ਕੱਲ ਦੀ ਗੱਲ ਹੈ। ਮੇਰੀ ਹਮਸਫਰ ਦਾ ਸੇਵਾ ਮੁਕਤੀ ਸਮਾਰੋਹ ਸੀ। ਸਕੂਲ ਸਟਾਫ ਦੇ ਦੋ ਸੀਨੀਅਰ ਮੈਂਬਰ ਸਾਰੇ ਪਰਿਵਾਰ ਨੂੰ ਇਸ ਸੇਵਾ ਮੁਕਤੀ ਸਮਾਰੋਹ ਚ ਸ਼ਾਮਿਲ ਹੋਣ ਦਾ ਸੱਦਾ ਦੇਣ ਆਏ। ਦਿੱਤੇ ਸਮੇ ਤੇ ਅਸੀਂ ਪਰਿਵਾਰ ਦੇ ਸਾਰੇ ਮੇਂਬਰ ਹੀ ਪਹੁੰਚ ਗਏ। ਪੂਰੇ 6 ਮੈਂਬਰ। ਕਿਉਂਕਿ 6ਵਾਂ ਮੈਂਬਰ ਵਿਸ਼ਕੀ ਵੀ ਨਾਲ ਹੀ ਸੀ।ਘਰੋਂ ਚਲਣ ਵੇਲੇ ਉਹ ਝੱਟ ਗੱਡੀ ਵਿੱਚ ਬੈਠ ਗਿਆ। ਤੇ ਸਕੂਲ ਜਾ ਕੇ ਉਹ ਸਟੇਜ ਤੇ ਲੱਗੇ ਸੋਫੇ ਕੋਲ ਬਿਰਾਜਮਾਨ ਹੋ ਗਿਆ। ਸਕੂਲ ਦੀ ਪਰੰਪਰਾ ਅਨੁਸਾਰ ਮੇਰੀ ਹਮਸਫਰ ਦੇ ਨਾਲ ਨਾਲ ਮੇਰਾ, ਮੇਰੇ ਦੋਨੋ ਬੇਟਿਆਂ , ਨਵੀ ਬੇਟੀ ਗਗਨ ਨੂੰ ਪ੍ਰੇਮ ਨਿਸ਼ਾਨੀ ਦੇ ਕੇ ਸਨਮਾਨਿਤ ਕੀਤਾ ਗਿਆ। ਸਾਡੀ ਖੁਸ਼ੀ ਉਸ ਸਮੇ ਦੁਗਣੀ ਤਿਗਨੀ ਹੀ ਨਹੀਂ ਹਜ਼ਾਰ ਗੁਣਾ ਵੱਧ ਗਈ ਜਦੋਂ ਸਕੂਲ ਪ੍ਰਿੰਸੀਪਲ ਅਤੇ ਸਟਾਫ ਨੇ ਵਿਸ਼ਕੀ ਨੂੰ ਵੀ ਬਹੁਮੁੱਲਾ ਤੋਹਫ਼ਾ ਦਿੱਤਾ। ਉਸ ਦਾ ਗਿਫ਼੍ਟ ਸਾਰਿਆਂ ਦੇ ਤੋਹਫੇ ਨਾਲੋਂ ਵਧੀਆ ਸੀ।
ਪ੍ਰਿੰਸੀਪਲ ਸ੍ਰੀ Raj Kumar Mehta ਅਤੇ ਸਟਾਫ ਦੀ ਉੱਚੀ ਸੋਚ ਨੂੰ ਸਲਾਮ।
ਜਿੰਨਾ ਨੇ ਬੇਜੁਬਾਨ ਨੂੰ ਵੀ ਮਾਣ ਬਖਸ਼ ਕੇ ਆਪਣੀ ਵਿਸ਼ਾਲ ਸੋਚ ਦਾ ਸਬੂਤ ਦਿੱਤਾ। ਤਸਵੀਰ ਵਿੱਚ ਵਿਸ਼ਕੀ ਤੋਹਫੇ ਵਿੱਚ ਮਿਲੇ ਬਹੁਮੁੱਲੀ ਕੰਬਲ ਦੀ ਨਿੱਘ ਦਾ ਆਨੰਦ ਮਾਣਦਾ ਹੋਇਆ।
#ਰਮੇਸ਼ਸੇਠੀਬਾਦਲ
ਇੱਕ ਬਾਰਾਂ ਸਤਾਰਾਂ।