ਮਾਸਟਰ ਜੀ ਨੇ ਟੇਬਲ ਤੇ ਚਾਰ ਲੱਤਾਂ ਵਾਲਾ ਕੀੜਾ ਰਖਿਆ..ਫੇਰ ਉਸਦੀ ਇੱਕ ਲੱਤ ਤੋੜ ਦਿੱਤੀ..ਆਖਿਆ ਤੁਰ..ਉਹ ਤੁਰ ਪਿਆ..!
ਫੇਰ ਦੂਜੀ ਤੋੜ ਦਿੱਤੀ..ਮੁੜ ਆਖਿਆ ਤੁਰ..ਉਹ ਫੇਰ ਤੁਰ ਪਿਆ..!
ਫੇਰ ਬਾਕੀ ਰਹਿੰਦੀਆਂ ਦੋਵੇਂ ਵੀ ਤੋੜ ਦਿੱਤੀਆਂ..ਇਸ ਵੇਰ ਆਖਿਆ ਤੁਰ..ਪਰ ਉਹ ਨਾ ਤੁਰਿਆ..!
ਫੇਰ ਪੁੱਛਿਆ..ਬੱਚਿਓ ਤੁਸੀਂ ਕੀੜੇ ਤੇ ਕੀਤੇ ਇਸ ਪ੍ਰਯੋਗ ਤੋਂ ਕੀ ਸਿਖਿਆ?
ਇੱਕ ਉਠਿਆ..ਮਾਸਟਰ ਜੀ ਅਸੀ ਇਹ ਸਿਖਿਆ ਕੇ ਜਦੋਂ ਕੀੜੇ ਦੀਆਂ ਚਾਰੇ ਲੱਤਾਂ ਤੋੜ ਦਿੱਤੀਆਂ ਜਾਂਦੀਆਂ ਤਾਂ ਉਸਨੂੰ ਸੁਣਨੋਂ ਹਟ ਜਾਂਦਾ!
ਸੋ ਦੋਸਤੋ ਹੁਣ ਤੀਕਰ ਉਸਦੀਆਂ ਦੋ ਇੰਟਰਵਿਊ..ਗੋਡੇ ਲਵਾ ਦਿੱਤੇ ਅਗਲਿਆਂ ਦੇ..ਵਿਰੋਧੀ ਖੇਮਾਂ ਵੀ ਅਸ਼-ਅਸ਼ ਕਰ ਉਠਿਆ..!
ਉਸ ਕੋਲ ਤਰਕ ਏ ਭਾਸ਼ਾ ਏ ਜੋਸ਼ ਏ ਹਵਾਲੇ ਨੇ ਦਲੇਰੀ ਅਤੇ ਦਲੀਲਾਂ ਨੇ ਧੱਕਿਆਂ ਦੀ ਦਾਸਤਾਨ ਏ ਸਭਿਆਚਾਰਿਕ ਬਲਾਤਕਾਰਾਂ ਦੀ ਅਸਲੀਅਤ..ਪਾਣੀ..ਕਰਜੇ..ਬੇਰੁਜਗਾਰੀ..ਖੁਦਕੁਸ਼ੀਆਂ..ਪਰਵਾਸ..ਕਾਣੀ ਵੰਡ..ਚੁਰਾਸੀ ਨਸਲਕੁਸ਼ੀ ਝੂਠੇ ਮੁਕਾਬਲਿਆਂ ਬੇਅਦਬੀਆਂ ਅਤੇ ਹੋਰ ਵੀ ਕਿੰਨੇ ਕੁਝ ਬਾਰੇ ਸਪਸ਼ਟ ਨੈਰੇਟਿਵ ਏ..!
ਤਾਂ ਵੀ ਹਰ ਗੱਲ ਦੇ ਅੰਤ ਵਿਚ ਉਹ ਟੇਬਲ ਟਾਕ ਦੀ ਗੱਲ ਕਰਦਾ..!
ਪਰ ਉੱਜੜੇ ਬਾਗਾਂ ਦੇ ਆਪੂੰ ਬਣੇ ਕੁਝ ਪਟਵਾਰੀ ਜ਼ੋਰ ਲਾ ਰਹੇ..ਇਸਦੇ ਹੱਥ ਛੇਤੀ ਤੋਂ ਛੇਤੀ ਸੰਤਾਲੀ ਫੜਾਉਣੀ..ਤਾਂ ਕੇ ਸਹਿਜੇ ਮੁਕਾਬਲਾ ਬਣਾਇਆ ਜਾ ਸਕੇ..!
ਸਾਡੇ ਟੇਬਲ ਟਾਕ ਦਾ ਰਿਵਾਜ ਹੈਨੀ..ਇਹ ਸਿਰਫ ਉਸਦੇ ਨਾਲ ਹੀ ਸੰਭਵ ਏ ਜਿਸਦੇ ਹੱਥਾਂ ਵਿਚ ਸਾਡੀ ਲਿਖੀ ਸਕ੍ਰਿਪਟ ਹੋਵੇ..!
ਹਰਪ੍ਰੀਤ ਸਿੰਘ ਜਵੰਦਾ