ਕਹਿੰਦਾ ਵੀ ਇੱਕ ਸੇਠ ਸੀ ਕਿਸੇ ਪੁਰਾਣੇ ਸਮਾਂ ਦੀ ਗੱਲ ਆ। ਉਹ ਆਪਣੇ ਘਰ ਤੋਂ ਰੋਜ ਬਜ਼ਾਰ ਵਿੱਚ ਦੀ ਹੋ ਕੇ ਆਪਣੀ ਦੁਕਾਨ ਤੇ ਜਾਦਾ ਹੁੰਦਾ ਸੀ। ਕਹਿੰਦਾ ਵੀ ਜਦੋਂ ਉਹ ਬਜ਼ਾਰ ਵਿੱਚ ਦੀ ਲੰਘ ਦਾ ਸੀ ਤਾ ਉੱਥੇ ਦੇ ਲੋਕ ਉਹਦਾ ਬਹੁਤ ਸਤਿਕਾਰ ਕਰਦੇ ਸੀ ਤੇ ਸਤਿ ਸ੍ਰੀ ਅਕਾਲ ਬਲਾਉਦੇ ਹੁੰਦੇ ਸੀ ਪਰ ਉਹ ਕਿਸੇ ਦੀ ਵੀ ਗੱਲ ਦਾ ਜਵਾਬ ਨਹੀ ਸੀ ਦਿੰਦਾ ਉਹ ਚੁੱਪ ਕਰਕੇ ਲੰਘ ਜਾਦਾ ਸੀ। ਇੱਕ ਦਿਨ ਕਿਸੇ ਇਨਸਾਨ ਉਸ ਤੋਂ ਪੁੱਛਿਆ ਕੇ ਸੇਠ ਸਾਬ ਥੋਡੇ ਚ ਇਹਨਾਂ ਹੰਕਾਰ ਕਿਸ ਗੱਲ ਦਾ ਹੈ। ਥੋਨੂੰ ਹਰ ਇੱਕ ਇਨਸਾਨ ਬੁਲਾਉਦਾ ਹੈ ਤੁਸੀ ਕਿਸੇ ਦੀ ਗੱਲ ਦਾ ਜਵਾਬ ਨਹੀ ਦਿੰਦੇ ਚੁੱਪ ਕਰਕੇ ਲੰਘ ਆਉਨੇ ਹੋ। ਸੇਠ ਸਾਬ। ਨੇ ਉਸਦੀ ਗੱਲ ਸੁਣ ਬਹੁਤ ਸੋਹਣੇ ਉਤਰ ਦਿੱਤਾ ਕਹਿੰਦਾ ਮਿੱਤਰ ਪਿਆਰੇ ਕੋਈ ਸਮਾਂ ਸੀ ਜਦੋ ਮੇਰੇ ਅੱਤ ਦੀ ਗਰੀਬੀ ਸੀ ਤੇ ਬਹੁਤ ਮਾੜਾ ਸਮਾਂ ਦੇਖਿਆ ਮੈਂ ਉਹਦਾ ਮੇਰਾ ਕਿਸੇ ਸਾਥ ਨੀ ਦਿੱਤਾ ਜਦੋਂ ਮੇਰੇ ਕੋਲ ਇੱਕ ਪੈਸਾ ਵੀ ਨੀ ਸੀ ਉਹਦੋ ਇਹ ਲੋਕ ਮੇਰੇ ਤੋ ਪਾਸਾ ਵੱਟ ਲੈਂਦੇ ਸੀ ਜਦੋਂ ਮੈਂ ਬਜ਼ਾਰ ਵਿੱਚ ਆਉਦਾ ਸੀ ਸਾਥੋ ਕੁਛ ਮੰਗੇ ਨਾ ਪਰ ਅੱਜ ਜਦੋਂ ਮੈਂ ਮਿਹਨਤ ਕਰਕੇ ਆਪਣੀ ਮੰਜ਼ਿਲ ਤੇ ਪਹੁੰਚ ਗਿਆ ਤੇ ਇਹ ਲੋਕ ਮੇਰੇ ਸਤਿਕਾਰ ਕਰਨ ਲੱਗ ਪਿਆ। ਪਰ ਮੇਰੇ ਚ ਕੋਈ ਹੰਕਾਰ ਨੀ ਮਿੱਤਰ ਪਿਆਰੇ ਇਹ ਲੋਕ ਮੈਨੂੰ ਮੇਰੇ ਪੈਸੈ ਨੂੰ ਸਲਾਮ ਕਰਦਾ ਆ ਮੈ ਚੁੱਪ ਕਰਕੇ ਬਜ਼ਾਰ ਵਿੱਚ ਉਸ ਮਾਲਕ ਦਾ ਸ਼ੁਕਰਾਨਾ ਕਰਦਾ ਹੋਇਆ ਬਜ਼ਾਰ ਵਿੱਚ ਦੀ ਚੁੱਪ ਕਰਕੇ ਤਾ ਲੰਘ ਆਉਨਾ। ਮੇਰਾ ਕਹਿਣ ਦਾ ਭਾਵ ਬੰਦੇ ਨਾ ਨੀ ਬੰਦੇ ਪੈਸੇ ਨਾ ਪਿਆਰ ਆ।