“ਬਣ ਗਿਆ ਸਾਗ?” ਰਸੋਈ ਦੇ ਗੇੜੇ ਜਿਹੇ ਕੱਢਦੀ ਨੂੰ ਮੈਂ ਪੁੱਛਿਆ।
“ਹਾਂਜੀ ਜਵਾਂ ਤਿਆਰ ਹੈ ਤੜਕਾ ਲਾਤਾ।” ਉਸ ਨੇ ਥੋੜ੍ਹਾ ਹੁੱਬ ਕੇ ਦੱਸਿਆ। ਜਿਵੇਂ ਕੋਈਂ ਮੋਰਚਾ ਜਿੱਤ ਲਿਆ ਹੋਵੇ।
“ਚੱਲ ਫਿਰ ਭੂਆ ਜੀ ਨੂੰ ਦੇ ਆਈਏ। ਉਹ ਕਿਹੜਾ ਬਣਾਉਂਦੇ ਹੋਣਗੇ।” ਮੈਂ ਸੁਝਾ ਦਿੱਤਾ।
“ਲੇਟ ਹੋਗੇ ਨਾਲੇ ਵਿਸ਼ਕੀ ਘਰੇ ਇਕੱਲਾ ਕਿਵੇਂ ਰਹੂ?’ ਉਸਨੇ ਆਪਣੇ ਹਾਂਪੱਖੀ ਹੁੰਗਾਰੇ ਜਿਹੇ ਨਾਲ ਆਖਿਆ।
“ਵਿਸ਼ਕੀ ਨੂੰ ਨਾਲ ਲ਼ੈ ਚਲਦੇ ਹਾਂ। ਆਹ ਖੜ੍ਹਾ ਮਾਡਲ ਟਾਊਨ। ਕਿਹੜਾ ਦੂਰ ਹੈ।” ਮੈਂ ਹੌਸਲਾ ਜਿਹਾ ਦਿੱਤਾ।
ਬੱਸ ਫਿਰ ਕੀ ਸੀ ਅਸੀਂ ਗੱਡੀ ਲੈਕੇ ਭੂਆ ਜੀ ਕੋਲ ਚਲੇ ਗਏ। ਸਾਨੂੰ ਵੇਖਕੇ ਭੂਆ ਜੀ ਵੀ ਬਾਗੋਬਾਗ ਹੋ ਗਏ। ਭੂਆ ਜੀ ਨੇ ਆਪ ਬਣਾਕੇ ਕੌਫ਼ੀ ਪਿਆਈ। ਤੇ ਲਟਰਮ ਪਟਰਮ ਨਾਲ ਮੇਜ਼ ਭਰ ਦਿੱਤਾ। ਜੇ ਦੇਖਿਆ ਜਾਵੇ ਤਾਂ ਭੂਆ ਜੀ ਦਾ ਹੈ ਵੀ ਕੌਣ। ਇਕੱਲੇ ਹੀ ਰਹਿੰਦੇ ਹਨ। ਕਈ ਵਾਰੀ ਛੋਟੀ ਭੂਆ ਜੀ ਵੀ ਕੋਲ ਹੁੰਦੇ ਹਨ। ਵੈਸੇ ਇਕੱਲਿਆਂ ਤੋਂ ਸਾਗ ਦਾ ਆਹਰ ਵੀ ਕਿੱਥੇ ਹੁੰਦਾ ਹੈ। ਪਰ ਭੂਆ ਜੀ ਹਿੰਮਤੀ ਹਨ। ਜੀਅ ਕਰੇ ਤਾਂ ਬਣਾ ਵੀ ਲੈਂਦੇ ਹਨ। ਭੂਆ ਜੀ ਜਵਾਂ ਨਹੀਂ ਘਬਰਾਉਂਦੇ। ਹਮੇਸ਼ਾ ਚੜ੍ਹਦੀ ਕਲਾ ਵਿਚ ਰਹਿੰਦੇ ਹਨ। ਪਰਮਾਤਮਾ ਜਿਉਣ ਲਈ ਸਭ ਨੂੰ ਹਿੰਮਤ ਤੇ ਹੌਸਲਾ ਦਿੰਦਾ ਹੈ। ਕੋਲ ਰਹਿੰਦੇ ਭਤੀਜੇ ਵੀ ਕਦੇ ਕਦਾਈਂ ਗੇੜਾ ਮਾਰ ਜਾਂਦੇ ਹਨ। ਅੱਜ ਮੇਰੇ ਦਿੱਤੇ ਹੌਸਲੇ ਨਾਲ ਭਤੀਜੀ ਵੀ ਭੂਆ ਨੂੰ ਮਿਲ ਆਈ। ਵਾਪੀਸੀ ਤੇ ਭਤੀਜੀ ਦੀ ਚਾਲ ਵਿੱਚ ਤੇਜੀ ਸੀ। ਗੋਡੇ ਗਿੱਟਿਆਂ ਦਾ ਦਰਦ ਗਾਇਬ ਸੀ ਤੇ ਇੰਜ ਲਗਦਾ ਸੀ ਜਿਵੇਂ ਭਤੀਜੀ ਨੇ ਕਾਰਡ ਲਾਇਆ ਹੋਵੇ। ਇਸ ਨੂੰ ਕਹਿੰਦੇ ਹਨ ਆਪਣਿਆਂ ਦਾ ਮੋਂਹ। ਰਿਸ਼ਤੇ ਤੇ ਬੂਟੇ ਸਮੇਂ ਸਮੇਂ ਤੇ ਸੰਭਾਲ ਮੰਗਦੇ ਹਨ।
ਊਂ ਗੱਲ ਆ ਇੱਕ।
#ਰਮੇਸ਼ਸੇਠੀਬਾਦਲ
ਸਾਬਕਾ ਸੁਪਰਡੈਂਟ
nice ji