ਗੱਲਾਂ ਮੇਰੇ ਸ਼ਹਿਰ ਦੀਆਂ
ਕਿਸੇ ਵੇਲੇ ਡੱਬਵਾਲੀ ਵਿੱਚ ਮੰਡੀ ਦੀ ਸੁਰੱਖਿਆ ਲਈ ਛੇ ਦਰਵਾਜੇ ਹੁੰਦੇ ਸਨ। ਜੋ ਸ਼ਾਮ ਨੂੰ ਬੰਦ ਕਰ ਦਿੱਤੇ ਜਾਂਦੇ ਸਨ ਅਤੇ ਬਹੁਤ ਪਹਿਲਾਂ ਹੀ ਇਹ ਦਰਵਾਜ਼ੇ ਖਤਮ ਹੋ ਗਏ। ਰੇਲਵੇ ਸਟੇਸ਼ਨ ਦੀ ਤਰਫ ਵਾਲਾ ਦਰਵਾਜ਼ਾ ਕਾਫੀ ਦੇਰ ਤੱਕ ਰਿਹਾ। ਇਸ ਦਰਵਾਜੇ ਦੇ ਇੱਕ ਪਾਸੇ ਨਗਰ ਪਾਲਿਕਾ ਦਾ ਦਫਤਰ ਤੇ ਧਰਮ ਕਾਂਟਾ ਹੁੰਦਾ ਸੀ। ਉਸ ਜਗ੍ਹਾ ਤੇ ਬਾਦ ਵਿੱਚ ਚੌਧਰੀ ਦੇਵੀ ਲਾਲ ਮਾਰਕੀਟ ਬਣਾ ਦਿੱਤੀ। ਦਰਵਾਜ਼ੇ ਕੋਲ ਲਗਦੀਆਂ ਰੇਹੜੀਆਂ ਵਿੱਚ ਇੱਕ ਯੂ ਪੀ ਚਾਟ ਭੰਡਾਰ ਦੇ ਨਾਮ ਤੇ ਗੋਲ ਗੱਪਿਆਂ ਦੀ ਰੇਹੜੀ ਲਗਦੀ ਸੀ। ਦੂਸਰੀ ਰਾਮ ਭਟੂਰੇਂ ਵਾਲੇ ਦੇ ਨੇੜੇ ਮੂਲੇ ਦੀ ਰੇਹੜੀ ਹੁੰਦੀ ਸੀ। ਸ਼ਾਇਦ ਇਹ ਦੋ ਰੇਹੜੀਆਂ ਹੀ ਮਸ਼ਹੂਰ ਸਨ ਭਲਿਆ ਵਾਸਤੇ।
ਸ਼ਹਿਰ ਵਿਚਲੀਆਂ ਪੁਰਾਣੀਆਂ ਨਿਸ਼ਾਨੀਆਂ ਖਤਮ ਹੋ ਗਈਆਂ ਹਨ।ਜਿਥੋਂ ਤੱਕ ਮੇਰੇ ਯਾਦ ਹੈ ਮਸੀਤ ਕੋਲ ਇਲਕ ਗੋਲ ਡਿੱਗੀ ਹੁੰਦੀ ਸੀ।
ਪੋਖਰ ਦੇ ਪਕੌੜੇ ਅਤੇ ਜੀ ਟੀ ਰੋਡ ਤੇ ਬਣਿਆ ਬ੍ਰਹਮਚਾਰੀ ਹੋਟਲ ਵੀ ਬਹੁਤਿਆਂ ਨੂੰ ਯਾਦ ਹੋਵੇਗਾ।
ਇੱਕ ਹੋਰ ਚੀਜ਼ ਜੋ ਅਸੀਂ ਪਿੰਡੋਂ ਆਏ ਜਰੂਰ ਵੇਖਦੇ ਉਹ ਸੀ ਸਰਕਾਰੀ ਸਕੂਲ ਦੇ ਸਬਜ਼ੀ ਮੰਡੀ ਵਾਲੇ ਗੇਟ ਕੋਲੇ ਲਗਿਆ 545 ਬੀੜੀ ਦਾ ਬੋਰਡ। ਗੋਲ ਸਿਤਾਰਿਆਂ ਨਾਲ ਲਿਖਿਆ 545 ਧੁੱਪ ਵਿੱਚ ਬਹੁਤ ਚਮਕਦਾ। ਇਹ ਆਪਣੀ ਕਿਸਮ ਦਾ ਇੱਕੋ ਇੱਕ ਬੋਰਡ ਸੀ। ਫਿਰ ਕਲੋਨੀ ਰੋਡ ਫਾਟਕ ਦੇ ਨੇੜੇ ਬਣੀ ਇਮਾਰਤ ਵਿੱਚ ਬਣੀ ਬੀਕਾਨੇਰੀ ਰਸੋਈ ਜਿੱਥੇ ਕੋਲਿਆਂ ਦੇ ਸੇਕ ਤੇ ਤਵੀ ਤੇ ਰੋਟੀ ਪੱਕਦੀ ਸੀ। ਤੇ ਬਹੁਤੇ ਗ੍ਰਾਹਕ ਮਹੀਨੇ ਅਨੁਸਾਰ ਬੱਝਵੀਂ ਰੋਟੀ ਖਾਂਦੇ ਸਨ।
ਮੁੱਛਾਂ ਵਾਲੇ ਬਾਬੇ ਦੇ ਕਾਂਜੀ ਭੱਲੇ ਵੀ ਬਹੁਤਿਆਂ ਨੇ ਖਾਧੇ ਹੋਣਗੇ। ਇਹ ਡੱਬਵਾਲੀ ਦੀਆਂ ਯਾਦਾਂ ਲੰਬੇ ਸਮੇਂ ਤੱਕ ਮਨ ਵਿੱਚ ਸਮਾਈਆਂ ਰਹਿਣ ਗੀਆਂ।
ਬਦਲ ਗਈ ਡੱਬਵਾਲੀ ਤੇ ਬਦਲ ਗਏ ਡੱਬਵਾਲੀ ਦੇ ਬਸ਼ਿੰਦੇ।
ਊਂ ਗੱਲ ਆ ਇੱਕ।
#ਰਮੇਸ਼ਸੇਠੀਬਾਦਲ