ਉਹਦੀਆਂ ਅੱਖਾਂ ਚ ਲਾਲੀ ਸੀ..ਕਦ 6 ਕੁ ਫੁੱਟ..!
ਮੈ ਝਕਦੀ ਹੋਈ ਕੋਲੋ ਲੰਘੀ ਤਾਂ ਉਹਨੇ ਮੇਰੇ ਲਈ ਰਾਹ ਛੱਡ ਦਿੱਤਾ..!
ਫੇਰ ਮੈ ਜਦੋ ਡੱਬੇ ਵਿਚ ਚੜਣ ਲੱਗੀ ਤਾਂ ਉਹਨੇ ਹਲੀਮੀ ਨਾਲ ਮੇਰਾ ਟੈਚੀ ਚੱਕ ਕੇ ਸੀਟ ਹੇਠਾਂ ਰੱਖ ਦਿੱਤਾ!
ਮੈਨੂੰ ਨਹੀਂ ਪਤਾ ਉਹ ਕੌਣ ਸੀ..ਪਰ ਉਹਦਾ ਉਥੇ ਹੋਣਾ ਮੈਨੂੰ ਪੰਜਾਬੋਂ ਦੂਰ ਇਕ ਭਰੇ ਹੋਏ ਡੱਬੇ ਵਿਚ ਵੀ ਸੁਰੱਖਿਅਤ ਹੋਣ ਦਾ ਅਹਿਸਾਸ ਕਰਾ ਰਿਹਾ ਸੀ!
ਹੱਥ ਚ ਕੋਈ ਪੰਜਾਬੀ ਦੀ ਕਿਤਾਬ ਸੀ..ੳੇਸ ਤੋਂ ਲਗਦਾ ਉਹ ਪੰਜਾਬ ਤੋਂ ਹੀ ਸੀ..!
ਪਹਿਲੀ ਵਾਰ ਹੋਇਆ ਕੇ ਕਿਸੇ ਇੰਝ ਦੇ ਵਜੂਦ ਨੇ ਮੈਥੋਂ ਮੇਰਾ ਨੰਬਰ ਨਹੀ ਮੰਗਿਆ..ਨਾਂ ਹੀ ਕੋਈ ਇਸ਼ਾਰਾ ਕਰ ਮੇਰੇ ਵੱਲ ਕੋਈ ਪਰਚੀ ਹੀ ਸੁੱਟੀ..ਬੱਸ ਨੀਵੀਂ ਪਾਈ ਬੈਠਾ ਰਿਹਾ!
ਮੈ ਆਪਣੇ ਆਪ ਨੁੰ ਵਾਰ ਵਾਰ ਪੁੱਛ ਰਹੀ ਸਾਂ ਕਿ..ਇਹ ਸੁਫਨਾ ਏ ਕੇ ਹਕੀਕਤ..!
ਪਰ ਜੋ ਵੀ ਸੀ ਇਕ ਚੰਗਾ ਸੁਖਦ ਅਹਿਸਾਸ ਸੀ..ਗਲਤਫਹਿਮੀਂ ਦੂਰ ਹੋ ਗਈ..ਜੇ ਮਾੜੇ ਹੈਨ ਤਾਂ ਚੰਗੇ ਵੀ ਬਥੇਰੇ!
ਮੇਰੇ ਪੰਜਾਬ ਦੇ ਪੁੱਤ ਇਹੀ ਜਹੇ ਹੀ ਹੋਣੇ ਚਾਹੀਦੇ!
ਏਨੇ ਨੂੰ ਗੱਡੀ ਤੁਰ ਪਈ..ਮੈ ਉਸ ਦੇ ਹੱਥ ਫੜੀ ਕਿਤਾਬ ਦਾ ਸਿਰਲੇਖ ਪੜਣ ਦੀ ਕੋਸ਼ਿਸ਼ ਕਰਨ ਲੱਗੀ..ਸ਼ਾਇਦ ਕਿਸੇ “ਜਾਂਬਾਜ ਰਾਖੇ” ਬਾਰੇ ਸੀ..!
ਅਮਨਦੀਪ ਸਿੰਘ ਬੈਂਸ