#ਰਮੇਸ਼ਵਾਣੀ
ਗੱਲ ਮਾਂ ਤੇ ਪਿਓ ਦੀ ਕਰਦੇ ਹਾਂ। ਦੋਹਾਂ ਦਾ ਔਲਾਦ ਨਾਲ ਮੋਹ ਹੁੰਦਾ ਹੈ ਪਰ ਸੋਚ ਵੱਖਰੀ ਹੁੰਦੀ ਹੈ। ਮਾਂ ਨੂੰ ਬੋਹੜ ਦੀ ਛਾਂ ਤੇ ਪਿਓ ਨੂੰ ਸੂਰਜ ਯ ਟੀਨ ਦੀ ਛੱਤ ਆਖਿਆ ਜਾਂਦਾ ਹੈ। ਮਾਂ ਬੱਚੇ ਨੂੰ ਨੋ ਮਹੀਨੇ ਪੇਟ ਵਿੱਚ ਰੱਖਦੀ ਹੈ ਤੇ ਆਪਣੇ ਖੂਨ ਨਾਲ ਪਾਲਦੀ ਹੈ।ਪਰ ਪਿਓ ਨੋ ਮਹੀਨੇ ਤੋਂ ਵੀ ਵੱਧ ਸਮਾਂ ਆਪਣੇ ਦਿਮਾਗ ਵਿੱਚ ਰੱਖਦਾ ਹੈ। ਇਸ ਲਈ ਹੀ ਮਾਂ ਬੱਚੇ ਨੂੰ ਆਪਣੇ ਆਂਚਲ ਦੀ ਛਾਂ ਦਿੰਦੀ ਹੈ ਉਸਨੂੰ ਬੁਰੀ ਨਜ਼ਰ ਤੋਂ ਬਚਾਉਂਦੀ ਹੈ ਤੇ ਉਸਦੀ ਭੁੱਖ ਤੇ ਨਜ਼ਰ ਰੱਖਦੀ ਹੈ। ਮਾਂ ਬੱਚੇ ਨਾਲ ਦਿਲ ਤੋਂ ਪਿਆਰ ਕਰਦੀ ਹੈ ਤੇ ਪਿਓ ਦਿਮਾਗ ਤੋਂ। ਤਾਂਹੀਓਂ ਮਾਂ ਬੱਚੇ ਨੂੰ ਦਿਲ ਨਾਲ ਲਾ ਕੇ ਰੱਖਦੀ ਹੈ ਤੇ ਬਾਪ ਉਸ ਨੂੰ ਕੰਧਾੜੇ ਚੁੱਕਦਾ ਹੈ ਮਤਲਬ ਦਿਮਾਗ ਦੇ ਨੇੜੇ। ਉਹ ਸੋਚਦਾ ਹੈ ਕਿ ਮੇਰੀ ਔਲਾਦ ਮੇਰੇ ਤੋਂ ਵੀ ਉੱਚਾ ਦੇਖੇ। ਉਹ ਸਭ ਕੁਝ ਦੇਖੇ ਜੋ ਮੈਂ ਨਹੀਂ ਦੇਖ ਸਕਦਾ। ਆਪਣੇ ਤੋਂ ਵੀ ਊਚੇ ਮੁਕਾਮ ਤੱਕ ਪਹੁੰਚਾਉਣ ਦੀ ਕੋਸ਼ਿਸ਼ ਕਰਦਾ ਹੈ ਇਕ ਬਾਪ। ਆਪਣੇ ਸਿਰ ਤੋਂ ਵੀ ਊਚਾ ਦਿਖਾਉਣ ਦੀ ਕੋਸ਼ਿਸ਼ ਕਰਦਾ ਹੈ ਬਾਪ। ਔਲਾਦ ਦੇ ਦੁੱਖ ਵੇਲੇ ਮਾਂ ਦੇ ਹੰਝੂ ਬਾਹਰ ਨੂੰ ਨਿਕਲਦੇ ਹਨ ਪਰ ਬਾਪ ਦੇ ਹੰਝੂ ਅੰਦਰ ਨੂੰ ਡਿਗਦੇ ਹਨ।
ਮਾਂ ਤੇ ਬਾਪ ਤੋਂ ਮਾਪੇ ਸ਼ਬਦ ਬਣਦਾ ਹੈ। ਦੋਨਾਂ ਦਾ ਔਲਾਦ ਪ੍ਰਤੀ ਅਸੀਮ ਪਿਆਰ ਹੁੰਦਾ ਹੈ। ਪਰ ਨਜ਼ਰੀਆ ਵੱਖਰਾ ਹੁੰਦਾ ਹੈ।
#ਰਮੇਸ਼ਸੇਠੀਬਾਦਲ
ਸਾਬਕਾ ਸੁਪਰਡੈਂਟ