ਮੈਂ ਛੋਟਾ ਹੁੰਦਾ ਬਾਬੇ ਹਰਬੰਸ ਮਿਡੇ ਯ ਬਾਬਾ ਤਾਰੀ ਦੀ ਹੱਟੀ ਤੋਂ ਡਬਲ ਰੋਟੀ ਲਿਆਕੇ ਚਾਹ ਨਾਲ ਖਾਂਦੇ। ਚੋਰਸ ਡਬਲ ਰੋਟੀ ਦਸ ਪੈਸੇ ਦੀ ਆਉਂਦੀ ਸੀ ਤੇ ਗੋਲ ਡਬਲ ਰੋਟੀ ਜੋ ਥੋੜੀ ਜਿਹੀ ਵੱਡੀ ਹੁੰਦੀ ਸੀ ਸ਼ਾਇਦ ਚੁਆਨੀ ਦੀ ਆਉਂਦੀ ਸੀ। ਜੇ ਹਰ ਰੋਜ਼ ਸਵੇਰੇ ਸ਼ਾਮ ਇੱਕ ਇੱਕ ਡਬਲ ਰੋਟੀ ਖਾਵਾਂ ਤਾਂ ਪੂਰੇ ਮਹੀਨੇ ਲਈ ਪੰਦਰਾਂ ਰੁਪਏ ਚਾਹੀਦੇ ਹਨ।ਇੰਨੇ ਰੁਪਈਆ ਬਾਰੇ ਸੋਚ ਕੇ ਚੁੱਪ ਕਰ ਜਾਂਦੇ। ਫਿਰ ਕਹਿੰਦੇ ਡਬਲ ਰੋਟੀ ਬਿਮਾਰਾਂ ਲਈ ਹੁੰਦੀ ਹੈ। ਡਾਕਟਰ ਵੀ ਮਰੀਜ਼ ਨੂੰ ਡਬਲ ਰੋਟੀ ਖਾਣ ਦੀ ਸਲਾਹ ਦਿੰਦੇ। ਬਹੁਤ ਦਿਨਾਂ ਬਾਅਦ ਅੱਜ ਸ਼ਾਮ ਨੂੰ ਦੁੱਧ ਨਾਲ ਡਬਲ ਰੋਟੀ ਖਾਧੀ। kitty ਦੀ। ਫਰੂਟ ਬੰਨ ਕਹਿੰਦੇ ਹਨ ਇਸਨੂੰ। ਪੂਰੇ ਪੰਦਰਾਂ ਰੁਪਏ ਦਾ ਪੈਕਟ ਮਿਲਦਾ ਹੈ।
ਲਵ ਯੂ ਕਿੱਟੀ ਬੰਨ।ਅੱਜ ਕੱਲ੍ਹ ਤਾਂ ਕਈ ਕਿਸਮ ਦੀ ਡਬਲ ਰੋਟੀ ਬੰਨ ਆਉਂਦੇ ਹਨ।
ਊਂ ਗੱਲ ਆ ਇੱਕ।
#ਰਮੇਸ਼ਸੇਠੀਬਾਦਲ