ਆਹ ਫੋਟੋ ਚਿਰੋਕਣੀ ਸਾਂਭੀ ਪਈ ਏ..ਇੱਕ ਪੂਰਾਣੀ ਕਥਾ ਜੁੜੀ ਏ..ਫਗਵਾੜੇ ਲਾਗੇ ਕੱਲਾ ਕੱਲਾ ਪੁੱਤ ਚੁੱਕ ਲਿਆ..ਬਥੇਰੀ ਚਾਰਾਜੋਈ ਕੀਤੀ..ਪਤਾ ਵੀ ਲੱਗ ਗਿਆ ਬਿੱਕਰ ਸਿਓਂ ਨਾਮ ਦੇ ਥਾਣੇਦਾਰ ਚੁੱਕਿਆ..ਪਰ ਲਾਗੇ ਨਾ ਲੱਗਣ ਦੇਵੇ..ਅਖੀਰ ਦਿਨ ਢਲੇ ਆਖਣ ਲੱਗਾ ਆਓ ਮਿਲਾਵਾਂ ਤੁਹਾਨੂੰ ਬੰਦਾ..ਮੜੀਆਂ ਵਿਚ ਲੈ ਗਿਆ ਇਕ ਬਲਦੇ ਸਿਵੇ ਵੱਲ ਉਂਗਲ ਕਰ ਆਖਣ ਲੱਗਾ ਉਹ ਜਾਂਦਾ ਜੇ ਤੁਹਾਡਾ ਬਿੰਦਰ..ਧੂੰਆਂ ਬਣ..!
ਕੁਝ ਸਾਲਾਂ ਬਾਅਦ ਪਤਾ ਲੱਗਾ ਥਾਣੇਦਾਰ ਬਿੱਕਰ ਸਿਓਂ ਮੁੱਕ ਗਿਆ..ਸ਼ਰਾਬੀ ਹੋਏ ਦੀ ਜੀਪ ਕਿੱਕਰ ਵਿਚ ਜਾ ਵੱਜੀ..ਮੁੰਡੇ ਦੀ ਮਾਂ ਅਜੇ ਜਿਉਂਦੀ ਸੀ ਆਖਣ ਲੱਗੀ ਮੈਨੂੰ ਓਥੇ ਲੈ ਚੱਲੋ..ਓਥੇ ਵੱਡੀ ਭੀੜ..ਆਖੀ ਜਾਣ ਉਸ ਕਿੱਕਰ ਨਾਲ ਵੱਜੀ ਜੀਪ..ਇਸ ਨੇ ਧੂ ਕੇ ਜਾ ਕਿੱਕਰ ਦੇ ਮੁੱਢ ਨੂੰ ਕਲਾਵੇ ਵਿਚ ਲੈ ਲਿਆ..ਆਖਣ ਲੱਗੀ ਓਏ ਕਿੱਕਰ ਨਹੀਂ ਕਿੱਕਰ ਸਾਬ ਆਖੋ..ਮੇਰੇ ਬਿੰਦਰ ਦਾ ਹਿਸਾਬ ਬਰੋਬਰ ਕਰਨ ਵਾਲਾ ਕਿੱਕਰ ਸਾਬ..!
ਹਰਪ੍ਰੀਤ ਸਿੰਘ ਜਵੰਦਾ
ਬਹੁਤ ਹੀ ਦਿਲ ਨੂੰ ਟੁੰਬਵੀ ਵਾਰਤਾ ਹੈ। ਦਿਲ ਦੇ ਦਰਦ ਨੂੰ ਸਕੂਨ ਦਿੰਦੀ। ਅਸਲੀਅਤ।