ਇੱਕ ਔਰਤ ਇੱਕ ਮਾਂ | ikk aurat ikk maa

ਇੱਕ ਔਰਤ ਜਨਮ ਲੈਂਦੀ ਏ ਤਾਂ ਘਰ ਵਿੱਚ ਜਨਮ ਦੇਣ ਵਾਲੀ ਦੀ ਸੱਸ ਦੁਖੀ ! ਕੇ ਪੱਥਰ ਜੰਮ ਕੇ ਧਰਤਾ ਮਾੜੇ ਕਰਮਾਂ ਵਾਲੀ ਨੇ ।
ਜਿਸ ਨੇ ਉਸ ਪੱਥਰ ਨੂੰ ਜਨਮ ਦਿੱਤਾ ਉਹ ਦੁੱਖ ਉਸ ਜੰਮਣ ਵਾਲੀ ਮਾਂ ਨੂੰ ਪਤਾ ਕਿਵੇਂ ਉਹਨੇ ਉਹ ਪੱਥਰ ਨੂੰ 9 ਮਹੀਨੇ ਸਾਂਭ ਕੇ ਰੱਖਿਆ ਕਿਤੇ ਉਹ ਚੱਕਣਾ ਚੂਰ ਨਾ ਹੋਜੇ ।
ਵਾਹ ਕਿਆ ਕਮਾਲ ਕੀ ਬਾਤ ਹੈ ਇੱਕ ਪੱਥਰ ਹੀ ਪੱਥਰ ਦੇ ਜੰਮਣ ਤੇ ਦੁਖੀ ਏ ।
ਕਿਉਂ ?
ਕਿਉਂਕਿ ਇਹ ਪੱਥਰ ਉਹਦੀ ਨੂੰਹ ਨੇ ਜੰਮਿਆਂ ਏ ਧੀ ਨੇ ਨਹੀਂ ਜੇ ਧੀ ਜਨਮ ਦਿੰਦੀ ਸ਼ਾਇਦ ਉਹ ਪੱਥਰ ਨਹੀਂ ਇੱਕ ਰੱਬ ਦਾ ਜੀਅ ਹੋਣਾ ਸੀ‌ ।
ਨੂੰਹ ਨੇ ਜਨਮ ਦਿੱਤਾ ਤਾਂ ਉਹ ਪੱਥਰ ਹੋ ਗਿਆ ।
ਸਦਕੇ ਜਾਵਾਂ ਇਹੋ ਜਿਹੀ ਸੋਚ ਰੱਖਣ ਵਾਲਿਆਂ ਦੇ !
ਧੀ ਨੂੰ ਪੱਥਰ ਕਹਿਣ ਵਾਲੇ ਫਿਰ ਆਪਣੇ ਪੁੱਤ ਲਈ ਪੱਥਰ ਲੱਭਦੇ ਆ ਕਿ ਪੁੱਤ ਦਾ ਘਰ ਵਸ ਜਾਵੇ ।
ਕਦੇ ਸੋਚਿਆ ਕੇ ਇਹਨਾਂ ਪੱਥਰਾਂ ਨੇ ਆਪਣੇ ਮਾਂ ਬਾਪ ਨੂੰ ਕਨੇਡਾ ਦਿਖਾ ਦਿੱਤਾ !
ਜੇ ਧੀ ਪੱਥਰ ਏ ਤਾਂ ਪੁੱਤ ਇੱਕ ਫੁੱਲ ਹੋਇਆ !
ਉਹ ਫੁੱਲ ਜੋ ਵਿਆਹ ਕਰਵਾ ਕੇ ਆਪਣੀ ਮਾਂ ਨੂੰ ਘਰ ਵਿੱਚੋਂ ਕੱਢ ਦਿੰਦਾ !
ਫਿਰ ਖ਼ੁਦ ਨੂੰ ਪੱਥਰ ਕਹਾਉਣ ਵਾਲੀ ਹੀ ਆਪਣੀ ਮਾਂ ਨੂੰ ਸਾਂਭਦੀ ਏ ।
ਇਹ ਗੱਲ ਹੋ ਗਈ ਇੱਕ ਪੱਥਰ ਤੋਂ ਔਰਤ ਦੀ ਤੇ ਔਰਤ ਤੋਂ ਮਾਂ ਦੀ !
✍🏼 ਦੀਪ ਹਰਸ਼ ਹਮੀਦੀ ‌#

Leave a Reply

Your email address will not be published. Required fields are marked *