ਬਲੀ ਉੱਠ ਕੇ ਰਸੋਈ ਵਿੱਚ ਉਸ ਲੜਕੇ ਵਾਸਤੇ ਚਾਹ ਬਣਾਉਣ ਚਲੀ ਜਾਂਦੀ ਹੈ ਤੇ ਉਹ ਲੜਕਾ ਬੱਲੀ ਦੇ ਮਗਰ ਹੀ ਉੱਠ ਕੇ ਨਾਲ ਤੁਰ ਪੈਂਦਾ ਹੈ। ਬੱਲੀ ਨੇ ਉਸ ਨੂੰ ਬਹੁਤ ਜ਼ੋਰ ਲਾਇਆ ਕਿ ਤੁਸੀਂ ਇੱਥੇ ਬੈਠੋ ਮੈਂ ਹੁਣੇ ਪੰਜ ਮਿੰਟ ਵਿੱਚ ਚਾਹ ਬਣਾ ਕੇ ਵਾਪਸ ਤੁਹਾਡੇ ਪਾਸ ਆ ਜਾਵਾਂਗੀ! ਉਸ ਲੜਕੇ ਬੱਲੀ ਦੀ ਇੱਕ ਨਹੀਂ ਸੁਣੀ ਉਹ ਉਸ ਦੇ ਨਾਲ ਹੀ ਆ ਗਿਆ।| ਬੱਲੀ ਚਾਹ ਬਣਾਉਂਦੀ ਰਹੀ ਅਤੇ ਉਸ ਨਾਲੋਂ ਹੋਰ ਇਧਰ ਉਧਰ ਦੀਆਂ ਗੱਲਾਂ ਕਰਦੀ ਰਹੀ| ਚਾਹ ਬਣਾ ਕੇ ਵਾਪਸ ਡਰਾਇੰਗ ਰੂਮ ਵਿੱਚ ਆ ਗਈ| ਥੋੜੀ ਦੇਰ ਬਾਅਦ ਬੱਲੀ ਨੇ ਲੜਕੇ ਨੂੰ ਚਾਹ ਉਠਾਉਣ ਲਈ ਆਖਿਆ| ਬੱਲੀ ਤੇ ਲੜਕਾ ਦੋਨੋਂ ਜਣੇ ਚਾਹ ਪੀਣ ਲੱਗੇ| ਚਾਹ ਪੀ ਕੇ ਕੱਪ ਜਦੋਂ ਉਸ ਲੜਕੇ ਨੇ ਟਰੇ ਵਿੱਚ ਵਾਪਸ ਟੇਬਲ ਤੇ ਰੱਖਿਆ ਤਾਂ ਉਸਨੇ ਆਖਿਆ ਮੈਡਮ ਜੀ ਮੈਂ ਇੱਕ ਗੱਲ ਕਰਨੀ ਹੈ| ਮੈਂ ਤੁਹਾਨੂੰ ਆਪਣਾ ਦੋਸਤ ਬਣਾਉਣਾ ਚਾਹੁੰਦਾ ਹਾਂ | ਕੀ ਤੁਸੀਂ ਮੇਰੇ ਦੋਸਤ ਬਣੋਗੇ| ਬੱਲੀ ਨੇ ਸਹਿਜ ਸਵਾਹੀ ਕਹਿ ਦਿੱਤਾ ਹਾਂ ਕੋਈ ਗੱਲ ਨਹੀਂ ਵੈਸੇ ਵੀ ਆਪਾਂ ਦੋਸਤਾਂ ਦੀ ਤਰ੍ਹਾਂ ਹੀ ਰਹਾਂਗੇ| ਪਰ ਲੜਕੇ ਦੇ ਦਿਲ ਵਿੱਚ ਕੁਝ ਹੋਰ ਸੀ।| ਲੜਕੇ ਨੂੰ ਬੱਲੀ ਦੀਆਂ ਆਦਤਾਂ ਬਹੁਤ ਪਸੰਦ ਸੀ ਬੱਲੀ ਨੂੰ ਉਹ ਆਪਣਾ ਜੀਵਨ ਸਾਥੀ ਬਣਾਉਣਾ ਚਾਹੁੰਦਾ ਸੀ।| ਬੱਲੀ ਨੂੰ ਉਸਨੇ ਵਿਆਹ ਲਈ ਪ੍ਰਪੋਜ ਕੀਤਾ| ਬੱਲੀ ਨੇ ਸਾਫ ਇਨਕਾਰ ਕਰ ਦਿੱਤਾ ਕਿ ਮੈਂ ਇਸ ਉਮਰ ਵਿੱਚ ਆਪ ਤੋਂ ਇੰਨੇ ਛੋਟੇ ਲੜਕੇ ਨਾਲ ਕਦੇ ਵੀ ਵਿਆਹ ਨਹੀਂ ਕਰਾਵਾਂਗੀ| ਹੁਣ ਮੈਂ ਵਿਆਹੀ ਹੋਈ ਹੀ ਸਾਂ ਭਾਵੇਂ ਮੈਂ ਵਿਧਵਾ ਹਾਂ ਪਰ ਮੇਰਾ ਸਮਾਜ ਦੇ ਵਿੱਚ ਕੋਈ ਰੁਤਬਾ ਹੈ | ਇਸ ਲਈ ਮੈਂ ਵਿਆਹ ਦੀ ਤੁਹਾਡੀ ਇਹ ਮੰਗ ਨੂੰ ਠਕਰਾਉਂਦੀ ਹਾਂ।| ਅਜੇ ਤੁਸੀਂ ਜਵਾਨ ਹੋ ਤੁਹਾਨੂੰ ਬਹੁਤ ਵਧੀਆ ਹੋਰ ਕੋਈ ਰਿਸ਼ਤਾ ਮਿਲ ਜਾਵੇਗਾ ਇਸ ਲਈ ਮੈਨੂੰ ਮਜਬੂਰ ਨਾ ਕਰੋ| ਬਾਕੀ ਅਗਲੇ ਭਾਗ ਵਿੱਚ|