ਪ੍ਰੈਸ ਵਾਲੇ ਦਾ ਜੀਜਾ | press wale da jija

“ਅੰਟੀ ਜੀ ਮੈਂ ਆਪਣੀ ਛੋਟੀ ਭੈਣ ਕੀ ਸ਼ਾਦੀ ਕਰਨੇ ਆਪਣੇ ਗਾਂਵ ਜਾ ਰਹਾ ਹੂੰ ਪੰਦਰਾਂ ਦਿਨ ਕੇ ਲੀਏ। ਮੇਰੇ ਪੀਛੇ ਸੇ ਯੇ ਆਏਗਾ ਕਪੜਾ ਲੈਣੇ ਕੇ ਲੀਏ।” ਸਾਡੇ ਕਪੜੇ ਪ੍ਰੈਸ ਕਰਨ ਵਾਲੇ ਪੱਪੂ ਨੇ ਆਪਣੇ ਨਾਲ ਆਏ ਆਪਣੀ ਹਮਉਮਰ ਦੇ ਮੁੰਡੇ ਵੱਲ ਇਸ਼ਾਰਾ ਕਰਕੇ ਕਿਹਾ। ਮੂਲਰੂਪ ਵਿੱਚ ਬਿਹਾਰ ਦਾ ਰਹਿਣ ਵਾਲਾ ਪੱਪੂ ਪਿਛਲੇ ਕਈ ਸਾਲਾਂ ਤੋਂ ਸਾਡੇ ਕਪੜੇ ਪ੍ਰੈਸ ਕਰਦਾ ਆ ਰਿਹਾ ਹੈ। ਉਹ ਆਪੇ ਹੀ ਘਰੋਂ ਕਪੜੇ ਲੈ ਜਾਂਦਾ ਹੈ ਤੇ ਅਗਲੇ ਦਿਨ ਪ੍ਰੈਸ ਕਰਕੇ ਦੇ ਜਾਂਦਾ ਹੈ। ਜਦੋ ਵੀ ਉਹ ਆਪਣੇ ਵਤਨ ਚਲਾ ਜਾਂਦਾ ਹੈ ਤਾਂ ਬਹੁਤ ਮੁਸਕਿਲ ਆਉਂਦੀ ਹੈ। ਇਸ ਬਾਰ ਉਹ ਕਿਸੇ ਨੂੰ ਆਪਣੀ ਜਗ੍ਹਾ ਤੇ ਛੱਡਕੇ ਚੱਲਿਆ ਸੀ।
“ਭਾਈਆ ਆਪ ਕਪੜੇ ਲੈਣੇ ਨਹੀਂ ਆਏ। ਹਮ ਆਪਕਾ ਇੰਤਜ਼ਾਰ ਕਰਤੇ ਰਹੇ।” ਜਦੋ ਉਹ ਲੜਕਾ ਕਈ ਦਿਨ ਕਪੜੇ ਲੈਣ ਨਾ ਆਇਆ ਤਾਂ ਅੱਜ ਅਸੀਂ ਉਸਨੂੰ ਘਰੇ ਕਪੜੇ ਪਕੜਾਉਣ ਗਿਆਂ ਨੇ ਆਖਿਆ।
“ਮੈਂ ਰਾਸਤਾ ਭੂਲ ਜਾਤਾ ਹੂੰ। ਪਹਿਲੀ ਬਾਰ ਯਹਾਂ ਆਇਆ ਹੂੰ ਨਾ।” ਉਸਨੇ ਆਪਣੀ ਸਮੱਸਿਆ ਦੱਸੀ।
“ਆਪ ਉਸ ਦਿਨ ਪੱਪੂ ਕੇ ਸਾਥ ਆਏ ਤੋ ਥੇ। ਵੋ ਹੀ ਬੋਲ ਕਰ ਗਇਆ ਥਾ ਆਪਕੇ ਬਾਰੇ ਮੇ।” ਮੇਰੀ ਬੇਗਮ ਨੇ ਟੁੱਟੀ ਫੁੱਟੀ ਹਿੰਦੀ ਵਿੱਚ ਉਸਨਾਲ ਗੱਲ ਕਰਨ ਦੀ ਕੋਸ਼ਿਸ਼ ਕੀਤੀ। ਪਰ ਓਹ ਪੂਰੀ ਹਿੰਦੀ ਵੀ ਸਮਝ ਨਹੀਂ ਸੀ ਰਿਹਾ।
“ਮੈਂ ਉਸਕਾ ਜੀਜਾ ਹੂੰ। ਬੰਬੇ ਰਹਿਤਾ ਹੂੰ। ਵੋ ਮੁਝੇ ਕੁਝ ਦਿਨੋ ਕੇ ਲੀਏ ਯਹਾਂ ਛੋੜ ਗਏ ਹੈ। ਕਿ ਕਾਮ ਨਾ ਰੁਕੇ। ਬੰਬੇ ਮੇ ਭੀ ਮੈਂ ਯਹੀ ਕਾਮ ਕਰਤਾ ਹੂੰ।” ਉਸਨੇ ਬੰਬਈਆ ਬੋਲ਼ੀ ਵਿੱਚ ਆਪਣੀ ਗੱਲ ਕਹੀ।
“ਪਰ ਉਸਕੀ ਤੋਂ ਭੈਣ ਕੀ ਸ਼ਾਦੀ ਹੈ ਤੁਮ ਉਸਕੇ ਜੀਜਾ ਹੋ। ਬਾਤ ਸਮਝ ਨਹੀਂ ਆਈ।” ਮੈਂ ਪੁੱਛਿਆ।
“ਹਾਂ ਮੇਰੀ ਹੀ ਛੋਟੀ ਸਾਲੀ ਕੀ ਸ਼ਾਦੀ ਹੈ।” ਉਸਨੇ ਗੱਲ ਸਾਫ ਕੀਤੀ।
“ਮਤਲਬ ਆਪ ਉਸ ਘਰ ਕੇ ਦਾਮਾਦ ਹੋ। ਔਰ ਆਪਕੋ ਹੀ ਸ਼ਾਦੀ ਪਰ ਨਹੀਂ ਲੇ ਕਰ ਗਏ ਵੋ। ਹਮਾਰੇ ਤੋਂ ਇਤਨੀ ਬਾਤ ਪਰ ਦਾਮਾਦ ਜੀ ਰੂਠ ਜਾਤੇ ਹੈ। ਬਹੁਤ ਖੂਬ। ਆਪ ਸੁਸਰਾਲ ਕਾ ਕਾਮ ਦੇਖ ਰਹੇ ਹੋ।” ਮੈਂ ਹੈਰਾਨੀ ਨਾਲ ਆਖਿਆ।
“ਸਾਰੇ ਜਵਾਈ ਸੋਡੇ ਵਰਗੇ ਨਹੀਂ ਹੁੰਦੇ ਕੁਝ ਚੰਗੇ ਵੀ ਹੁੰਦੇ ਹਨ।” ਹੁਣ ਨਾਲ ਖੜੀ ਨੇ ਮੌਕੇ ਤੇ ਆਕੇ ਆਪਣਾ ਤੀਰ ਐਨ ਨਿਸ਼ਾਨੇ ਤੇ ਮਾਰਿਆ।
ਉਂਜ ਗੱਲ ਉਸਦੀ ਵੀ ਸਹੀ ਸੀ। ਕਈ ਜਵਾਈ ਪੁੱਤਾਂ ਨਾਲੋਂ ਵੀ ਚੰਗੇ ਹੁੰਦੇ ਹਨ। ਸਾਰੇ ਮੇਰੇ ਵਰਗੇ #ਸੇਠੀ ਨਹੀਂ ਹੁੰਦੇ।
ਊਂ ਗੱਲ ਆ ਇੱਕ।
#ਰਮੇਸ਼ਸੇਠੀਬਾਦਲ
ਸਾਬਕਾ ਸੁਪਰਡੈਂਟ।

Leave a Reply

Your email address will not be published. Required fields are marked *