ਮੈਨੂੰ ਯਾਦ ਆ ਜਦੋਂ ਅਸੀਂ ਸਕੂਲੇ ਪੜ੍ਹਨ ਜਾਂਦੇ ਹੁੰਦੇ ਸੀ। ਤਾਂ ਸਾਡੇ ਕੋਲ ਇੱਕ ਬੋਰੀ ਦਾ ਝੋਲਾ ਹੁੰਦਾ ਸੀ। ਤੇ ਝੋਲੇ ਦੇ ਵਿੱਚ ਇੱਕ ਦਵਾਤ ਇੱਕ ਸਲੇਟ ਇੱਕ ਕੈਦਾ ਤੇ ਇੱਕ ਫੱਟੀ ਹੁੰਦੀ ਸੀ। ਉਹ ਦਿਨ ਕਿੰਨੇ ਵਧੀਆ ਸੀ ਜਦੋਂ ਸਾਰੇ ਰਲ ਮਿਲ ਕੇ ਸਕੂਲੇ ਜਾਂਦੇ ਹੁੰਦੇ ਸੀ ਤੇ ਸਕੂਲੇ ਜਾਣ ਸਾਰ ਪਹਿਲਾਂ ਸਫ਼ਾਈ ਕਰਨੀ ਫਿਰ ਟਾਟ ਬਿਸਾਉਣੇ ਪੈਂਦੇ ਸੀ ਫਿਰ ਮਾਸਟਰ ਸਾਬ ਦੀ ਕੁਰਸੀ ਤੇ ਮੇਜ ਲਗਾਉਦੇ ਹੁੰਦੇ ਸੀ। ਜਦੋਂ ਅਸੀਂ ਸਕੂਲ ਦਾ ਕੰਮ ਨੀ ਕਰਦੇ ਸੀ ਤਾ ਮਾਸਟਰ ਸਾਬ ਨੇ ਕੰਨ ਫੜਾ ਲੈਂਣੇ ਤੇ ਮੁਰਗਾ ਬਣਾ ਲੈਣਾ ਫਿਰ ਸਾਰਾ ਸਕੂਲ ਦਾ ਚੱਕਰ ਲਵਾਉਦੇ ਸੀ। ਜਦੋਂ ਮਾਸਟਰ ਸਾਬ ਪੜਾਉਦੇ ਹੁੰਦਾ ਸੀ ਤਾਂ ਅਸੀਂ ਚਾਰ ਪੰਜ ਜਾਣੇ ਰਲ ਕੇ ਪਾਣੀ ਪੀਣ ਦੇ ਬਹਾਨੇ ਬਾਹਰ ਚਲੇ ਜਾਂਦੇ ਸੀ ਤੇ 15.20 ਮਿੰਟ ਮੁੜਦੇ ਨੀ ਸੀ। ਇਹਨੇ ਨੂੰ ਅੱਧੀ ਛੁੱਟੀ ਦਾ ਟਾਈਮ ਹੋ ਜਾਂਦਾ ਸੀ। ਤਾ ਫਿਰ ਛੂਣ ਸਲੀਕਾ ਖੇਡਣ ਲੱਗ ਜਾਂਦਾ ਸੀ। ਮੈਨੂੰ ਯਾਦ ਆ ਅਸੀਂ ਫੱਟੀ ਪੋਚ ਕੇ ਉਤੇ ੳ ਅ ਲਿਖ ਕੇ ਧੁੱਪੇ ਸੁੱਕਣੀ ਰੱਖ ਦਿੰਦਾ ਸੀ। ਜਦੋਂ ਸਕੂਲੋਂ ਛੁੱਟੀ ਮਿਲਣੀ ਤਾਂ ਘਰ ਆਉਣ ਸਾਰ ਖੇਡਣ ਭੱਜ ਜਾਂਦੇ ਸੀ ਸ਼ਾਮ ਤੱਕ ਘਰ ਨੀ ਸੀ ਆਉਦੇ ਸਕੂਲੋਂ ਮਾਸਟਰਾਂ ਦੀ ਕੁੱਟ ਖਾਣੀ ਤੇ ਘਰੋਂ ਮਾਂ ਪਿਉ ਦੀ। ਜਦੋਂ ਐਤਵਾਰ ਆਉਦਾ ਸੀ ਬਹੁਤ ਜ਼ਿਆਦਾ ਚਾਅ ਹੁੰਦਾ ਸੀ। ਕੇ ਅੱਜ ਛੁੱਟੀ ਆ। ਛੁੱਟੀ ਆਲੇ ਦਿਨ ਸਵੇਰੇ ਹੀ ਘਰੋਂ ਨਿਕਲ ਜਾਂਦੇ ਸੀ। ਕਿਤੇ ਬੇਰ ਤੋੜਨ ਚਲੇਂ ਜਾਂਦੇ ਸੀ। ਫਿਰ ਖੇਡਣਾ। ਸਾਡੀ ਖੇਡ ਹੁੰਦੀ ਸੀ। ਗੁੱਲੀ ਡੰਡਾ਼ ਬਾਦਰ ਕੀਲਾ਼ ਛੂਣ ਸਲੀਕਾ,ਲੁੱਕਣ ਮੀਟੀ ਤੇ ਬੰਟੇ ਤੇ ਡੀਕਰੀ ਪਾੜਾ ਇਹ ਖੇਡਾਂ ਖੇਡਦੇ ਹੁੰਦੇ ਸੀ। ਉਹ ਵੇਲਾ ਕਿੰਨਾ ਚੰਗਾ ਸੀ ਮੈਨੂੰ ਅੱਜ ਵੀ ਚੇਤੇ ਆਉਦਾ। ਜਦੋਂ ਮੀਂਹ ਪੈਂਦਾ ਸੀ ਤਾਂ ਸਾਰੇ ਨੇ ਰਲ ਕੇ ਮੀਂਹ ਵਿੱਚ ਮਸਤੀ ਕਰਨੀ। ਡੰਡੇ ਨਾਲ ਟੈਰ ਭਜਾਉਣੇ ਬਹੁਤ ਮੋਜ ਮਸਤੀ ਕਰਦੇ ਸੀ।