ਮਾਤਾ – ਪਿਤਾ ਦੇ ਆਪਣੀ ਔਲਾਦ ਪ੍ਰਤੀ ਬਹੁਤ ਸੁਪਨੇ ਹੁੰਦੇ ਹਨ ਤੇ ਉੁਹ ਹਮੇਸਾ ਹੀ ਆਪਣੀ ਔਲਾਦ ਦਾ ਚੰਗਾ ਹੀ ਸੋਚਦੇ ਹਨ, ਕਿਉੁਂਕਿ ਜੋਂ ਉਹਨਾਂ ਦੀ ਔਲਾਦ ਦਾ ਬਚਪਨ ਹੁੰਦਾ ਜਿਸ ‘ਚ ਔਲਾਦ ਨੂੰ ਸਹੀ ਗਲਤ ਦੀ ਪਰਖ ਨਹੀ ਹੁੰਦੀ ਉਹ ਮਾਤਾ – ਪਿਤਾ ਤੇ ਬੀਤਿਆਂ ਹੋਇਆ ਵਕਤ ਹੁੰਦਾ ਹੈ, ਜਿਸ ਕਰਕੇ ਉਹ ਆਪਣੀ ਔਲਾਦ ਨੂੰ ਗਲਤੀਆਂ ਤੋਂ ਰੋਕ ਕੇ ਚੰਗੇ ਪਾਸੇ ਲਾਉਣ ਦੀ ਕੋਸਿਸ ਕਰਦੇ ਹਨ ਤਾਂ ਕਿ ਸਮਾਜ ‘ਚ ਉੁਹਨਾਂ ਨੂੰ ਆਪਣੀ ਔਲਾਦ ਦੀ ਕੀਤੀ ਕਿਸੇ ਗਲਤੀ ਕਰਕੇ ਨੀਵਾ ਨਾ ਝਾਕਣਾ ਪਵੇ, ਪਰ ਬਚਪਨ ਕੁਝ ਹੁੰਦਾ ਹੀ ਇਸ ਤਰ੍ਹਾਂ ਦਾ ਕਿ ਔਲਾਦ ਨੂੰ ਮਾਤਾ- ਪਿਤਾ ਜਦੋਂ ਕਿਸੇ ਗਲਤੀ ਤੇ ਟੋਕਦੇ ਹਨ ਤਾਂ ਉੁਹ ?ੁਸਨੂੰ ਸਮਝ ਨਹੀਂ ਸਕਦੇ ਤੇ ਮਾਤਾ – ਪਿਤਾ ਨਿਰਾਸਾ ਭਰੀ ਜਿੰਦਗੀ ਜਿਉਣ ਲੱਗਦੇ ਹਨ, ਅਸਲ ‘ਚ ਜੇ ਕੋਈ ਸਾਰੀ ਜਿੰਦਗੀ ਸਾਥ ਨਿਭਾਉਂਦਾ ਹੈ ਤਾਂ ਉੁਹ ਸਿਰਫ ਮਾਤਾ – ਪਿਤਾ ਹੀ ਹਨ ਬਾਕੀ ਲੋਕ ਤਾਂ ਸਿਰਫ ਮਤਲਬ ਲਈ ਰਿਸਤੇ ਰੱਖਦੇ ਹਨ ਜੋਂ ਕਿ ਮਤਲਬ ਨਿਕਲਣ ਤੋਂ ਬਾਅਦ ਕਿਤੇ ਨਜਰ ਵੀ ਨਹੀ ਆਉੁਂਦੇ ਤੇ ਲੋਕਾਂ ਕੋਲ ਮਾੜਾ ਕਹਿ ਕਹਿ ਕੇ ਸਗੋਂ ਬਦਨਾਮ ਕਰਦੇ ਹਨ। ਇਹ ਅੱਜ ਦੀ ਸਚਾਈ ਹੈ ਭਾਵੇ ਕਿਸੇ ਦੇ ਗੋਡੇ ਲੱਗੇ ਜਾਂ ਗਿੱਟੇ ਸੱਚ ਨੇ ਸੱਚ ਰਹਿਣਾ ਤੇ ਰਹੇਗਾ। ਮਾਤਾ – ਪਿਤਾ ਦੇ ਘਰ ਜਦੋਂ ਔਲਾਦ ਪੈਦਾ ਹੁੰਦੀ ਹੈ ਤਾਂ ਸਭ ਤੋਂ ਵੱਧ ਖੁਸੀ ਮਾਤਾ – ਪਿਤਾ ਨੂੰ ਹੁੰਦੀ ਹੈ ਕਿ ਚਲੋਂ ਇਹ ਸਾਡੇ ਬੁਢਾਪੇ ਦਾ ਸਹਾਰਾ ਬਣ ਜਾਵੇਗੀ, ਪਰ ਸਭ ਤੋਂ ਵੱਧ ਦੁੱਖੀ ਵੀ ਉੁਹੀ ਖੁਸੀ ਮਨਾਉੁਂਣ ਵਾਲੇ ਮਾਤਾ – ਪਿਤਾ ਹੁੰਦੇ ਹਨ, ਕਿਉਂਕਿ ਜਦੋਂ ਉਹੀ ਅੋਲਾਦ ਵੱਡੀ ਹੋ ਕਿ ਛੋਟੇ – ਛੋਟੇ ਦੁੱਖ ਮਾਤਾ – ਪਿਤਾ ਨੂੰ ਦੇਣ ਲੱਗ ਪੈਦੀ ਹੈ ਤੇ ਮਾਤਾ- ਪਿਤਾ ਸਮਾਜ ਦੇ ਤਾਹਨਿਆਂ ਤੋਂ ਤੰਗ ਆ ਕੇ ਖੁਦ ਨੂੰ ਮਰਿਆ ਮਰਿਆ ਜਾ ਮਹਿਸੂਸ ਕਰਦੇ ਹਨ, ਕਿਉੁਂਕਿ ਜਿਸ ਔਲਾਦ ਨੇ ਬੁਢਾਪੇ ‘ਚ ਸਹਾਰਾ ਬਣਨਾ ਸੀ ਉਹੀ ਦੁੱਖ ਦੇਣ ਲੱਗ ਜਾਵੇ ਤਾਂ ਮਾਤਾ -ਪਿਤਾ ਮਰਿਆ ਦੇ ਬਰਾਬਰ ਨਾ ਹੋਣ ਹੋ ਹੀ ਨਹੀ ਸਕਦਾ। ਜਿਸ ਔਲਾਦ ਕੋਲ ਮਾਤਾ -ਪਿਤਾ ਨੇ ਉੁਂਹਨਾਂ ਤੋਂ ਅਮੀਰ ਕੋਈ ਨਹੀ ਹੈ ਕਿਉਂਕਿ ਮਾਤਾ – ਪਿਤਾ ਹੀ ਇੱਕ ਅਨਮੋਲ ਖਜਾਨਾ ਹਨ ਜੋਂ ਆਪਣੀ ਅੋਲਾਦ ਦੀ ਖੁਸੀ ਲਈ ਆਪਣੇ ਚਾਵਾ ਨੂੰ ਫਰਜਾਂ ਦੀ ਸੂਲੀ ਚਾੜ ਦਿੰਦੇ ਹਨ, ਇਹ ਸਭ ਮਾਤਾ- ਪਿਤਾ ਦਾ ਆਪਣੀ ਔਲਾਦ ਪ੍ਰਤੀ ਪਿਆਰ ਹੁੰਦਾ ਹੈ ਜੋ ਸੱਚਾ ਸੁੱਚਾ ਪਿਆਰ ਹੁੰਦਾ ਹੈ, ਇਸ ਰਿਸ਼ਤੇ ਅੱਗੇ ਸਭ ਲੋਕਾਂ ਦੇ ਪਿਆਰ ਮਤਲਬੀ ਹੁੰਦੇ ਨੇ, ਜੇਕਰ ਜਿੰਦਗੀ ‘ਚ ਕਾਮਯਾਬੀ ਹਾਸਿਲ ਕਰਨੀ ਹੈ ਤਾਂ ਆਪਣੇ ਮਾਤਾ- ਪਿਤਾ ਦੇ ਦਿੱਤੇ ਦਿਸ਼ਾਂ ਨਿਰਦੇਸ਼ਾਂ ਤੇ ਚੱਲਣਾ ਚਾਹੀਦਾ ਹੈ। ਦੁਨੀਆਦਾਰੀ ‘ਚ ਮਾਤਾ- ਪਿਤਾ ਤੋਂ ਬੇਹਤਰ ਜਿਆਦਾ ਕੋਈ ਤੁਹਾਡੇ ਪ੍ਰਤੀ ਫਿਕਰਮੰਦ ਨਹੀ ਹੋ ਸਕਦਾ।