2021 ਦੀ ਗੱਲ ਹੈ , ਮੈਂ ਆਪਣੀ ਜੀਵਨ ਸਾਥਣ ਅਤੇ ਮਾਂ ਨਾਲ ਇੱਕ ਵਿਆਹ ਵਿੱਚ ਗਿਆ ਸੀ , ਮੇਰੀ ਆਦਤ ਹੁੰਦੀ ਆ ਕਿ ਜਿੰਨਾ ਹੋ ਸਕੇ DJ ਤੋਂ ਦੂਰ ਹੀ ਰਹਾਂ , ਕਿਉਂਕਿ ਇਹ ਸ਼ੋਰ ਸ਼ਰਾਬਾ ਮੈਨੂੰ ਬਿਲਕੁਲ ਪਸੰਦ ਨਹੀਂ , ਵੈਸੇ ਤਾਂ ਮੈਨੂੰ ਵਿਆਹ ਵਿੱਚ ਜਾਣਾ ਵੀ ਨਹੀਂ ਪਸੰਦ ਪਰ ਮਜਬੂਰੀ ਕਰਕੇ ਜਾਣਾ ਪਿਆ , ਮੈਂ ਪੈਲੇਸ ‘ਚੋਂ ਬਾਹਰ ਆ ਕੇ ਬੈਠ ਗਿਆ , ਉਥੇ ਇੱਕ ਟੋਲਾ ਬੈਠਾ ਸੀ ਜੋ ਵਿਆਹ ਚ ਨਹੀਂ ਆਪਣੇ ਖਾਣ ਪੀਣ ਚ ਮਗਨ ਸਨ , ਮਤਲਬ ਸ਼ਰਾਬ ਦੀ ਹਨੇਰੀ ਲਿਆਂਦੀ ਪਈ ਸੀ , ਮੈਂ ਆਪਣੀ wife ਤੇ ਮਾਂ ਨਾਲ ਦੂਜੇ ਟੈਬਲ ਤੇ ਬੈਠਾ ਸੀ , ਮੇਰੀ ਮਾਂ ਨੂੰ ਪਿਆਸ ਲੱਗੀ ਸੀ ਤਾਂ ਮੈਂ ਪਾਣੀ ਲੈਣ ਲਈ ਉਠਿਆ , ਕੁਦਰਤੀ ਹੀ ਉਸ ਟੋਲੇ ਵਿੱਚ ਇੱਕ ਬੰਦਾ ਬੈਠਾ ਸੀ ਜੋ ਮੈਨੂੰ ਮਾੜਾ ਮੋਟਾ ਜਾਣਦਾ ਸੀ , ਉਸਨੇ ਮੈਨੂੰ ਆਵਾਜ਼ ਮਾਰ ਲਈ ਕਿ ਆ ਜਾ ਸਾਡੇ ਨਾਲ ਬੈਠ ਜਾ , ਮੈਂ ਮਾਂ ਨੂੰ ਪਾਣੀ ਦੇਣ ਤੋਂ ਬਾਅਦ ਉਹਨਾਂ ਕੋਲ ਬੈਠ ਗਿਆ , ਮੇਰੇ ਅੱਗੇ ਚਿਕਨ ਰੱਖ ਦਿੱਤਾ ਤੇ ਮੱਲੋ ਮੱਲੀ ਸ਼ਰਾਬ ਪੀਣ ਨੂੰ ਕਹਿਣ ਲੱਗੇ। ਮੈਂ ਕਿਹਾ , “ਮੈਂ ਚਿਕਨ ਖਾ ਲਊਂਗਾ , ਪਰ ਸ਼ਰਾਬ ਨੂੰ ਹੱਥ ਵੀ ਨਹੀਂ ਲਗਾਉਣਾ” , ਉਹਨਾਂ ਵਿਚੋ ਜੋ ਮੈਨੂੰ ਮਾੜਾ ਮੋਟਾ ਜਾਣਦਾ ਸੀ ਕਹਿਣ ਲੱਗਾ , “ਲੱਗਦਾ ਘਰਵਾਲੀ ਕੋਲੋਂ ਡਰਦਾ” , ਮੈਂ ਕਿਹਾ ਘਰਵਾਲੀ ਦਾ ਤਾਂ ਪਤਾ ਨਹੀਂ , “ਪਰ ਮਾਂ ਬਾਪ ਤੋਂ ਜਰੂਰ ਡਰਦਾ ” ਕਿਉਂਕਿ ਜੇ ਘਰਵਾਲੀ ਤੋਂ ਡਰਦਾ ਹੁੰਦਾ ਤਾਂ ਵਿਆਹ ਤੋਂ ਬਾਅਦ ਸ਼ਰਾਬ ਛੱਡਣੀ ਸੀ , ਪਰ ਮੈਂ ਤਾਂ ਵਿਆਹ ਤੋਂ ਪਹਿਲਾਂ ਵੀ ਕਦੇ ਹੱਥ ਹੀ ਨਹੀਂ ਲਗਾਇਆ। ਫਿਰ ਸਾਰੇ ਚੁੱਪ ਕਰ ਗਏ , ਮੈਂ ਉਥੋਂ ਉੱਠਣ ਵਿੱਚ ਹੀ ਆਪਣੀ ਭਲਾਈ ਸਮਝੀ।
ਨਿੰਦਰ ਸਿੰਘ
Very Nice 👌👌👌