ਕਹਿੰਦਾ ਵੀ ਇੱਕ ਵਾਰੀ ਹੰਕਾਰ ਤੇ ਦਇਆ ਦਾ ਦੇਵਤਾ ਦੋਨੋ ਜਾਣੇ ਬੈਠੇ ਆਪਸ ਵਿੱਚ ਬੈਠੇ ਗੱਲਾਂ ਕਰਦੇ ਆ। ਹੰਕਾਰ ਦਾ ਦੇਵਤਾ ਕਹਿੰਦਾ ਵੀ ਮੈਂ ਜੇ ਬੰਦੇ ਵਿੱਚ ਆ ਗਿਆ ਤਾ ਆਪਣੀ ਮਰਜ਼ੀ ਨਾਲ ਬੰਦੇ ਤੋ ਜੋ ਚਾਵਾਂ ਕਰਵਾਂ ਸਕਦਾ। ਦਇਆ ਦਾ ਦੇਵਤਾ ਕਹਿੰਦਾ ਵੀ ਕਿਵੇਂ। ਕਹਿੰਦਾ ਮੈਂ ਮਨੁੱਖ ਤੋਂ ਧਨ ਦੋਲਤ ਸ਼ੋਹਰਤ ਤੇ ਤਾਕਤ ਦੇ ਨਸ਼ੇ ਵਿੱਚ ਕਤਲ ਕਰਵਾ ਸਕਦਾ ਆ। ਜੇ ਮੈਂ ਚਾਵਾਂ ਸਕੇ ਭਾਈਆ ਵਿੱਚ ਵੈਰ ਪਾ ਸਕਦਾ ਆ। ਹੰਕਾਰ ਦਾ ਦੇਵਤਾ ਕਹਿੰਦਾ ਤੂੰ ਕੀ ਕਰ ਸਕਦਾ ਵੀ। ਦਇਆ ਦਾ ਦੇਵਤਾ ਹੱਸ ਕਹਿੰਦਾ ਮਿੱਤਰ ਪਿਆਰੇ ਜੇ ਮੈਂ ਕਿਸੇ ਮਨੁੱਖ ਵਿੱਚ ਇੱਕ ਵਾਰੀ ਆਜਾ ਤਾ ਮੈਂ ਮਨੁੱਖ ਨੂੰ ਦਾਨੀ ਬਣਾ ਸਕਦਾ ਆ ਮੈਂ ਚਾਵਾਂ ਬੰਦਾਂ ਨੂੰ ਸੰਤ ਬਣਾ ਸਕਦਾ ਆ ਮੈਂ ਚਾਵਾਂ ਮਨੁੱਖ ਨੂੰ ਰੱਬ ਨਾਲ ਜੋੜ ਸਕਦਾ ਆ। ਮੇਰਾ ਕਹਿਣ ਦਾ ਭਾਵ ਜੇ ਮਨੁੱਖ ਕਿਸੇ ਤੇ ਵੀ ਦਇਆ ਕਰੇ ਉਹ ਤਰ ਜਾਂਦਾ ਹੈ। ਪਰ ਜੇ ਮਨੁੱਖ ਹੰਕਾਰ ਕਰੇ ਉਹ ਖਤਮ ਹੋ ਜਾਂਦਾ ਹੈ।