾਲ ਹੀ ਆਪ ਇੱਕ ਚੰਗੇ ਦਾਦੀ ਮਾਂ ਵੀ ਸਾਬਿਤ ਹੋਏ ਹਨ।
ਆਪ ਜੀ ਬਾਰੇ ਲਿਖਣਾ ਸੂਰਜ ਨੂੰ ਦੀਵਾ ਦਿਖਾਉਣ ਵਾਲੀ ਗੱਲ ਹੈ।
ਅੰਗਰੇਜ਼ੀ ਦਾ ਕੋਈ ਵੀ ਲੇਖ “ਮੇ ਹੀ ਲਿਵ ਲੌਂਗ” ਲਿਖੇ ਬਿਨਾਂ ਸਮਾਪਤ ਨਹੀਂ ਹੁੰਦਾ ਇਸੇ ਤਰਾਂ “ਮੇ ਹੀ ਲਿਵ ਲੌਂਗ” ਤੋਂ ਬਾਅਦ ਅੱਜ ਮੇਰਾ “ਹੈਪੀ ਬਰਥ ਡੇ” ਵੀ ਲਿਖਣਾ ਬਣਦਾ ਹੈ। ਕਿਉਂਕਿ ਅੱਜ ਇਹ੍ਹਨਾਂ ਦਾ ਜਨਮ ਦਿਹਾੜਾ ਵੀ ਹੈ।
ਸਮੂਹ ਸਾਧ ਸੰਗਤ ਨੂੰ ਵੀ ਅਪੀਲ ਕੀਤੀ ਜਾਂਦੀ ਹੈ ਕਿ ਮੁਬਾਰਕਬਾਦ ਵਧਾਈਆਂ ਵਾਲਾ ਨਗਾੜਾ ਵਜਾ ਦਿਓਂ।
#ਰਮੇਸ਼ਸੇਠੀਬਾਦਲ