ਡੱਬਵਾਲੀ ਦੇ ਹੰਸ | dabbwali de hans

ਜਦੋ ਗੱਲ ਹੰਸ ਰਾਜ ਦੀ ਚਲਦੀ ਹੈ ਭਾਵੇ ਹੰਸੇ ਦੀ। ਡੱਬਵਾਲੀ ਵਿੱਚ ਕਈ ਹੰਸਾ ਤੇ ਹੰਸਰਾਜ ਸਨ। ਜਿੰਨਾ ਦਾ ਜ਼ਿਕਰ ਕਰਨਾ ਬਣਦਾ ਹੈ।
ਡੱਬਵਾਲੀ ਦੇ ਪੁਰਾਣੇ ਸਿਨੇਮੇ ਡੀਲਾਈਟ ਵਿਚ ਗੇਟਕੀਪਰ ਹੰਸਾ ਹੁੰਦਾ ਸੀ। ਬਹੁਤ ਯਾਦ ਆਉਂਦਾ ਹੈ। ਅਕਸਰ ਉਹ ਹੀ ਸਾਨੂੰ ਫਿਲਮ ਦੌਰਾਨ ਪਾਣੀ ਪਿਆਉਣ ਆਉਂਦਾ ਸੀ। ਬਹੁਤ ਸੇਵਾ ਕਰਦਾ ਸੀ ਸੁਭਾਅ ਦਾ ਨਰਮ ਸੀ ।
ਹੰਸ ਰਾਜ ਓਮ ਪ੍ਰਕਾਸ਼ ਲੋਹੇ ਵਾਲੇ ਮੰਡੀ ਦੀ ਇੱਕ ਮੰਨੀ ਹੋਈ ਫਰਮ ਸੀ। ਪਰ ਬਜ਼ੁਰਗ ਹੰਸ ਰਾਜ ਵਿਆਹ ਤੋਂ ਬਾਦ ਰੁਸਕੇ ਪੇਕੇ ਬੈਠੀਆਂ ਸੋਹਰਿਆਂ ਤੋਂ ਤੰਗ ਧੀਆਂ ਨੂੰ ਵਸਾਉਣ ਦਾ ਕੰਮ ਕਰਦਾ ਸੀ। ਹਜ਼ਾਰਾਂ ਘਰ ਵਸਾਏ ਉਸਨੇ। ਫਿਰ ਉਹ ਫਰਮ ਚੰਡੀਗੜ੍ਹ ਚਲੀ ਗਈ।
ਹੰਸ ਰਾਜ ਪੈਂਟਰ ਸਾਈਕਲ ਤੇ ਹੀ ਆਪਣੀ ਦੁਕਾਨਦਾਰੀ ਰੱਖਦਾ । ਨਾਲ ਹੀ ਮੁਨਾਦੀ ਵੀ ਕਰਦਾ।
ਕਪੜੇ ਵਾਲੇ ਹੰਸੇ ਮਦਨ ਕੇ ਵੀ ਇੱਕ ਮਸ਼ਹੂਰ ਫਰਮ ਸੀ। ਬੱਚਾ ਬੱਚਾ ਹੰਸੇ ਮਦਨ ਦੀ ਭੀੜੀ ਜਿਹੀ ਦੁਕਾਨ ਨੂੰ ਜਾਣਦਾ ਸੀ। ਬੋਹੜ ਵਾਲੀ ਦੁਕਾਨ।
ਫ਼ਿਰ ਗੱਲ ਆਉਂਦੀ ਹੈ ਹੰਸੇ ਹਲਵਾਈ ਦੀ। ਹੰਸੇ ਹਲਵਾਈ ਨੂੰ ਕੌਣ ਨਹੀਂ ਜਾਣਦਾ। ਸਿਰੇ ਦਾ ਹਲਵਾਈ ਸੀ। ਉਸਦਾ ਮੁੰਡਾ ਅੱਜ ਕੱਲ੍ਹ ਕੇਟਰਿੰਗ ਦਾ ਕੰਮ ਕਰਦਾ ਹੈ ਤੇ ਜਲੇਬੀਆਂ ਦੀ ਰੇਹੜੀ ਵੀ ਲਾਉਂਦਾ ਹੈ।
ਪ੍ਰੋ Ajmer Singh ਜੀ ਨੇ ਡੱਬਵਾਲੀ ਦੇ ਹੰਸਾਂ ਦੀ ਗੱਲ ਕੀਤੀ ਹੈ। ਵਾਕਿਆ ਹੀ ਇਹ ਮੰਡੀ ਦੇ ਹੰਸ ਸਨ।
ਚਲਦਾ।
#ਰਮੇਸ਼ਸੇਠੀਬਾਦਲ

Leave a Reply

Your email address will not be published. Required fields are marked *