#ਕੌਫ਼ੀ_ਵਿਦ_ਟੇਕਚੰਦ_ਛਾਬੜਾ।
ਚੇਅਰਮੈਨੀ ਦੇ ਇਸ ਘਮਾਸਾਨ ਵਿੱਚ ਸਭ ਦਾ ਮੁਕਾਬਲਾ ਟੇਕ ਚੰਦ ਛਾਬੜਾ ਨਾਲ ਹੈ। ਤੇ ਜਦੋਂ ਕੌਫ਼ੀ ਦੇ ਕੱਪ ਤੇ ਮੇਰੇ ਕੋਲ ਆਏ ਛਾਬੜੇ ਜੀ ਨੂੰ ਮੈਂ ਪੁੱਛਿਆ “ਛਾਬੜਾ ਸਾਹਿਬ ਤੁਹਾਡਾ ਮੁੱਖ ਮੁਕਾਬਲਾ ਕਿਸ ਨਾਲ ਹੈ?” ਉਹ ਮੇਰੇ ਇਸ ਪ੍ਰਸ਼ਨ ਤੇ ਹੱਸ ਪਏ। ਜਿਵੇਂ ਉਹ ਅਕਸਰ ਨੀਵੀਂ ਜਿਹੀ ਪਾਕੇ ਡੂੰਘੀ ਗੱਲ ਕਰਦੇ ਹੁੰਦੇ ਹਨ। “ਰਾਜ਼ ਦੀ ਗੱਲ ਇਹ ਹੈ ਕਿ ਮੇਰਾ ਮੁਕਾਬਲਾ ਮੇਰੇ ਅਤੇ ਮੇਰੇ ਕੰਮਾਂ ਨਾਲ ਹੈ। ਜੇ ਮੈਂ ਲੋਕਾਂ ਦੇ ਕੰਮ ਕੀਤੇ ਹਨ। ਪਾਰਟੀ ਪੱਧਰ ਤੋਂ ਉੱਚਾ ਉੱਠਕੇ ਹਰ ਇੱਕ ਨੂੰ ਗਲੇ ਲਗਾਇਆ ਹੈ। ਹਰੇਕ ਦੇ ਦੁੱਖ ਸੁੱਖ ਦਾ ਸਾਥੀ ਰਿਹਾ ਹਾਂ ਤਾਂ ਜਨਤਾ ਨੇ ਮੇਰੇ ਹੱਕ ਵਿੱਚ ਫਤਵਾ ਦੇਣਾ ਹੈ। ਮੈਂ ਨਹੀਂ ਕਹਿੰਦਾ ਇਹ ਮੇਰੇ ਨਾਲ ਜੁੜਿਆ ਆਵਾਮ ਕਹਿੰਦਾ ਹੈ।” ਮੈਨੂੰ ਉਸਦੀ ਗੱਲ ਵਿੱਚ ਦਮ ਲੱਗਿਆ। ਉਂਜ ਵੀ Tek Chand Chhabra ਦੀ ਕੁਝ ਵਾਰਡਾਂ ਵਿੱਚ ਹਨੇਰੀ ਹੈ ਬਾਕੀ ਵਾਰਡਾਂ ਨੂੰ ਕਵਰ ਕਰਨ ਲਈ ਉਹ ਦਿਨ ਰਾਤ ਡੋਰ ਟੂ ਡੋਰ ਜਾ ਰਿਹਾ ਹੈ। ਟੇਕ ਚੰਦ ਹਲੀਮੀ ਦੀ ਮੂਰਤ ਹੈ। ਇਹ ਇਨੈਲੋ ਦਾ ਉਮੀਦਵਾਰ ਤਾਂ ਹੈ ਹੀ। ਪਰ ਸ਼ਹਿਰ ਵਿੱਚ ਉਹ ਵੰਨ ਮੈਨ ਆਰਮੀ ਦੇ ਰੂਪ ਵਿੱਚ ਵਿਚਰ ਰਿਹਾ ਹੈ। ਟੇਕ ਚੰਦ ਦੇ ਪਿੱਛੇ ਬਹੁਤੇ ਬੂਸਟਰ ਨਹੀਂ ਹਨ। ਪਰ ਉਪਰ ਅਤੇ ਥੱਲੋਂ ਸਭ ਦਾ ਦਿਲੀ ਅਸ਼ੀਰਵਾਦ ਹੈ। ਇਹ ਇੱਕ ਚੇਹਰੇ ਦਾ ਚੁਣਾਵ ਹੈ ਤੇ ਮਿਸਟਰ ਛਾਬੜਾ ਦਾ ਆਪਣਾ ਚੇਹਰਾ ਹੈ। ਜਿਸ ਦੇ ਬਲਬੂਤੇ ਤੇ ਸ੍ਰੀ ਟੇਕ ਚੰਦ ਚੋਣ ਲੜ੍ਹ ਰਿਹਾ ਹੈ। ਇਸ ਦਾ ਚੇਹਰਾ ਹੀ ਬੋਲਦਾ ਹੈ ਤੇ ਕੀਤੇ ਕੰਮ ਵੀ।
#ਫੈਸਲਾ ਵੋਟਰਾਂ ਦੇ ਹੱਥ ਵਿੱਚ ਹੈ ਕਿ ਵੋਟਰ ਹਰਾ ਪੈਨ ਦਿੰਦੇ ਹਨ ਯ ਲੋਕਾਂ ਦੇ ਹੱਕਾਂ ਦੀ ਲੜਾਈ ਲੜਨ ਲਈ ਦਰੀ। ਪਰ ਟੇਕ ਚੰਦ ਦਾ ਮਕਸਦ ਸ਼ਹਿਰ ਦਾ ਸੁਧਾਰ ਤੇ ਵਿਕਾਸ ਕਰਨਾ ਹੈ। ਜੇ ਟੇਕ ਚੰਦ ਆਪਣੀ ਮੁਹਿੰਮ ਨੂੰ ਇਸ ਤਰਾਂ ਬਣਾਈ ਰੱਖਣ ਵਿੱਚ ਸਫਲ ਹੁੰਦਾ ਹੈ। ਤਾਂ ਅਗਲੇ ਪੰਜ ਸਾਲਾਂ ਲਈ ਸ਼ਹਿਰ ਸੇਵਾ ਦਾ ਟੈਂਡਰ ਉਸਦੇ ਨਾਮ ਹੋਵੇਗਾ।
ਊਂ ਗੱਲ ਆ ਇੱਕ।
#ਰਮੇਸ਼ਸੇਠੀਬਾਦਲ
ਸਾਬਕਾ ਸੁਪਰਡੈਂਟ