ਮੇਰਾ ਵਿਆਹ ਤੋਂ ਬਾਅਦ ਮੇਰੇ ਸਹੁਰੇ ਘਰ ਅਜੇ ਦੂਜਾ ਤੀਜਾ ਫੇਰਾ ਸੀ। ਸ਼ਾਮ ਨੂੰ ਜਦੋ ਰੋਟੀ ਦਾ ਵੇਲਾ ਹੋਇਆ ਤਾਂ ਮੇਰੇ ਨਾਲ ਰੋਟੀ ਖਾਣ ਬੈਠਣ ਨੂੰ ਕੋਈ ਤਿਆਰ ਨਾ ਹੋਇਆ। ਜੀਜਾ ਜੀ ਨਾਲ ਤੂੰ ਖਾ ਰੋਟੀ। ਉਹ ਕਹੇ ਨਹੀਂ ਵੀਰ ਜੀ ਤੁਸੀਂ ਖਾਓ। ਇੱਕ ਦੂਜੇ ਨੂੰ ਚਾਰੇ ਕਹੀ ਜਾਣ।ਮੇਰੇ ਸੁਖ ਨਾਲ ਚਾਰ ਮਜੀਠੀਏ ਹਨ।ਬੜਾ ਪਿਆਰ ਹੈ ਬਈ ਇਹਨਾਂ ਚਾਰਾਂ ਦਾ ਆਪਸ ਚ।ਮੈਂ ਮਨ ਚ ਸੋਚਾਂ।ਬੜੀ ਇਜ਼ਤ ਦਿੰਦੇ ਹਨ ਇੱਕ ਦੂਜੇ ਨੂੰ ਇਹ।ਨਹੀਂ ਤਾਂ ਨਵੇਂ ਜੀਜੇ ਨਾਲ ਰੋਟੀ ਖਾਣ ਨੂੰ ਹਰ ਕੋਈ ਝੱਟ ਰਾਜ਼ੀ ਹੁੰਦਾ ਹੈ।ਵੀਰ ਜੀ ਵੀਰ ਜੀ ਤੁਸੀਂ।
ਚਲੋ ਫਿਰ ਸਭ ਤੋਂ ਛੋਟਾ ਫਸ ਗਿਆ।ਉਸਨੇ ਮੇਰੇ ਨਾਲ ਰੋਟੀ ਖਾਧੀ ਤੇ ਬਾਕੀ ਦੇ ਤਿੰਨਾ ਨੇ ਬੜੇ ਪ੍ਰੇਮ ਨਾਲ ਸਾਨੂ ਰੋਟੀ ਖੁਆਈ।
ਮਖ਼ਿਆ ਭਰਾਵਾਂ ਚ ਇਤਫ਼ਾਕ ਬਹੁਤ ਹੈ। ਇੱਕ ਦੂਜੇ ਨੂੰ ਬਹੁਤ ਇਜ਼ਤ ਦਿੰਦੇ ਹਨ ਚਾਰੋ। ਮੇਰੇ ਨਾਲ ਰੋਟੀ ਖਾਣ ਦਾ ਕਿਸੇ ਨੇ ਲਾਲਚ ਨਹੀਂ ਕੀਤਾ। ਮੈਂ ਮੇਰੀ ਘਰ ਆਲੀ ਨੂੰ ਆਖਿਆ।
ਕਾਹਨੂੰ ਜੀ ਕਾਹਦੀ ਇਜ਼ਤ। ਇਹਨਾਂ ਚਾਰਾਂ ਨੇ ਰੋਟੀ ਤੋਂ ਪਹਿਲਾ ਡੱਫਨੀ ਹੁੰਦੀ ਹੈ ਦਾਰੂ। ਤੁਸੀਂ ਪ੍ਰੇਮੀ ਹੋ। ਤੇ ਇਹ ਸੋਚਦੇ ਹਨ ਜਿਹੜਾ ਜੀਜਾ ਜੀ ਨਾਲ ਰੋਟੀ ਖਾਣ ਲਈ ਫਸ ਗਿਆ। ਉਹ ਤਾਂ ਪੀਣੋ ਰਿਹ ਜਾਉ।ਤਾਹੀਓਂ ਇਹ ਤੁਹਾਡੇ ਨਾਲ ਰੋਟੀ ਖਾਣ ਤੋਂ ਪਾਸਾ ਵੱਟਦੇ ਸੀ।
ਘਰ ਆਲੀ ਤੋਂ ਸੱਚੀ ਵਿਆਖਿਆ ਸੁਣ ਕੇ ਮੈਨੂੰ ਓਹਨਾ ਦੇ ਅਸਲੀ ਆਪਸੀ ਪ੍ਰੇਮ ਦੀ ਸਮਝ ਆਈ।
ਉਸ ਦਿਨ ਮੈਨੂੰ ਮੇਰਾ ਵੈਸ਼ਨੂੰ ਹੋਣਾ ਵੀ ਮੇਰੀ ਕਮਜ਼ੋਰੀ ਲੱਗਿਆ।
ਊਂ ਗੱਲ ਆ ਇੱਕ।
#ਰਮੇਸ਼ਸੇਠੀਬਾਦਲ