ਅੱਜ ਇੱਕ ਪੁਰਾਨੀ ਗਰੁਪ ਫੋਟੋ ਹਥ ਲੱਗੀ। ਇਹ ਫੋਟੋ ਅਠਵੀ ਜਮਾਤ 1969-70 ਦੀ ਹੈ। ਮੈ ਓਦੋ ਹੇਠਲੀ ਜਮਾਤ ਵਿਚ ਹੀ ਪੜਦਾ ਸੀ। ਅਠਵੀ ਜਮਾਤ ਦੇ ਬਚਿਆ ਵਾਲੀ ਫੋਟੋ ਵਿਚ ਸਾਡੀ ਪੰਜਾਬੀ ਵਾਲੀ ਭੈਣ ਜੀ ਜਸਵੰਤ ਕੋਰ ਦਾ ਮੁੰਡਾ ਵੀ ਕੋਲ ਖੜਾ ਹੈ ਜਿਸ ਦਾ ਨਾਮ ਕਾਕਾ ਇਕਬਾਲ ਲਿਖਿਆ ਹੋਇਆ ਹੈ ਤੇ ਨੀਚੇ ਬੈਠੇ ਛੋਟੇ ਜਿਹੇ ਮੁੰਡੇ ਦਾ ਨਾਮ ਲਿਖਿਆ ਹੈ ਕਾਕਾ ਬਲਦੇਵ ਇਹ ਸਾਡੇ ਪਿੰਡ ਆਲੇ ਕਰਤਾਰ ਮਾਸਟਰ ਦਾ ਮੁੰਡਾ ਸੀ ਤੇ ਮੇਰਾ ਹਮ ਜਮਾਤੀ ਸੀ। ਮੇਰੀ ਫੋਟੋ ਵੀ ਹੈ ਤੇ ਕਾਕਾ ਰਮੇਸ਼ ਲਿਖਿਆ ਹੈ। ਦਰ ਅਸਲ ਸਾਡੇ ਸਕੂਲ ਦੇ ਹੈਡ ਮਾਸਟਰ ਗੁਰਚਰਨ ਸਿੰਘ ਮੁਸਾਫ਼ਿਰ ਨਾਲ ਮੇਰੇ ਪਾਪਾ ਜੀ ਦੇ ਬਹੁਤ ਵਧੀਆ ਤਾਲੋਕਾਤ ਸਨ। ਫੋਟੋ ਵਿਚ ਮਨੋਹਰ ਲਾਲ ਕਾਮਰਾ ਸੇਕੰਡ ਹੈਡ ਮਾਸਟਰ ਵੀ ਹੈ। ਹਰ ਸਾਲ ਗਰੁਪ ਫੋਟੋ ਵਿਚ ਮੈਨੂ ਤੇ ਬਲਦੇਵ ਜਰੁਰ ਨੂ ਬਿਠਾਇਆ ਜਾਂਦਾ ਸੀ। ਸਕੂਲ ਵਿਚ ਸਾਨੂ ਵਿਸ਼ੇਸ਼ ਦਰਜਾ ਹਾਸਿਲ ਸੀ। ਇੱਕ ਵਾਰੀ ਸਰਕਾਰ ਦੀ ਨੀਤੀ ਅਨੁਸਾਰ ਸਾਰੇ ਮਾਸਟਰਾਂ ਦੀਆਂ ਬਦਲੀਆਂ ਦੁਰ ਦੁਰ ਹੋਣੀਆਂ ਸਨ ਤੇ ਸਕੂਲ ਦੇ ਮਾਸਟਰਾਂ ਨੇ ਗਰੁਪ ਫੋਟੋ ਖਿਚੋਉਣ ਦਾ ਫੈਸਲਾ ਕੀਤਾ। ਸਾਨੂ ਦੋਹਾ ਭਰਾਵਾਂ ਨੂ ਵੀ ਬੁਲਾਇਆ ਗਿਆ ਉਸ ਗਰੁਪ ਫੋਟੋ ਵਿਚ ਸ਼ਾਮਿਲ ਹੋਣ ਲਈ। ਓਹਨਾ ਦਿਨਾ ਵਿਚ ਸ਼ਾਮ ਜਿਹੇ ਨੂ ਟਿੱਕੀ ਦੇ ਛਿਪਾ ਵੇਲੇ ਯਾਨੀ ਆਥਣੇ ਜਿਹੇ ਵੱਡੇ ਸਾਰੇ ਤਿੰਨ ਟੰਗਾ ਵਾਲੇ ਸ੍ਟੈੰਡ ਤੇ ਵੱਡਾ ਸਾਰਾ ਕੈਮਰਾ ਫਿੱਟ ਕਰਕੇ ਫੋਟੋ ਖਿਚਦੇ ਹੁੰਦੇ ਸਨ।ਕਿਓਕੇ ਧੁਪ ਵਿਚ ਫੋਟੋ ਖਿਚਿ ਨਹੀ ਜਾ ਸਕਦੀ ਸੀ। ਫੋਟੋਗ੍ਰਾਫਰ ਕੈਮਰੇ ਉਪਰ ਕਾਲਾ ਕਪੜਾ ਪਾਕੇ ਕੈਮਰੇ ਦੇ ਅੱਗੋਂ ਸ਼੍ਹ੍ਟਰ ਜਿਹਾ ਉਤਰ ਕੇ ਫਿਰ ਬੰਦ ਕਰ ਦਿੰਦਾ ਸੀ। ਉਸ ਦਿਨ ਸੇਟਿੰਗ ਕਰਦੇ ਕਰਦੇ ਲੇਟ ਹੋ ਗਏ ਤੇ ਹਨੇਰਾ ਹੋ ਗਿਆ। ਹੁਣ ਫੋਟੋ ਨਹੀ ਹੋ ਸਕਦੀ ਸੀ। ਫੋਟੋ ਖਿਚਣ ਵਾਸਤੇ ਆਹੂਜਾ ਭਰਾਵਾਂ ਰੋਸ਼ਨ ਆਹੂਜਾ ਤੇ ਕ੍ਰਿਸ਼ਨ ਆਹੂਜਾ ਨੂ ਹੀ ਬੁਲਾਇਆ ਜਾਂਦਾ ਸੀ। ਜੋ ਅਗਲੇ ਦਿਨ ਸਵੇਰੇ ਸਵੇਰੇ ਧੁਪ ਚੜਨ ਤੋਂ ਪਹਿਲਾ ਹੀ ਫੋਟੋ ਖਿਚਣ ਦਾ ਪ੍ਰੋਗ੍ਰਾਮ ਬਣਾਇਆ ਗਿਆ। ਅਗਲੇ ਦਿਨ ਅਜੇ ਅਸੀਂ ਦੋਨੇ ਭਰਾ ਸੁੱਤੇ ਹੀ ਪਏ ਸੀ ਕਿ ਮੁਸਾਫ਼ਿਰ ਸਾਹਿਬ ਨੇ ਸਕੂਲ ਦੇ ਚੋਕੀਦਾਰ ਗੁਰਦਿਆਲ ਨੂ ਸਾਡੇ ਘਰ ਸਾਨੂ ਬ੍ਲੋਉਣ ਵਾਸਤੇ ਭੇਜ ਦਿੱਤਾ। ਤੇ ਅਸੀਂ ਉਸੇ ਤਰਾਂ ਹੀ ਉਠ ਕੇ ਸ਼ਰਟ ਤੇ ਨਿੱਕਰ ਪਾਕੇ ਜਲਦੀ ਜਲਦੀ ਸਕੂਲ ਪਹੁੰਚ ਗਏ। ਤੇ ਸਾਡੀ ਵੀ ਫੋਟੋ ਸਾਰੇ ਮਾਸਟਰ ਸਾਹਿਬਾਨ ਦੇ ਨਾਲ ਖਿਚਿ ਗਈ। ਫਿਰ ਘਰੇ ਆਕੇ ਦੁਬਾਰਾ ਤਿਆਰ ਹੋ ਕੇ ਅਸੀਂ ਸਕੂਲ ਗਾਏ। ਅੱਜ ਕੱਲ ਤਾਂ ਡਿਜ਼ੀਟਲ ਕੈਮਰੇ ਹਨ ਤੇ ਮੋਬਾਇਲ ਫੋਨ ਹਨ ਫੋਟੋ ਬਿਨਾ ਕਿਸੇ ਲਾਗਤ ਦੇ ਹੀ ਖਿਚੀਆਂ ਜਾਂਦੀਆਂ ਹਨ ਕੋਈ ਰੀਲ ਪਾਉਣ ਦਾ ਝੰਜਟ ਨਹੀ। ਸਫੇਦ ਤੇ ਕਾਲੀਆਂ ਓਹ ਫੋਟੋਆਂ ਦੇਖ ਕੇ ਹੁਣ ਵੀ ਪੁਰਾਣਿਆ ਯਾਦਾਂ ਤਾਜ਼ੀਆਂ ਹੋ ਜਾਂਦੀਆਂ ਹਨ।
ਊਂ ਗੱਲ ਆ ਇੱਕ
#ਰਮੇਸ਼ਸੇਠੀਬਾਦਲ