ਜਦੋਂ ਕਿਸੇ ਮਾਂ ਦਾ ਜ਼ਿਗਰ ਦਾ ਟੁੱਕੜਾ ਇਸ ਫਾਨੀ ਸੰਸਾਰ ਨੂੰ ਅਲਵਿਦਾ ਕਹਿ ਜਾਵੇ ਤਾਂ ਉਸ ਮਾਂ ਤਾ ਕੀ ਬੀਤ ਦੀ ਆ ਇਹ ਤਾ ਫਿਰ ਉਹ ਰੱਬ ਜਾਣ ਦਾ ਜਾ ਫਿਰ ਉਹ ਮਾਂ। ਜਦੋ ਇੱਕ ਮਾਂ ਆਪਣੇ ਮਾਸੂਮ ਬੱਚੇ ਨੂੰ 9 ਮਹੀਨੇ ਕੁੱਖ ਵਿੱਚ ਪਾਲਦੀ ਆ ਤਾਂ ਕਿੰਨੇ ਦਰਦ ਤਕਲੀਫ਼ਾਂ ਉਹ ਝੱਲ ਦੀ ਆ ਇਹ ਉਹ ਮਾਂ ਜਾਣਦੀ ਆ। ਫਿਰ ਉਸ ਨੂੰ ਜਨਮ ਦੇਣ ਤੋ ਬਾਅਦ ਕਿੰਨਾ
ਚਾਅ ਤੇ ਲਾਡਾਂ ਨਾਲ ਪਾਲਦੀ। ਪਰ ਕਹਿੰਦੇ ਕੇ ਮੌਤ ਚੰਦਰੀ ਕਿਸੇ ਨੂੰ ਬਖਸ਼ੀ ਦੀ। ਇੱਕ 2 ਸਾਲਾਂ ਦਾ ਮਾਸੂਮ ਬੱਚੇ ਖੇਡ ਦਾ ਖੇਡ ਦਾ ਅਚਾਨਕ ਆਪਣੇ ਘਰ ਤੋਂ ਬਾਹਰ ਆ ਜਾਦਾ ਹੈ। ਅਚਾਨਕ ਉੱਥੋ ਦੀ ਇੱਕ ਸਕੂਲ ਬੱਸ ਆ ਜਾਦੀ ਹੈ। ਉਸ ਬੱਚੇ ਵੱਡੀ ਭੈਣ ਨੂੰ ਉਤਾਰਨ ਖਾਤਰ ਤੇ ਆਪਣੀ ਭੈਣ ਦੇਖ ਬਹੁਤ ਖੁਸ਼ ਹੁੰਦਾ ਹੈ। ਤੇ ਉਸ ਵੱਲ ਦੌੜਦਾ ਹੈ। ਜਿਵੇ ਕੇ ਉਸਨੂੰ ਉਸ ਦੀ ਮੋਤ ਅਵਾਜ਼ਾਂ ਮਾਰਦੀ ਹੋਵੇ। ਜਦੋਂ ਉਸ ਭੈਣ ਬੱਸ ਉਤਰਦੀ ਹੈ ਤਾ ਬੱਚਾ ਆਪਣੀ ਭੈਣ ਦੀ ਊਗਲ ਫੜ ਲੈਂਦਾ ਹੈ ਤੇ ਹੱਸ ਕੇ ਫਿਰ ਛੱਡ ਦਾ ਹੈ। ਜਿਵੇ ਕੇ ਆਖ਼ਰੀ ਵਾਰ ਮਿਲਣਾ ਹੋਵੇ। ਤੇ ਭੈਣ ਉਸ ਵੱਲ ਬਹੁਤਾ ਖਿਆਲ ਨਾ ਕਰਦੀ ਆਪਣੇ ਘਰ ਅੰਦਰ ਚਲੀ ਜਾਦੀ ਹੈ। ਤੇ ਬੱਚਾ ਬੱਸ ਦੇ ਟੈਰ ਥੱਲੇ ਆ ਜਾਦਾ ਹੈ। ਬੱਚਾ ਉਸ ਥਾਂ ਤੇ ਹੀ ਪੂਰਾ ਹੋ ਜਾਂਦਾ ਹੈਂ। ਜਦੋਂ ਉਸਦੀ ਮਾਂ ਨੂੰ ਪਤਾ ਲੱਗਦਾ ਹੈ ਤਾ ਇੱਕ ਦਮ ਬੇਹੋਸ਼ ਹੋ ਜਾਦੀ। ਤੇ ਬੱਚੇ ਦੀ ਦਾਦੀ ਮਾਂ ਆਪਣੀ ਹਿੱਕ ਨਾਲ ਰੋਣ ਲੱਗ ਜਾਦੀ ਹੈ ਤੇ ਕਹਿੰਦੀ ਪੁੱਤ ਤੈਨੂੰ ਸੁੱਖਾ ਸੁੱਖ ਕੇ ਮਸਾਂ ਉਸ ਰੱਬ ਮੰਗਿਆ ਸੀ। ਤੂੰ ਸਾਨੂੰ ਆਪਣੇ ਬਚਪਨ ਚ ਹੀ ਇੱਡਾ ਵੱਡਾ ਦਰਦ ਦੇ ਗਿਆ। ਫਿਰ ਜਦੋ ਉਸ ਬੱਚੇ ਦੀ ਮਾਂ ਨੂੰ ਸੁਰਤ ਆਉਦੀ ਹੈ। ਤਾ ਉਹ ਆਪਣੀ ਗੋਦ ਬੱਚੇ ਨੂੰ ਲੈ ਕੇ ਕਹਿਦੀ ਉਠ ਪੁੱਤ ਦੁੱਧ ਪੀ ਲੈ। ਮਾਂ ਕਹਿੰਦੀ ਪੁੱਤ ਤੂੰ ਕਿੱਥੇ ਚਲਾ ਗਿਆ ਹੁਣ ਕਦੋ ਵਾਪਸ ਆਵੇਗਾ। ਮੇਰਾ ਤੋ ਉਸ ਮਾਂ ਦਾ ਰੋਣਾ ਝੱਲਿਆ ਨੀ ਗਿਆ। ਕਹਿਦੀ ਪੁੱਤ ਮੈਨੂੰ ਪਤਾ ਹੁੰਦਾ ਕੇ ਤੂੰ ਅੱਜ ਸਾਨੂੰ ਛੱਡ ਜਾਣਾ ਮੈਂ ਤੈਥੋਂ ਪਹਿਲਾ ਮਰ ਜਾਦੀ। ਮੈਂ ਹੁਣ ਪੁੱਤ ਕਿਸ ਨਾਲ ਖੇਡੇ ਕਰੋ। ਤੇ ਕਹਿਦਾ ਹੁੰਦਾ ਸੀ ਮੰਮੀ ਮੈਨੂੰ ਡਰ ਲੱਗਦਾ ਮੈਂ ਤੈਨੂੰ ਆਪਣੀ ਹਿੱਕ ਨਾਲ ਲਾ ਲੈਦੀ ਸੀ। ਤੇ ਤੂੰ ਅੱਜ ਕੱਲਾ ਹੀ ਚੱਲਿਆ ਜੇ ਤੈਨੂੰ ਡਰ ਲੱਗਿਆ ਤੈ ਕੋਣ ਆਪਣੀ ਹਿੱਕ ਨਾਲ ਲਾੳ।
waheguru ji mehar kro os maa nu sabar bakshi