1998 ਵਿੱਚ ਸਾਡਾ ਨਵਾਂ ਮਕਾਨ ਮੁਕੰਮਲ ਹੋਇਆ ਤੇ ਅਸੀਂ ਸ਼ਿਫਟ ਕਰ ਗਏ। ਕੋਠੀ ਟਾਈਪ ਮਕਾਨ ਸੀ ਇਹ। ਦੋ ਬੈਡਰੂਮ ਕਿਚਨ ਡਰਾਇੰਗ ਕਮ ਡਾਈਨਿੰਗ ਰੂਮ ਵਾਸ਼ਰੂਮ ਲਾਬੀ ਤੇ ਸਟੈਪ ਵਾਲੀਆਂ ਸੰਗਮਰਮਰ ਲੱਗੀਆਂ ਪੌੜ੍ਹੀਆਂ ਹਰ ਕਮਰੇ ਚ ਲੱਗੇ ਪਰਦੇ।ਵੇਖਣ ਵਾਲਾ ਹੈਰਾਨ ਹੋ ਜਾਂਦਾ ਸੀ। ਹੁਣ ਤਾਂ ਹਰ ਕੋਈ ਕੋਠੀ ਹੀ ਬਣਾਉਂਦਾ ਹੈ। ਪਰ ਉਸ ਸਮੇ ਇਹ ਕੋਠੀ ਨਵੀ ਜਿਹੀ ਗੱਲ ਸੀ ਸਾਡੇ ਛੋਟੇ ਜਿਹੇ ਸ਼ਹਿਰ ਲਈ। ਰਿਸ਼ਤੇਦਾਰ ਵਧਾਈਆਂ ਦੇਣ ਆਉਂਦੇ ਬਹੁਤ ਖੁਸ਼ ਹੁੰਦੇ। ਇਸੇ ਕੜੀ ਵਿਚ ਮੇਰੀ ਮਾਸੀ ਦਾ ਬੇਟਾ Ramchand Sethi ਵੀ ਇੱਕ ਦਿਨ ਮਿਲਣ ਆਇਆ। ਹੁਣ ਚਾਹੇ ਉਹ ਪੋਤਿਆਂ ਦੋਹਤਿਆਂ ਵਾਲਾ ਹੋ ਗਿਆ ਪਰ ਬਾਹਲੇ ਰਿਸ਼ਤੇਦਾਰ ਤੇ ਖਾਸਕਰ ਮਾਸੀਆਂ ਮਾਮੀਆਂ ਉਸਨੂੰ ਰਾਮੂ ਆਖਕੇ ਬਲਾਉਂਦੇ ਹਨ। ਨਵੀ ਜਨਰੇਸ਼ਨ ਤੇ ਛੋਟੇ ਜਗ੍ਹਾ ਲਗਦੀਆਂ ਨੂੰਹਾਂ ਧੀਆਂ ਅਦਬ ਨਾਲ ਅੰਕਲ ਰਾਮ ਚੰਦ ਆਖਕੇ ਜਿਕਰ ਕਰਦੇ ਹਨ। ਕੋਠੀ ਵੇਖਕੇ ਬਹੁਤ ਖੁਸ਼ ਹੋਇਆ। ਆਮ ਰਿਸ਼ਤੇਦਾਰਾਂ ਵਾਂਗੂ ਸਾੜਾ ਨਹੀਂ ਸੀ ਝਲਕਦਾ ਚੇਹਰੇ ਤੋਂ। ਬਾਕੀ ਤਾਂ ਸਭ ਵਧੀਆ ਹੈ ਬੱਸ ਹੁਣ ਕੋਈ ਰਾਮੂ ਰੱਖ ਲਵੋ ਘਰੇ ਰੋਟੀ ਟੁੱਕ ਪਕਾਉਣ ਲਈ। ਉਸਦਾ ਇਸ਼ਾਰਾ ਕਿਸੇ ਨੇਪਾਲੀ ਬਹਾਦਰ ਕੱਕ ਰੱਖਣ ਵੱਲ ਸੀ। ਉਸਦੇ ਰਾਮੂ ਸ਼ਬਦ ਸੁਣ ਕੇ ਸਾਰੇ ਹੱਸ ਹੱਸ ਦੂਹਰੇ ਹੋ ਗਏ। ਕੱਲ ਜਦੋ ਘਰੇ ਕਿਸੇ ਕੁੱਕ ਰੱਖਣ ਦੀ ਗੱਲ ਛਿੜੀ ਤਾਂ ਛੋਟੇ ਬੇਟੇ ਨੇ ਰਾਮੂ ਰੱਖਣ ਵਾਲੀ ਗੱਲ ਫਿਰ ਯਾਦ ਕਰ ਲਈ। ਉਂਜ ਹੁਣ ਅਸੀਂ ਵੀ ਕੁੱਕ ਰੱਖ ਲਈ ਰਾਮੂ ਨਾ ਸਹੀ। ਕੁੱਕ ਤੇ ਕੁੱਕ ਹੈ।
ਊਂ ਗੱਲ ਆ ਇੱਕ।
#ਰਮੇਸ਼ਸੇਠੀਬਾਦਲ