ਭੂਆ ਮਾਇਆ ਦੀ ਕਹਾਣੀ ਸਬਦਾਂ ਦੀ ਜੁਬਾਨੀ।
ਵੱਡੇ ਬਜੁਰਗ ਸਾਡੀ ਵਿਰਾਸਤ ਹਨ। ਸਾਡਾ ਅਣਮੁੱਲਾ ਸਰਮਾਇਆ ਹਨ। ਅੱਸੀਆਂ ਨੱਬਿਆਂ ਨੂੰ ਢੁੱਕ ਚੁਕੇ ਕਿਸੇ ਬਜੁਰਗ ਨੂੰ ਜਦੋ ਦਿਲ ਖੋਲਕੇ ਸੁਣਦੇ ਹਾਂ ਤਾਂ ਅਨਮੋਲ ਖਜਾਨਾ ਪ੍ਰਾਪਤ ਹੁੰਦਾ ਹੈ। ਉਹਨਾਂ ਦੀ ਕਮੀ ਦਾ ਅਹਿਸਾਸ ਉਹਨਾਂ ਦੇ ਤੁਰ ਜਾਣ ਤੋ ਬਾਅਦ ਹੀ ਹੁੰਦਾ ਹੈ। ਉਹ ਆਪਣੇ ਅੰਦਰ ਆਪਣੇ ਤਜਰਬੇ ਅਤੇ ਯਾਦਾਂ ਦਾ ਪਿਟਾਰਾ ਸਮੇਟੀ ਬੈਠੇ ਹੁੰਦੇ ਹਨ। ਉਹ ਕੀਮਤੀ ਪੂੰਜੀ ਉਹਨਾ ਦੇ ਨਾਲ ਹੀ ਅਜਾਂਈ ਚਲੀ ਜਾਂਦੀ ਹੈ ।ਅੱਸੀਆਂ ਨੂੰ ਢੁਕ ਚੁੱਕੀ ਮੇਰੀ ਭੂਆ ਮਾਇਆ ਰਾਣੀ ਮੇਰੇ ਪਾਪਾ ਤੋਂ ਵੱਡੀ ਹੈ। ਸਰੀਰਕ ਪੱਖੋ ਕਮਜੋਰ ਨੂੰ ਸਾਰੇ ਮਾਇਆ ਭੂਆ ਆਖਕੇ ਹੀ ਬਲਾਉਂਦੇ ਹਨ।ਵਿਦਿਆ ਪੱਖੋਂ ਜਵਾਂ ਹੀ ਕੋਰੀ ਭੂਆ ਮਾਇਆ ਨੂੰ ਜਪਜੀ ਸਾਹਿਬ ਸਮੇਤ ਕਈ ਬਾਣੀਆਂ ਮੂੰਹ ਜਬਾਨੀ ਯਾਦ ਹਨ। ਤੇ ਉਹ ਪੱਕੀ ਨਿਤ ਨੇਮਣ ਹੈ। ਪਾਠ ਕਰਣਾ ਉਸਦੀ ਰੋਜ ਮਰ੍ਹਾ ਦੀ ਜਿੰਦਗੀ ਦਾ ਹਿੱਸਾ ਹੈ। ਅੱਖਰ ਜੋੜ ਜੋੜ ਕੇ ਪੰਜਾਬੀ ਦਾ ਅਖਬਾਰ ਤੇ ਹੋਰ ਧਾਰਮਿਕ ਕਿਤਾਬਾਂ ਵੀ ਪੜ੍ਹ ਲੈਂਦੀ ਹੈ। ਭੂਆ ਦੱਸਦੀ ਹੈ ਕਿ ਉਸ ਨੇ ਸਕੂਲ ਦਾ ਮੂੰਹ ਤਾਂ ਨਹੀ ਦੇਖਿਆ ਪਰ ਗੁਰੂ ਘਰ ਜਾਕੇ ਗੁਰਮੁਖੀ ਜਰੂਰ ਸਿੱਖੀ ਹੈ। ਭੂਆ ਮਾਇਆ ਦੀ ਕਦਰ ਅਸੀ ਸਿਰਫ ਇਸ ਲਈ ਹੀ ਨਹੀ ਕਰਦੇ ਕਿ ਉਹ ਸਾਡੀ ਭੂਆ ਹੈ। ਬਚਪਣ ਵਿੱਚ ਉਸਨੇ ਮੇਰੇ ਚੋਂਵੀ ਦਿਨਾਂ ਦੇ ਮਾਂ ਵਿਹੂਣੇ ਚਾਚੇ ਦੀ ਹੀ ਸੰਭਾਲ ਵੀ ਕੀਤੀ ਸੀ। ਕਿਉਕਿ ਮੇਰੀ ਦਾਦੀ ਜਣੇਪੇ ਵਿੱਚ ਹੀ ਭਗਵਾਨ ਨੂੰ ਪਿਆਰੀ ਹੋ ਗਈ ਸੀ ਤੇ ਮੇਰੇ ਪਾਪਾ ਤੇ ਚਾਚਾ ਨੂੰ ਪਾਲਣ ਦਾ ਬੋਝ ਮੇਰੀਆਂ ਦੋਨੇ ਭੂਆਂ ਦੇ ਸਿਰ ਸੀ ਂੋ ਵੱਡੀਆਂ ਸਨ। ਤੇ ਇਹ ਫਰਜ ਦੋਹਾਂ ਭੈਣਾਂ ਨੇ ਆਪਣੀ ਭੂਆ ਦੇ ਆਸਰੇ ਪੂਰੀ ਸਿaਦੱਤ ਨਾਲ ਨਿਭਾਇਆ। ਕਈ ਵਾਰੀ ਭੂਆ ਨਾਲ ਜਦ ਕਿਸੇ ਵਿਸaੇ ਤੇ ਗੱਲ ਕਰੀਏ ਤਾਂ ਬਹੁਤ ਹੀ ਹੈਰਾਨੀ ਵਾਲੀਆਂ ਗੱਲਾਂ ਸਾਹਮਣੇ ਆਉਂਦੀਆਂ ਹਨ। ਹਰ ਤਰਾਂ ਦੇ ਘਰੇਲੂ ਕੰਮ ਹੱਥੀ ਕਰਨਾ । ਜੇਠ ਹਾੜ ਦੇ ਤਿਖੜ ਭਰੇ ਮਹੀਨਿਆਂ ਚ ਸਿਖਰ ਦੁਪਿਹਰੇ ਖੂਹ ਟੋਬੇ ਤੋ ਘੜਿਆਂ ਨਾਲ ਪਾਣੀ ਢੋਣਾ।ਗੋਹੇ ਕੂੜੇ ਦੇ ਟੋਕਰੇ ਸੁਟਣੇ। ਛੱਪੜਾਂ ਚੌ ਗਾਰਾ ਲਿਆਕੇ ਕੰਧਾਂ ਤੇ ਛੱਤਾਂ ਲਿਪਣੀਆਂ ਵਿਹੜੇ ਚ ਪੋਚੇ ਲਾਉਣੇ।ਚੁਲ੍ਹੇ, ਹਾਰੇ ਤੇ ਕੰਧੋਲੀਆਂ ਬਨਾਉਣਾ ਉਹਨਾ ਦਾ ਨਿੱਤ ਦਾ ਕੰਮ ਸੀ।
ਸਾਡੇ ਖਾਨਦਾਨ ਦੀਆਂ ਛੇ ਪੀੜ੍ਹੀਆਂ ਦੇਖ ਚੁੱਕੀ ਭੂਆ ਮਾਇਆ ਦੀ ਯਾਦਸaਕਤੀ ਵੀ ਕਮਾਲ ਦੀ ਹੈ।ਆਪਣੇ ਦਾਦੇ ਸ੍ਰੀ ਤੁਲਸੀ ਰਾਮ ਦੀ ਝੋਲੀ ਵਿੱਚ ਆਪਣੇ ਬਚਪਣ ਦਾ ਆਨੰਦ ਮਾਣ ਚੁੱਕੀ ਮਾਇਆ ਭੂਆ ਨੂੰ ਮੇਰੇ ਚਾਚੇ ਦੇ ਪੋਤਰੇ ਨੂੰ ਗੋਦੀ ਚੁਂਕਣ ਦਾ ਸੁਭਾਗ ਵੀ ਪ੍ਰਾਪਤ ਹੋਇਆ ਹੈ।ਇਸ ਤਰਾਂ ਪੂਰੀਆ ਛੇ ਪੀੜੀਆਂ ਦੇਖ ਚੁਕੀ ਭੂਆ ਮਾਇਆ ਇਸ ਗੱਲ ਤੇ ਬਹੁਤ ਮਾਣ ਮਹਿਸੂਸ ਕਰਦੀ ਹੈ। ਕਿ ਅਜੇ ਵੀ ਉਸਦੇ ਪੇਕਿਆਂ ਵਿੱਚ ਉਸ ਦੀ ਪੂਰੀ ਕਦਰ ਤੇ ਪੁੱਛ ਗਿੱਛ ਹੈ।ਤੇ ਪੇਕਿਆ ਤੋ ਮਿਲਦੀ ਕਦਰ ਤੇ ਹਰ ਅੋਰਤ ਫਖਰ ਮਹਿਸੂਸ ਕਰਦੀ ਹੈ। ਭੂਆ ਮਾਇਆ ਨੇ ਦੱਸਿਆ ਕਿ ਇੱਕ ਵਾਰੀ ਤੇਰੇ ਫੁੱਫੜ ਜੀ ਨੇ ਆਪਣੀ ਸੰਤੋਸa ਨੂੰ ਹਾੜ ਨਿਮਾਣੀ ਦੇਣ ਜਾਣ ਵਾਸਤੇ ਜਦੋ ਛੁੱਟੀ ਮੰਗੀ ਤਾਂ ਦਫਤਰ ਵਾਲੇ ਸਹਿਯੋਗੀ ਹੈਰਾਨ ਸਨ ਕਿ ਤੁਸੀ ਆਪਣੀ ਲੜਕੀ ਦੇ ਤਿੱਥ ਤਿਉਹਾਰ ਅਜੇ ਤੱਕ ਦਿੰਦੇ ਹੋ ਭਾਵੇ ਲੜਕੀ ਨੁੰ ਵਿਆਹੀ ਨੂੰ ਅੱਠ ਨੌ ਸਾਲ ਹੋ ਗਏ ਹਨ। ਇਸ ਤੇ ਤੇਰੇ ਫੁੱਫੜ ਜੀ ਨੇ ਦੱਸਿਆ ਕਿ ਮੇਰੀ ਲੜਕੀ ਨੂੰ ਤਾਂ ਵਿਆਹੀ ਨੂੰ ਅਜੇ ਅੱਠ ਨੋ ਸਾਲ ਹੀ ਹੋਏ ਹਨ ਪਰ ਮੈਨੂੰ ਵਿਆਹੇ ਨੂੰ ਪੈਂਤੀ ਚਾਲੀ ਸਾਲ ਹੋ ਗਏ ਮੇਰੇ ਸੁਹਰੇ ਅਜੇ ਤੱਕ ਸਾਨੂੰ ਤਿੱਥ ਤਿਉਹਾਰਾਂ ਤੇ ਸੰਭਾਲਦੇ ਹਨ। ਇਹ ਸੁਣ ਕੇ ਦਫਤਰ ਦੇ ਸਾਰੇ ਸਹਿਯੋਗੀ ਹੈਰਾਨ ਹੋ ਗਏ। ਤੇ ਤੇਰੇ ਫੁੱਫੜ ਦੇ ਮੂੰਹ ਤੋ ਮੇਰੇ ਪੇਕਿਆਂ ਦੀ ਵਿਡਿਆਈ ਸੁਣ ਕੇ ਮੇਰਾ ਕੱਦ ਗਿੱਠ ਉਚਾ ਹੋ ਗਿਆ।
ਇੱਕ ਦਿਨ ਭੂਆ ਨੇ ਦੱਸਿਆ ਕਿ ਧੀਆਂ ਭੈਣਾਂ ਦਾ ਆਦਰ ਕਰਨਾ ਤੇ ਉਹਨਾ ਦੇ ਰੁਤਬੇ ਦੀ ਕਦਰ ਕਰਨਾ ਸਾਡੀ ਵਿਰਾਸਤ ਤੇ ਤਹਿਜੀਬ ਦਾ ਹਿੱਸਾ ਹੈ। ਜਿਸ ਘਰ ਵਿੱਚ ਧੀਆਂ ਤੇ ਭੈਣਾਂ ਨੂੰ ਬਣਦਾ ਮਾਣ ਸਤਿਕਾਰ ਨਹੀ ਦਿੱਤਾ ਜਾਂਦਾ ਉਹ ਘਰ ਮਸੀਨੀ ਯੁੱਗ ਦੀ ਲਪੇਟ ਵਿੱਚ ਆ ਗਿਆ ਸਮਝੋ। ਤੇ ਉਹ ਮੋਹ ਮਮਤਾ ਦੀਆਂ ਤੰਦਾਂ ਤੋ ਦੂਰ ਹੋ ਗਿਆ। ਉਥੇ ਰਿਸaਤੇ ਨਾਤੇ ਸaਾਨ ਨਹੀ ਬੋਝ ਸਮਝੇ ਜਾਂਦੇ ਹਨ। ਤੇ ਲੱਗਦਾ ਹੈ ਜਿਵੇ ਖੂਨ ਹੀ ਸਫੇਦ ਹੋ ਗਿਆ ਹੋਵੇ। ਇਸੇ ਤਰਾਂ ਪੁਰਾਣੀਆਂ ਗੱਲਾਂ ਨੂੰ ਯਾਦ ਕਰਦੇ ਹੋਏ ਮਾਇਆ ਭੂਆ ਨੇ ਦੱਸਿਆ ਕਿ ਕਿਵੇ ਇਕ ਵਾਰੀ ਤੇਰੇ ਪਾਪਾ ਜੀ ਨੇ ਘਰੇ ਸੀ ਅਖੰਡ ਪਾਠ ਸਾਹਿਬ ਰਖਵਾਇਆ ਤੇ ਸਾਡਾ ਦੋਵੇ ਭੈਣ ਭਰਾਵਾਂ ਦੇ ਆਪਸ ਵਿੱਚ ਗਿਲੇ ਸਿaਕਵੇ ਹੋਣ ਕਰਕੇ ਉਸਨੇ ਮੈਨੂੰ ਨਹੀ ਬੁਲਾਇਆ। ਤੇ ਂਦੋ ਭੋਗ ਪੋਣ ਦਾ ਸਮਾਂ ਆਇਆ ਤਾਂ ਓੁਥੇ ਆਏ ਤੇਰੇ ਪਾਪੇ ਦੇ ਖਾਸa ਮਿੱਤਰ ਸਰਦਾਰ ਸੁਰਮੁੱਖ ਸਿੰਘ ਗਿੱਲ ਨੇ ਕਿਹਾ ਕਿ ਭੈਣ ਦੀ ਸਮੂਲੀਅਤ ਤੋ ਬਿਨਾ ਤੈਨੂੰੁ ਸ੍ਰੀ ਅਖੰਡ ਪਾਠ ਸਾਹਿਬ ਦਾ ਫਲ ਨਹੀ ਮਿਲਣਾ ਤੇ ਮੇਰਾ ਭਰਾ ਉਸੇ ਸਮੇ ਬਿਨਾ ਕਿਸੇ ਹੀਲ ਹੁਜੱਤ ਦੇ ਮੋਟਰ ਸਾਈਕਲ ਤੇ ਮੈਨੂੰ ਲੈਣ ਆ ਗਿਆ ਤੇ ਮ੍ਰੈa ਵੀ ਖੁਸੀ ਖੁਸaੀ ਉਸ ਨਾਲ ਚਲੀ ਗਈ।
ਭੂਆ ਮਾਇਆ ਦੀ ਮੇਰੀ ਮਾਂ ਨਾਲ ਵੀ ਬਹੁਤ ਬਣਦੀ ਸੀ। ਨਨਾਣ ਭਰਜਾਈ ਦੇ ਰਿਸaਤੇ ਦੀ ਬਜਾਏ ਦੋਹਾਂ ਦਾ ਰਿਸਤਾ ਭੈਣਾਂ ਵਰਗਾ ਸੀ। ਆਪਸੀ ਮਨ ਮੁਟਾਵ ਤੇ ਖਟਾਸ ਨੂੰ ਕਦੇ ਵੀ ਪੱਕੇ ਤੋਰ ਤੇ ਨਹੀ ਲਿਆ ਗਿਆ। ਰਿਸaਤਿਆਂ ਵਿੱਚ ਮਨ ਮੁਟਾਵ ਵੀ ਬਹੁਤੇ ਵਾਰੀ ਰਿਸਤਿਆਂ ਚ ਆਈਆਂ ਪੱਕੀਆਂ ਦੀਵਾਰਾਂ ਨੂੰ ਉਸਰਣ ਤੋ ਰੋਕਦਾ ਹੈ। ਜੇ ਅਜੇਹੀਆਂ ਖਟ ਪਟੀਆਂ ਗੱਲਾਂ ਸਮੇ ਸਮੇ ਤੇ ਹੁੰਦੀਆਂ ਰਹਿਣ ਤੇ ਉਹਨਾ ਦਾ ਨਿਪਟਾਰਾ ਹੰaਦਾ ਰਹੇ ਤਾਂ ਰਿਸaਤੇ ਕਦੇ ਬੋਝ ਨਹੀ ਬਣਦੇ।
ਭੁਆ ਮਾਇਆ ਨੇ ਜਿੱਥੇ ਆਪਣੇ ਪੇਕਿਆ ਨਾਲ ਆਪਣਾ ਨਾਤਾ ਬਿਨਾ ਕਿਸੇ ਬੋਝ ਦੇ ਨਿਭਾਸ਼ਇਆ ਹੈ ਉਥੇ ਭੂਆ ਨੇ ਆਪਣੀਆਂ ਧੀਆਂ ਤੇ ਨੂੰਹ ਨਾਲ ਸਬੰਧਾਂ ਨੂੰ ਵੀ ਜਿਉਂਦਾ ਤੇ ਤਰੋ ਤਾਜਾ ਰੱਖਿਆ ਹੋਇਆ ਹੈ। ਆਮ ਜਿਹੇ ਪਰਿਵਾਰ ਤੇ ਆਮਦਨੀ ਦੇ ਸੀਮਤ ਵਸੀਲਿਆਂ ਕਰਕੇ ਇਸ ਮੰਹਿਗਾਈ ਦੇ ਯੁੱਗ ਵਿੱਚ ਕਬੀਲਦਾਰੀ ਨੂੰ ਤੋਰਣਾ ਕੋਈ ਖਾਲਾ ਜੀ ਦਾ ਵਾੜਾ ਨਹੀ। ਨੂੰਹ ਨੂੰ ਧੀ ਦਾ ਦਰਜਾ ਦੇਣਾ ਕਹਿਣਾ ਤੇ ਹੋਰ ਗੱਲ ਹੁੰਦੀ ਹੈ ਪਰ ਉਸ ਤੇ ਖਰਾ ਉਤਰਣਾ ਬਹੁਤ ਅੋਖਾ ਕੰਮ ਹੈ।ਪਰ ਇਸ ਨੂੰ ਵੀ ਮਾਇਆ ਭੂਆ ਨੇ ਬਾਖੂਬੀ ਨਿਭਾਇਆ ਹੈ।
ਅੱਜ ਦੇ ਯੁੱਗ ਵਿੱਚ ਅਜਿਹੇ ਰਿਸaਤਿਆਂ ਦੀ ਕਦਰ ਕਰਨਾ ਤੇ ਰਿਸaਤੇ ਨਿਭਾਉਣਾ ਬਹੁਤ ਘੱਟ ਗਿਆ ਹੈ। ਛੋਟੇ ਪਰਿਵਾਰ ਹੋਣ ਕਰਕੇ ਲੋਕ ਆਪਣੀ ਅੋਲਾਦ ਤੱਕ ਹੀ ਸੀਮਤ ਹੋ ਗਏ ਹਨ। ਆਪਣੇ ਬੱਚਿਆਂ ਦੇ ਲਾਡ ਪਿਆਰ ਵਿੱਚ ਇੰਨੇ ਅੰਨੇ ਹੋਏ ਪਏ ਹਨ ਕਿ ਉਹ ਮਾਂ ਬਾਪ ਨੂੰ ਹੀ ਭੁੱਲ ਗਏ ਹਨ। ਅੱਜ ਦੇ ਇਸ ਦੋਰ ਵਿੱਚ ਧੀ ਤੋ ਭੈਣ ਤੇ ਭੈਣ ਤੋ ਭੂਆ ਬਣਦੀ ਉਸੇ ਘਰ ਦੀ ਜਾਈ ਦੂਰ ਹੁੰਦੀ ਚਲੀ ਜਾਂਦੀ ਹੈ। ਇਸ ਤਰਾਂ ਇਹ ਇੱਕਲੀਆਂ ਘਰ ਦੀਆਂ ਜਾਈਆਂ ਹੀ ਨਹੀ ਦੂਰ ਹੁੰਦੀਆਂ ਸਗੋ ਇਹ ਲਿੰਗ ਅਨੁਪਾਤ ਨੂੰ ਵੀ ਵਧਾਉਦੀਆਂ ਹਨ ਤੇ ਕੰਨਿਆਂ ਭਰੂਣ ਹੱਤਿਆ ਦਾ ਵੀ ਕਾਰਣ ਬਣਦੀਆਂ ਹਨ। ਜੇ ਅਸੀ ਰਿਸaਤਿਆਂ ਦੇ ਤਾਣੇ ਬਾਣੇ ਨੂੰ ਬਰਕਰਾਰ ਰੱਖਦੇ ਹੋਏ ਰਿਸaਤਿਆਂ ਦੀ ਮਰਿਆਦਾ ਨੂੰ ਕਾਇਮ ਰੱਖੀਏ ਤਾਂ ਸਮਾਜ ਦੀ ਦਸ ਸੁਧਾਰ ਸਕਦੇ ਹਾ। ਭੂਆ ਮਾਇਆ ਦੀਆਂ ਅਜੇਹੀਆਂ ਗੱਲਾਂ ਸੁਣ ਕੇ ਲੱਗਦਾ ਹੈ ਕਿ ਇਹ ਭੂਆ ਨਹੀ ਭੂਆ ਦੀ ਜਿੰਦਗੀ ਦਾ ਤਜੁਰਬਾ ਬੋਲਦਾ ਹੈ ਜੋ ਸਾਨੁੰ ਨਵੀ ਦਿਸaਾ ਦੇ ਸਕਦਾ ਹੈ। ਭੂਆ ਮਾਇਆ ਵਰਗੀਆਂ ਉਮਰ ਦਰਾਜ ਅੋਰਤਾਂ ਤੇ ਬਜੁਰਗ ਸਾਨੂੰ ਤੇ ਸਮਾਜ ਨੂੰ ਬਹੁਤ ਸੇਧ ਦੇ ਸਕਦੇ ਹਨ। ਪਰ ਅਸੀ ਆਪਣੀ ਸਿਆਣਪ ਤੇ ਪੜ੍ਹਾਈ ਦੇ ਹੰਕਾਰ ਵਿੱਚ ਇਹਨਾ ਦੇ ਵੱਡਮੁਲੇ ਗਿਆਨ ਦਾ ਲਾਭ ਨਹੀ ਲੈਂਦੇ ਤੁਹਾਨੂੰ ਕੀ ਪਤਾ ਹੈ ਜਾ ਤੁਹਾਨੂੰ ਨਹੀ ਪਤਾ ਕਹਿ ਕੇ ਇਹਨਾ ਦਾ ਮੂੰਹ ਬੰਦ ਕਰਨ ਦੀ ਕੋਸਿaਸ ਕਰਦੇ ਹਾਂ। ਜੋ ਸਮਾਜ ਲਈ ਘਾਤਕ ਸਿੱਧ ਹੋ ਰਿਹਾ ਹੈ ਤੇ ਅਸੀ ਆਪਣੇ ਰਸਤੇ ਤੋ ਭਟਕ ਰਹੇ ਹਾਂ।
ਰਮੇਸ ਸੇਠੀ ਬਾਦਲ
ਮੋ 98 766 27 233