ਮੀਤੀ ਬਚਪਨ ਤੋਂ ਹੀ ਆਪਣੀ ਮਾਂ ਦੀਆਂ ਗਲਤ ਹਰਕਤਾਂ ਕਾਰਨ ਦਿਮਾਗੀ ਤੌਰ ਤੇ ਪਰੇਸ਼ਾਨ ਰਹਿੰਦੀ ਸੀ।ਓਸਦਾ ਪਿਤਾ ਕਮਾਈ ਕਰਨ ਬਾਹਰ ਗਿਆ ਹੋਇਆ ਸੀ। ਉਸਦੀ ਮਾਂ ਨਿੱਤ ਨਵੇਂ ਆਸ਼ਕ ਨੂੰ ਘਰ ਬੁਲਾਈ ਰੱਖਦੀ ਸੀ ।
ਮੀਤੀ ਦੀ ਮਾਂ ਮੀਤੀ ਨੂੰ ਨੀਂਦ ਦੀਆਂ ਗੋਲੀਆਂ ਦੁੱਧ ਵਿਚ ਪਾ ਕੇ ਦੇ ਦਿੰਦੀ ।ਤਾਂ ਕੇ ਓਹ ਸੂਤੀ ਰਹੇ ਤੇ ਮਾਂ ਆਪਣੀ ਹਵਸ ਮਿਟਾ ਸਕੇ।
ਹੁਣ ਉਸਦੀ ਮਾਂ ਬੁਡ਼ੀ ਹੋ ਰਹੀ ਸੀ ।ਜਿਸ ਕਾਰਨ ਉਸਦੀ ਗੰਦੀ ਕਮਾਈ ਵੀ ਘਟ ਰਹੀ ਸੀ ਜਿਸ ਨਾਲ ਉਹ ਆਪਣੇ ਸੌਂਕ ਪੂਰੇ ਕਰਦੀ ਸੀ।
ਹੁਣ ਉਸਨੇ ਸੋਚਿਆ ਕਿ ਮੀਤੀ ਨੂੰ ਇਸ ਕੰਮ ਵਿੱਚ ਪਾ ਦਿੰਦੀ ਹਾਂ ਤਾਂ ਜੋ ਉਹ ਕਮਾਈ ਖਾ ਸਕੇ ।ਦਿਮਾਗੀ ਤੌਰ ਤੇ ਪ੍ਰੇਸ਼ਾਨ ਮੀਤੀ ਨੂੰ ਕੁਝ ਸਮਝ ਨਹੀਂ ਸੀ ਆ ਰਿਹਾ ਕਿ ਉਸਦੇ ਨਾਲ ਕੀ ਹੋ ਰਿਹਾ ਹੈ।
ਜਦ ਕੋਈ ਵੀ ਗੁਆਂਢਣ ਉਸਦੇ ਘਰ ਆਉਂਦੀ ਤਾਂ ਉਹ ਬਹਾਨੇ ਨਾਲ ਮੀਤੀ ਨੂੰ ਅੰਦਰ ਭੇਜ ਦਿੰਦੀ ।ਸਾਰਾ ਦਿਨ ਉਸਨੂੰ ਕਮਰੇ ਵਿਚ ਹੀ ਬੰਦ ਰੱਖਦੀ।
ਜਦ ਮੀਤੀ ਆਪਣੀ ਮਾਂ ਨੂੰ ਬਾਹਰ ਘੁੰਮ ਕੇ ਆਣ ਲਈ ਕਹਿੰਦੀ ਤਾਂ ਮਾਂ ਸਾਫ਼ ਇਨਕਾਰ ਕਰ ਦਿੰਦੀ।ਮੀਤੀ ਨੂੰ ਬਹੁਤ ਮਾਰ ਪੈਂਦੀ।
ਮੀਤੀ ਘਰ ਦੇ ਕੰਮ ਕਰਦੀ ਰਹਿੰਦੀ ਤੇ ਰਾਤ ਨੂੰ ਉਸ ਨਾਲ ਗਲਤ ਕੰਮ ਉਸਦੀ ਮਾਂ ਕਰਵਾਂਦੀ ਤੇ ਕਮਾਈ ਖਾਂਦੀ।
ਇਕ ਦਿਨ ਉਹ ਚੋਰੀ ਚੋਰੀ ਘਰ ਤੋਂ ਬਾਹਰ ਨਿਕਲ ਗਈ।ਉਹ ਗੁਰਦੁਆਰੇ ਦੇ ਬਾਹਰ ਬੈਠ ਗਈ ।ਓਸੇ ਵੇਲੇ ਉਸਦੀ ਮਾਂ ਆ ਗਈ ।ਮੀਤੀ ਦੇ ਆਲੇ ਦੁਆਲੇ ਲੋਕ ਇਕੱਠੇ ਹੋਏ ਪਏ ਸਨ
ਉਸਦੀ ਮਾਂ ਨੇ ਫਟਾਫਟ ਉਸਦੀ ਬਾਂਹ ਫੜੀ ਤੇ ਬੁੜਬੁੜ ਕਰਦੀ ਉਸਨੂੰ ਘਰ ਵਲ ਲੈ ਕੇ ਜਾਣ ਲੱਗੀ ।
“ਤੈਨੂੰ ਕਿਹਾ ਸੀ ਕਿ ਬਾਹਰ ਨਾ ਨਿਕਲੀ।ਤੈਨੂੰ ਨਹੀਂ ਪਤਾ” ਜ਼ਮਾਨਾ ਕਿੰਨਾ ਖ਼ਰਾਬ ਹੈ ।ਤੈਨੂੰ ਸਮਝ ਨਹੀਂ ਆਉਂਦੀ ।
ਜੇ ਤੈਨੂੰ ਕੁੱਝ ਹੋ ਜਾਂਦਾ ਤੇਰੇ ਥਾਪ ਨੂੰ ਕੀ ਜਵਾਬ ਦੇਵਾਂਗੀ ।
ਖ਼ਰਾਬ ਜ਼ਮਾਨਾ! ਖ਼ਰਾਬ ਲੋਕ! ਮੇਰੀ ਧੀ ਨੂੰ ਖ਼ਰਾਬ ਨਾ ਕਰ ਦੇਣ।
ਇਸ ਲਈ ਤੈਨੂੰ ਘਰ ਤੋਂ ਬਾਹਰ ਨਹੀਂ ਜਾਣ ਦਿੰਦੀ।
ਮੀਤੀ ਨੂੰ ਸਮਝ ਨਹੀਂ ਸੀ ਆ ਰਹੀ ਕਿ” ਖਰਾਬ “ਕੌਣ ਹੈ ” ਖ਼ਰਾਬ ਜ਼ਮਾਨਾ “ਕੇ” ਖ਼ਰਾਬ ਮਾਂ”?