ਅੱਜ ਜਦੋਂ ਦਿਨੇ ਰੋਟੀ ਖਾਣ ਬੈਠਾ ਤਾਂ ਯਾਦ ਆਇਆ ਕਿ ਜਦੋ ਦਾਦਾ ਜੀ ਨੂੰ ਰੋਟੀ ਖਵਾਉਂਦੇ ਹੁੰਦੇ ਸੀ। ਤਾਂ ਸਭ ਤੋਂ ਪਹਿਲਾਂ ਮੰਜੇ ਤੇ ਬੈਠੇ ਦਾਦਾ ਜੀ ਦੇ ਗੜਵੀ ਚ ਪਾਣੀ ਲੈਜਾ ਕੇ ਹੱਥ ਧਵਾਉਂਦੇ । ਦਾਦਾ ਜੀ ਮੰਜੇ ਤੇ ਬੈਠੇ ਬੈਠੇ ਹੀ ਹੱਥ ਧੋ ਲੈਂਦੇ। ਕੱਚਾ ਥਾਂ ਹੁੰਦਾ ਸੀ। ਫਿਰ ਮਾਂ ਥਾਲੀ ਵਿੱਚ ਇੱਕ ਕੋਲੀ ਸਬਜ਼ੀ, ਇਕ ਅਚਾਰ ਦੀ ਫਾੜੀ ਤੇ ਇੱਕ ਗੰਢਾਂ ਤੇ ਇੱਕ ਰੋਟੀ ਦੇ ਦਿੰਦੀ । ਦਾਦਾ ਜੀ ਥੋੜੀ ਜਿਹੀ ਰੋਟੀ ਤੋੜਕੇ ਪੰਛੀਆਂ ਨੂੰ ਪਾ ਦਿੰਦੇ ਤੇ ਫਿਰ ਮੁੱਕੀ ਮਾਰਕੇ ਗੰਡਾ ਭੰਨ ਲੈਂਦੇ। ਪੰਜ ਛੇ ਰੋਟੀਆਂ ਖਾਂਦੇ ਦਾਦਾ ਜੀ ਹਰ ਵਾਰੀ ਤਾਜ਼ੀ ਰੋਟੀ ਇਸ ਤਰਾਂ ਪੰਜ ਛੇ ਗੇੜੇ ਲਗਦੇ। ਪਾਣੀ ਦਾ ਗਿਲਾਸ ਮੰਜੇ ਦੀ ਦੌਣ ਵਿੱਚ ਫਸਾਕੇ ਰੱਖ ਦਿੰਦੇ। ਅਬਲਾ ਤਾਂ ਉਹ ਪਾਣੀ ਪੀਂਦੇ ਨਹੀਂ ਸਨ ਯ ਬਾਅਦ ਵਿੱਚ ਪੀਂਦੇ। ਕੋਈ ਚਮਚ ਨਹੀਂ ਸੀ ਹੁੰਦਾ। ਕੋਲੀ ਮੂੰਹ ਨੂੰ ਲਾਕੇ ਉਹ ਬਚੀ ਹੋਈ ਸਬਜ਼ੀ ਖਾ ਲੈਂਦੇ । ਕਈ ਵਾਰ ਸਬਜ਼ੀ ਵਾਲੀ ਕੋਲੀ ਚ ਹੀ ਪਾਣੀ ਪਾਕੇ ਪੀ ਲੈਂਦੇ। ਰੋਟੀ ਖਾਣ ਤੋਂ ਬਾਦ ਅੱਧੀ ਰੋਟੀ ਕੁੱਤੇ ਨੂੰ ਪਾਉਂਦੇ। ਫਿਰ ਅਸੀਂ ਉਸੇ ਜੂਠੀ ਥਾਲੀ ਵਿੱਚ ਹੀ ਬੈਠਿਆਂ ਦੇ ਹੱਥ ਧੂਆ ਦਿੰਦੇ। ਫਿਰ ਪਾਣੀ ਨਾਲ ਮੂੰਹ ਭਰਕੇ ਕੁਰਲਾ ਕਰਦੇ ਤੇ ਬੈਠੇ ਬੈਠੇ ਪੰਜ ਛੇ ਫੁੱਟ ਤੇ ਦੂਰ ਕੁਰਲਾ ਸੁੱਟ ਦਿੰਦੇ ਕੱਚੇ ਥਾਂ ਤੇ। ਓਹਨਾ ਦੀ ਜੂਠੀ ਥਾਲੀ ਚੁੱਕਕੇ ਲੈ ਜਾਂਦੇ।
“ਜਾ ਅੰਦਰੋਂ ਗੁੜ ਦੀ ਡਲੀ ਲਿਆ ਪੁੱਤ।” ਦਾਦਾ ਜੀ ਕਹਿੰਦੇ। ਗੁੜ ਖਾਕੇ ਦਾਦਾ ਜੀ ਰੱਬ ਦਾ ਸ਼ੁਕਰ ਕਰਦੇ।
ਅੱਜ ਕੱਲ ਨਾ ਦਾਦੇ ਰਹੇ ਨਾ ਉਹ ਰੋਟੀ ਖਾਣ ਦਾ ਸਟਾਈਲ। ਚਮਚ, ਵਾਸ਼ਬੇਸ਼ਨ, ਮਾਉਥ ਵਾਸ਼ ਸਵੀਟ ਡਿਸ਼ ਤੇ ਡਾਈਨਿੰਗ ਟੇਬਲ ਨੇ ਦੁਨੀਆ ਬਦਲ ਦਿੱਤੀ ਹੈ।
ਊਂ ਗੱਲ ਆ ਇੱਕ।
#ਰਮੇਸ਼ਸੇਠੀਬਾਦਲ
ਸਾਬਕਾ ਸੁਪਰਡੈਂਟ।