ਜ਼ਿੰਦਗੀ ਦੀਆਂ ਲੰਮੀਆਂ ਵਾਟਾਂ ਤੇ ਹਮਸਫ਼ਰ ਜ਼ਰੂਰੀ ਏ। ਪਰ ਵਾਟਾਂ ਕਿੰਨੀਆਂ ਲੰਮੀਆਂ ਨੇ ਏ ਉਹ ਰੱਬ ਜਾਣਦਾ। ਪਰ ਜ਼ਿੰਦਗੀ ਚ ਇੱਕ ਸੱਚਾ ਸਾਥੀ ਮਿਲ ਜੇ ਤਾਂ ਪਤਾ ਨੀ ਲੱਗਦਾ ਜ਼ਿੰਦਗੀ ਕਦੋਂ ਲੰਘ ਜਾਦੀ ਆ। ਇਹਨਾਂ ਪਿਆਰ ਹੋਣਾਂ ਚਾਹੀਦਾ ਜੀਵਨ ਸਾਥੀ ਦੇ ਨਾਲ ਕੇ ਇੱਕ ਦੂਜੇ ਦੇ ਦੁੱਖ ਸੁੱਖ ਵਿੱਚ ਸਾਥ ਦੇਣ। ਤੇ ਆਪਣੀ ਜ਼ਿੰਦਗੀ ਹੱਸ ਖੇਡ ਕੇ ਰਲ ਮਿਲ ਕੇ ਗੁਜਾਰ ਲੈਣ। ਪਰ ਪਤਨੀ ਪਰਖ਼ ਕਹਿੰਦਾ ਪਤੀ ਦੀ ਗ਼ਰੀਬੀ ਵਿੱਚ ਆਉਦੀ ਹੈ। ਤੇ ਪਤੀ ਦੀ ਪਰਖ਼ ਪਤਨੀ ਦੇ ਦੁੱਖ ਵਿੱਚ ਆਉਦੀ ਹੈ। ਪਰ ਇੱਕ ਪਤਨੀ ਆਪਣੇ ਪਤੀ ਦਾ ਸਾਥ ਦੇਵੇ ਤੇ ਪਤੀ ਆਪਣੀ ਪਤਨੀ ਦਾ ਦੇਵੇ ਤਾਂ ਉਹ ਘਰ ਸਵਰਗ ਬਣ ਜਾਂਦਾ ਹੈਂ। ਗਰੀਬੀ ਅਮੀਰੀ ਤਾਂ ਆਉਂਦੀ ਜਾਂਦੀ ਰਹਿੰਦੀ ਆ। ਹਮੇਸ਼ਾ ਆਪਣੇ ਤੋਂ ਛੋਟੇ ਨੂੰ ਦੇਖ ਚਲਣਾਂ ਚਾਹੀਦਾ ਹੈ। ਪਰ ਜਿਸ ਵਿਹੜੇ ਵਿੱਚ ਬਜ਼ੁਰਗਾਂ ਨਾਲ ਸਭ ਰਲ ਕੇ ਰਹਿੰਦੇ ਹੋਣ ਉਸ ਘਰ ਚ ਕਦੇ ਬਰਕਤ ਨੀ ਜਾਂਦੀ। ਮੇਰਾ ਕਹਿਣ ਦਾ ਭਾਵ ਅਜਿਹੇ ਹਮਸਫ਼ਰ ਰੱਬ ਸਭ ਦੇਵੇਂ ਜੋ ਹਮੇਸ਼ਾ ਹੱਸ ਦੇ ਖੇਡ ਦੇ ਰਹਿਣ। ਧੰਨਵਾਦ ਜੀ