ਚੰਨ ਦਾ ਘਰ ਹੈ ਚੰਡੀਗੜ ਤੇ ਮੋਹ ਦਾ ਘਰ ਮੁਹਾਲੀ ਏ..”
ਇਹ ਬੋਲ ਨੇ ਸਰਤਾਜ ਦੇ ਨਵੇਂ ਗਾਣੇ ਦੇ..ਸਿਫਤਾਂ ਦੇ ਪੁਲ ਬੰਨੇ ਪਏ..ਗਾਇਕਾਂ ਬਲੋਗਰਾਂ ਫ਼ਿਲਮਸਾਜ਼ਾਂ ਅਤੇ ਰਾਜਨੀਤਿਕਾਂ ਦੀਆਂ ਆਪਣੀਆਂ ਮਜਬੂਰੀਆਂ..ਵਿਊ ਵੋਟਾਂ ਖਾਤਿਰ ਗਰਾਉਂਡ ਜੀਰੋ ਦੇ ਮਸਲਿਆਂ ਤੋਂ ਪਾਸਾ ਵੱਟ ਕੇ ਲੰਘਣਾ ਹੁੰਦਾ..ਪਰ ਆਮ ਹਮਾਤੜ ਤਾਂ ਇੰਝ ਨਹੀਂ ਸੋਚਦੇ..ਕਾਲਜੇ ਦਾ ਰੁੱਗ ਭਰਿਆ ਜਾਂਦਾ..ਇੰਝ ਲੱਗਦਾ ਜਿੱਦਾਂ ਕਿਸੇ ਗਲਮਿਓਂ ਫੜ ਜੱਦੀ ਪੁਰਖੀ ਘਰੋਂ ਬਾਹਰ ਕੱਢ ਦਿੱਤਾ ਹੋਵੇ..!
ਕੰਡਕਟਰਾਂ ਦੀ ਭਰਤੀ..ਪੰਜਾਬ ਕੇਡਰ ਦਾ ਪੁਲਸ ਮੁਖੀ..ਬੀ.ਬੀ.ਐਮ.ਬੀ ਹਿੱਸੇਦਾਰੀ..ਸਿਟਕੋ ਅਤੇ ਲੰਮੀ ਲਿਸਟ..ਸਲੋ-ਪੁਆਇਜ਼ਨਿੰਗ ਨਿਰੰਤਰ ਜਾਰੀ ਏ..!
ਉਹ ਦਿਨ ਦੂਰ ਨਹੀਂ ਜਦੋਂ ਆਪਣੇ ਗੀਤਾਂ ਵਿੱਚ ਚੰਡੀਗੜ ਸ਼ਬਦ ਵਰਤਣ ਲਈ ਵੀ ਲਿਖਤੀ ਮਨਜ਼ੂਰੀ ਲੈਣੀ ਪਿਆ ਕਰਨੀ..!
ਕਾਸ਼ ਸਮਾਂ ਰਹਿੰਦਿਆਂ ਦਲੇਰੀ ਕਰਕੇ ਕੋਈ ਇੰਝ ਦੀ ਇੱਕ ਰੀਲ ਹੀ ਕੱਢ ਦੇਵੇ..ਪਰ ਸਾਰੇ ਝੋਟੇ ਵਾਂਙ ਸ਼ੁਦਾਈ ਥੋੜੀ ਹੁੰਦੇ!
ਕਲੇਸ਼ ਦਾ ਘਰਹੈ ਚੰਡੀਗੜ ਤੇ ਅਸਲ ਜਮਾਤ ਮੁਹਾਲੀ ਏ!
ਕਰਕੇ ਬੈਨ ਪੰਜਾਬੀ ਬੱਚੇ ਅਗਲਿਆਂ ਔਕਾਤ ਵਿਖਾਲੀ ਏ!
ਅਜੇਤਾਂ ਹੋਊ ਬਹੁਤ ਕੁਝ ਓਥੇ..ਇਹ ਤਾ ਝਲਕ ਦਿਖਾਲੀ ਏ
ਜੇ ਰਹੇ ਇੰਝ ਅਵੇਸਲੇ ਮਿੱਤਰੋ..ਗਲ਼ ਪਊ ਪੱਕੀ ਪੰਜਾਲੀ ਏ
ਹਰਪ੍ਰੀਤ ਸਿੰਘ ਜਵੰਦਾ