#ਸਾਹਿਤ_ਕੀ_ਹੈ।
ਕੀ ਲੇਖਕ ਹਿੰਦੂ ਸਿੱਖ ਮੁਸਲਮਾਨ ਯ ਈਸਾਈ ਹੁੰਦਾ ਹੈ। ਕੀ ਉਹ ਆਸਤਿਕ ਯ ਨਾਸਤਿਕ ਵੀ ਹੁੰਦਾ ਹੈ। ਕੀ ਕੋਈਂ ਲੇਖਕ ਅਕਾਲੀ, ਕਾਂਗਰਸੀ ਯ ਭਾਜਪਾਈ ਹੁੰਦਾ ਹੈ। ਫਿਰ ਲੇਖਕ ਖੱਬੇ ਪੱਖੀ ਸੱਜੇ ਪੱਖੀ ਕਿਵੇਂ ਹੋ ਸਕਦਾ ਹੈ। ਮੇਰੇ ਵਿਚਾਰ ਅਨੁਸਾਰ ਕੋਈਂ ਲੇਖਕ, ਗਾਇਕ ਤੇ ਖਿਡਾਰੀ ਕਿਸੇ ਕੌਮ, ਧਰਮ, ਵਿਚਾਰਧਾਰਾ, ਸੂਬੇ ਰਾਸ਼ਟਰੀਅਤਾ ਦਾ ਗੁਲਾਮ ਨਹੀਂ ਹੁੰਦਾ। ਉਹ ਸਿਰਫ ਇੱਕ ਲੇਖਕ ਗਾਇਕ ਯ ਖਿਡਾਰੀ ਹੀ ਹੁੰਦਾ ਹੈ। ਉਸਨੂੰ ਕਿਸੇ ਬੰਧਨ ਵਿੱਚ ਨਹੀਂ ਬੰਨ੍ਹਿਆ ਜਾ ਸਕਦਾ। ਉਹ ਸਾਰੇ ਸਮਾਜ ਦਾ ਸਾਂਝਾ ਹੁੰਦਾ ਹੈ। ਇਥੋਂ ਤੱਕ ਕਿ ਖਿਡਾਰੀ ਦਾ ਉਦੇਸ਼ ਜਿੱਤਣਾਂ ਹੁੰਦਾ ਹੈ ਪਰ ਖੇਡ ਭਾਵਨਾ ਕਰਕੇ ਉਹ ਹਾਰ ਨੂੰ ਵੀ ਖੁੱਲ੍ਹੇ ਮਨ ਨਾਲ ਸਵੀਕਾਰ ਕਰਦਾ ਹੈ। ਸਾਹਿਤ ਸਮਾਜ ਦਾ ਦਰਪਣ ਹੈ ਕਿਸੇ ਧਰਮ, ਆਸਥਾ, ਵਿਚਾਰਧਾਰਾ ਦਾ ਪ੍ਰਚਾਰਕ ਨਹੀਂ ਹੁੰਦਾ। ਸਾਹਿਤਕਾਰ ਤਾਂ ਔਰਤ ਮਰਦ ਵਿੱਚ ਵੀ ਭੇਦ ਨਹੀਂ ਕਰਦਾ। ਇੱਕ ਔਰਤ ਲੇਖਕ ਮਰਦਾਂ ਬਾਰੇ ਬਹੁਤ ਸੋਹਣਾ ਲਿਖਦੀ ਹੈ। ਇਸੇ ਤਰ੍ਹਾਂ ਬਹੁਤੇ ਮਰਦ ਲੇਖਕ ਔਰਤਾਂ ਦੀਆਂ ਸਮੱਸਿਆਵਾਂ, ਭਾਵਨਾਵਾਂ, ਚੁਣੌਤੀਆਂ ਬਾਰੇ ਸਟੀਕ ਲਿਖਦੇ ਹਨ। ਕੱਲ੍ਹ ਇੱਕ ਸਾਹਿਤ ਸਭਾ ਵਿੱਚ ਖੱਬੀ ਪੱਖੀ ਲੇਖਕਾਂ ਖੱਬੇ ਪੱਖੀ ਸੋਚ ਦਾ ਬਾਰ ਬਾਰ ਜਿਕਰ ਸੁਣਕੇ ਬੜਾ ਅਜੀਬ ਲੱਗਿਆ। ਕਿਸੇ ਖਾਸ ਸੋਚ ਨੂੰ ਮੂਹਰੇ ਰੱਖਕੇ ਲਿਖਣਾ ਤਾਂ ਉਸ ਵਿਸ਼ੇਸ਼ ਵਿਚਾਰਧਾਰਾ ਦਾ ਪ੍ਰਚਾਰ ਕਰਨਾ ਹੀ ਹੋਇਆ ਨਾ। ਇਹ ਕੋਈਂ ਸਾਹਿਤ ਨਹੀਂ। ਸਾਹਿਤ ਦੇ ਨਾਮ ਤੇ ਬਣੀਆਂ ਵੱਖ ਵੱਖ ਸੰਸਥਾਵਾਂ ਸਭਾਵਾਂ ਸੁਸਾਇਟੀਆਂ ਕਿਸ ਗੱਲ ਵੱਲ ਇਸ਼ਾਰਾ ਕਰਦੀਆਂ ਹਨ। ਕੀ ਇਹ ਆਪਣੀ ਚੋਧਰਦਾਰੀ ਪ੍ਰਧਾਨਗੀ ਬਰਕਰਾਰ ਰੱਖਣ ਲਈ ਹੀ ਹਨ। ਫਿਰ ਇਹਨਾਂ ਦਾ ਸਾਹਿਤ ਨਾਲ ਕੀ ਰਿਸ਼ਤਾ ਹੋਇਆ। ਉੱਤਮ ਸਾਹਿਤ ਉਹ ਹੈ ਜੋ ਇਹਨਾਂ ਗੱਲਾਂ ਤੋਂ ਉਪਰ ਉੱਠ ਕੇ ਸਿਰਜਿਆ ਜਾਂਦਾ ਹੈ। ਵੇਦ ਪੁਰਾਣ ਸ਼ਾਸ਼ਤਰ ਤੇ ਹੋਰ ਗ੍ਰੰਥ ਸਭ ਲਈ ਹੀ ਲਿਖੇ ਗਏ ਹਨ। ਉਹ ਯੂਨੀਵਰਸ ਤੇ ਅਧਾਰਿਤ ਹਨ ਕਿਸੇ ਇੱਕ ਫਿਰਕੇ ਮਜ਼੍ਹਬ ਦੇਸ਼ ਦੇ ਗੁਲਾਮ ਨਹੀਂ। ਉਹ ਅਸੀਂ ਹੀ ਹਾਂ ਜਿੰਨਾ ਨੇ ਸਭ ਨੂੰ ਅਲੱਗ ਅਲੱਗ ਵੰਡ ਲਿਆ। ਅਸਲ ਸਾਹਿਤ ਤਾਂ ਸੂਰਜ ਚੰਦ ਵਾੰਗੂ ਹੈ ਜੋ ਸਭ ਲਈ ਸਾਂਝੇ ਹਨ।
ਆਓ ਨਿਰੋਲ ਸਾਹਿਤ ਦੀ ਸਿਰਜਣਾ ਕਰੀਏ ਜੋ ਇਹਨਾਂ ਬੰਧਨਾਂ ਤੋਂ ਉਪਰ ਹੋਵੇ।
#ਰਮੇਸ਼ਸੇਠੀਬਾਦਲ
ਸਾਬਕਾ ਸੁਪਰਡੈਂਟ