ਰਾਮ ਰੱਤੀ ਅੱਜ ਤੂੰ ਲੇਟ ਹੋਗੀ ਕੰਮ ਤੇ। ਸਾਡੀ ਕੰਮ ਵਾਲੀ ਨੂੰ ਆਉਂਦੀ ਨੂੰ ਹੀ ਸਾਹਿਬਾਂ ਨੇ ਪੁੱਛਿਆ।
ਬੀਬੀਜੀ ਅੱਜ ਦੀ ਦਿਹਾੜੀ ਤਾਂ ਬੈੰਕ ਵਿੱਚ ਹੀ ਨਿਕਲ ਗਈ ਸਾਡੀ ਮਾਂ ਪੁੱਤਾਂ ਦੀ।
ਮੁੰਡਾ ਗੰਡਿਆਂ ਦੀ ਰੇਹੜੀ ਲਾਉਂਦਾ ਹੈ। ਪੰਜ ਪੰਜ ਸੋ ਆਲੇ ਨੋਟ ਬਦਲਣ ਲਈ ਲਾਈਨ ਵਿਚ ਲੱਗੇ ਰਹੇ। ਨਾ ਨੋਟ ਬਦਲੇ ਗਏ ਨਾ ਰੇਹੜੀ ਲੱਗੀ।
ਮੇਰੀ ਵੀ ਦਿਹਾੜੀ ਖੁੱਟ ਗਈ।
ਸੋਫੇ ਤੇ ਬੈਠੇ ਨੂੰ ਮੈਨੂੰ ਸਮਝ ਨਹੀਂ ਲੱਗਿਆ ਕਿ ਰਾਮ ਰੱਤੀ ਦਾ ਕਾਲਾ ਧਨ ਕਦੋਂ ਸਫੇਦ ਹੋਵੇਗਾ।
ਕਿੰਨੀਆਂ ਦਿਹਾੜੀਆਂ ਖੁੱਟਦੀਆਂ ਰਹਿਣ ਗੀਆ।
ਊਂ ਗੱਲ ਆ ਇੱਕ।
#ਰਮੇਸ਼ਸੇਠੀਬਾਦਲ