ਅਖੇ ਬਠਿੰਡੇ ਵਾਲੇ ਰਫਲਾਂ ਰੱਖਣ ਦੇ ਸ਼ੌਕੀ।- ਰਮੇਸ਼ ਸੇਠੀ ਬਾਦਲ
ਬਹੁਤ ਵਾਰੀ ਸੁਣਿਆ ਹੈ। ਅਖੇ ਬਠਿੰਡੇ ਵਾਲੇ ਰਫਲਾਂ ਰੱਖਣ ਦੇ ਸੌਕੀ । ਆਤਮ ਰੱਖਿਆ ਲਈ ਅਸਲਾ ਰੱਖਣਾ ਕੋਈ ਗੁਨਾਹ ਨਹੀ ਹੈ। ਅਸਲਾ ਬਣਿਆ ਕਿਸ ਲਈ ਹੈ। ਸਿਰਫ ਰੱਖਿਆ ਲਈ। ਰੱਖਿਆ ਚਾਹੇ ਦੇਸ਼ ਦੀ ਸਰਹੱਦ ਦੀ ਹੋਵੇ ਜ਼ੋ ਸਾਡੇ ਫੋਜੀ ਜਵਾਨ ਕਰਦੇ ਹਨ। ਚਾਹੇ ਅੰਦਰੂਨੀ ਸੁਰੱਖਿਆ ਦੀ ਗੱਲ ਹੋਵੇ ਜਿਸ ਲਈ ਸਾਡਾ ਪੁਲਸ ਮਹਿਕਮਾਂ ਹੈ।ਮਾੜੇ ਅਨਸਰ ਹਰ ਥਾਂ ਹੁੰਦੇ ਹਨ। ਇਸ ਲਈ ਨਿੱਜੀ ਸੁਰੱਖਿਆ ਲਈ ਵੀ ਅਸਲੇ ਦੀ ਲੋੜ ਪੈੱਦੀ ਹੈ। ਲੋਕ ਨੇਤਾਵਾਂ ਦੇ ਮਗਰ ਮਗਰ ਪੈ ਕੇ ਅਸਲੇ ਦੇ ਲਾਈਸੈਂਸ ਬਣਾਉਦੇ ਹਨ। ਬੰਦੂਕ, ਰਾਈਫਲ ਤੇ ਰਿਵਾਲਵਰ ਦੇ। ਪੁਲਿਸ ਦੇ ਹੱਥ ਫੜ੍ਹਿਆ ਅਸਲਾ ਵੀ ਕਈ ਵਾਰੀ ਕੋਈ ਨਾ ਕੋਈ ਗੁਨਾਹ ਕਰ ਦਿੰਦਾ ਹੈ। ਝੂਠੇ ਮੁਕਾਬਲਿਆਂ ਦੀਆਂ ਗੱਲਾਂ ਆਮ ਕਰਕੇ ਅਖਬਾਰਾਂ ਦੀਆਂ ਸੁਰਖੀਆਂ ਬਣਦੀਆਂ ਹਨ।
ਘਰ ਵਿੱਚ ਪਿਆ ਅਸਲਾ ਜੇ ਵੇਲੇ ਕੁਵੇਲੇ ਮਾੜੇ ਅਨਸਰਾਂ ਤੌ ਰੱਖਿਆ ਕਰਦਾ ਹੈ ਤਾਂ ਬਹੁਤੇ ਵਾਰੀ ਨੁਕਸਾਨ ਵੀ ਕਰਦਾ ਹੈ। ਗੁੱਸਾ ਇਨਸਾਨੀ ਫਿਤਰਤ ਹੈ। ਅਤੇ ਅਮੀਰ ਆਦਮੀ ਨੂੰ ਗੁੱਸਾ ਆਉਂਦਾ ਵੀ ਜਿਆਦਾ ਹੈ। ਜੇ ਆਤਮ ਹੱਤਿਆਵਾਂ ਦੇ ਅੰਕੜ੍ਹਿਆਂ ਵੱਲ ਨਿਗਾਹ ਮਾਰੀਏ ਤਾਂ ਆਪਣੇ ਹੀ ਅਸਲੇ ਨਾਲ ਮਰਨ ਵਾਲਿਆਂ ਦੀ ਗਿਣਦੀ ਕਿਤੇ ਜਿਆਦਾ ਹੁੰਦੀ ਹੈ। ਇਸ ਤਰਾਂ ਬਹੁਤੇ ਵਾਰੀ ਆਪਣੇ ਕਰੀਬੀ ਰਿਸਤੇਦਾਰਾਂ ਤੇ ਸਕਿਆਂ ਸਬੰਧੀਆਂ ਦੀ ਹੱਤਿਆ ਵੀ ਆਪਣੀ ਹੀ ਗੋਲੀ ਨਾਲ ਕੀਤੀ ਜਾਂਦੀ ਹੈ। ਮਾਂ ਪਿਉ ਪੁੱਤ ਧੀ ਭੈਣ ਭਰਾ ਦੇ ਕਤਲ ਵੀ ਖੁੱਦ ਦੇ ਹਥਿਆਰ ਵਿੱਚੋ ਨਿਕਲੀ ਗੋਲੀ ਨਾਲ ਜਿਆਦਾ ਹੁੰਦੇ ਹਨ। ਪਰ ਫਿਰ ਵੀ ਅਸਲਾ ਰੱਖਣਾ ਸ਼ਾਨ ਦਾ ਪ੍ਰਤੀਕ ਬਣ ਚੁਕਿਆ ਹੈ। ਹੋ ਸਕਦਾ ਹੈ ਦੂਜੇ ਇਲਾਕਿਆਂ ਦੀ ਬਜਾਇ ਬਠਿੰਡੇ ਦੇ ਲੋਕਾਂ ਦਾ ਇਹ ਸੌਕ ਕੁਝ ਜਿਆਦਾ ਹੀ ਹੋਵੇਗਾ ।ਪਰ ਘੱਟ ਕੋਈ ਵੀ ਨਹੀ ਹੈ । ਹਰ ਇਲਾਕੇ ਅਤੇ ਹਰ ਬਰਾਦਰੀ ਦੇ ਲੋਕ ਅਸਲਾ ਰੱਖਣਾ ਆਪਣੀ ਸ਼ਾਨ ਸਮਝਦੇ ਹਨ।
ਕੁਝ ਹੱਦ ਤੱਕ ਅਸਲਾ ਰੱਖਣਾ ਜੇ ਸਿਆਣਪ ਹੈ ਤਾਂ ਫੁਕਰਾਪਣ ਵੀ ਹੈ। ਲੋਕ ਦੂਜਿਆ ਤੇ ਰੋਹਬ ਪਾਉਣ ਲਈ ਆਪਣੇ ਆਪ ਨੂੰ ਵੱਡਾ ਵਿਖਾਉਣ ਲਈ ਅਤੇ ਆਪਣੀ ਉੱਚੀ ਪਹੁੰਚ ਦਾ ਇਜ਼ਹਾਰ ਕਰਨ ਲਈ ਵੀ ਅਸਲਾ ਰੱਖਦੇ ਹਨ।ਪੈਸੇ ਦਾ ਨਸ਼ਾ ਤਾਂ ਉਂਜ ਹੀ ਹੁੰਦਾ ਹੈ ਫਿਰ ਹੱਥ ਵਿੱਚ ਫੜਿਆ ਅਸਲਾ ਬੰਦੇ ਦੀ ਮੱਤ ਮਾਰ ਦਿੰਦਾ ਹੈ।ਦਿਮਾਗ ਵਿੱਚ ਵੱਖਰਾ ਹੀ ਫਤੂਰ ਭਰ ਦਿੰਦਾ ਹੈ।
ਵਿਆਹ ਸ਼ਾਦੀ ਦੇ ਮੋਕਿਆਂ ਤੇ ਅਸਲਾ ਨਾਲ ਲੈ ਕੇ ਜਾਣਾ ਉਸ ਜਮਾਨੇ ਵਿੱਚ ਜਾਇਜ ਸੀ ਜਦੋ ਬਰਾਤਾਂ ਨੂੰ ਰਾਹ ਵਿੱਚ ਹੀ ਲੁੱਟ ਲਿਆ ਜਾਂਦਾ ਸੀ। ਦਬੰਗ ਲੋਕ ਗਹਿਣੇ ਗੱਟਿਆਂ ਦੇ ਨਾਲ ਡੋਲੀ ਵੀ ਲੁੱਟਕੇ ਲੈ ਜਾਂਦੇ ਸਨ। ਕਈ ਵਾਰੀ ਵਿਆਹ ਸ਼ਾਦੀ ਵੇਲੇ ਸਮੇ ਹੁੰਦੀ ਜ਼ੋਰ ਜਬਰਦਸਤੀ ਨੂੰ ਰੋਕਣ ਲਈ ਵੀ ਅਸਲੇ ਦੀ ਲੋੜ ਪੈਦੀ ਸੀ। ਪਰ ਅੱਜ ਕੱਲ ਇਹ ਕੰਮ ਨਹੀ ਹੁੰਦੇ। ਪੈਸੇ ਵਾਲੇ ਅਤੇ ਫੁਕਰੇ ਲੋਕ ਹੀ ਲੋਕ ਦਿਖਾਵਾ ਕਰਨ ਲਈ ਵਿਆਹ ਵਿੱਚ ਅਸਲਾ ਲੈਕੇ ਜਾਂਦੇ ਹਨ। ਫਿਰ ਸ਼ਰਾਬ ਅਤੇ ਸੱਤਾ ਦੇ ਨਸ਼ੇ ਵਿੱਚ ਧੁੱਤ ਹੋਕੇ ਫਾਇਰ ਕਰਨਾ ਆਪਣੀ ਸ਼ਾਨ ਸਮਝਦੇ ਹਨ। ਕੋਈ ਨੱਚਣ ਵਾਲੀ , ਕੋਈ ਗਰੀਬ ਵੇਟਰ ਜਾ ਕੋਈ ਮਜਦੂਰ ਇਹਨਾ ਦੀ ਗੋਲੀ ਦਾ ਸ਼ਿਕਾਰ ਹੋ ਜਾਂਦਾ ਹੈ। ਕਈ ਵਾਰੀ ਤਾਂ ਕੋਈ ਕਰੀਬੀ ਰਿਸ਼ਤੇਦਾਰ ਇਹਨਾ ਦੇ ਫਾਇਰ ਨਾਲ ਸਦਾ ਦੀ ਨੀਂਦ ਸੋ ਜਾਂਦਾ ਹੈ । ਤੇ ਇਸ ਤਰਾਂ ਵਿਆਹ ਦੇ ਰੰਗ ਵਿੱਚ ਭੰਗ ਪੈ ਜਾਂਦੀ ਹੈ।
ਹਾਲ ਹੀ ਵਿੱਚ ਬਠਿੰਡਾ ਜਿਲ੍ਹੇ ਦੇ ਕਿਸੇ ਕਸਰੇ ਵਿੱਚ ਬਰਾਤੀ ਦੀ ਗੋਲੀ ਲੱਗਣ ਨਾਲ ਹੋਈ yਇੱੰਕ ਆਰਕੈਸਟਰਾ ਵਾਲੀ ਦੀ ਮੋਤ ਨੇ ਹਰ ਸਖਸ ਨੂੰ ਸੋਚਣ ਲਈ ਮਜਬੂਰ ਕਰ ਦਿੱਤਾ ਹੈ ਕਿ ਅੱਜ ਦੀ ਪੀੜੀ੍ਹ ਕਿਧੱਰ ਜਾ ਰਹੀ ਹੈ। ਉਹ ਗਰੀਬ ਨੱਚਣ ਵਾਲੀ ਜ਼ੋ ਗਰਭਵਤੀ ਹੋਣ ਦੇ ਬਾਵਜੂਦ ਵੀ ਨੱਚ ਕੇ ਆਪਣੇ ਪਰਿਵਾਰ ਦਾ ਢਿੱਡ ਭਰਨ ਦੀ ਕੋਸਿਸ ਕਰ ਰਹੀ ਸੀ ਕਿਸੇ ਅਮੀਰ ਤੇ ਫੁਕਰੇ ਦੀ ਗੋਲੀ ਦਾ ਸ਼ਿਕਾਰ ਹੋ ਗਈ। ਇਹ ਠੀਕ ਹੈ ਉਸ ਮਜਬੂਰ ਅੋਰਤ ਨੂੰ ਜ਼ੋ ਆਪਣੀ ਰੋਜੀ ਰੋਟੀ ਦੇ ਜੁਗਾੜ ਕਰਦੀ ਹੋਈ ਇਸ ਸੰਸਾਰ ਤੋ ਚਲੀ ਗਈ ਨੂੰ ਵਾਪਿਸ ਤਾਂ ਨਹੀ ਲਿਆਦਾ ਜਾ ਸਕਦਾ ਪਰ ਸਮਾਜ ਵਿੱਚ ਫੈਲੀ ਇਸ ਸਰਾਬ ਅਤੇ ਅਸਲੇ ਦੀ ਦੁਰ ਵਰਤੋ ਬਾਰੇ ਸੋਚਣਾ ਸਮਾਜ ਤੇ ਸਰਕਾਰ ਲਈ ਜਰੂਰੀ ਹੋ ਗਿਆ ਹੈ। ਆਮ ਤੋਰ ਤੇ ਅਜਿਹੇ ਫੁਕਰੇ ਕੰਮਾਂ ਲਈ ਜੱਟਾਂ ਤੇ ਜਾਟਾ ਨੂੰ ਹੀ ਦੋਸੀ ਗਰਦਾਨਿਆ ਜਾਂਦਾ ਹੈ। ਪਰ ਇਸ ਘਟਨਾ ਦੇ ਦੋਸ਼ੀ ਤਾਂ ਉਸ ਕੋਮ ਦੇ ਸਨ ਜਿਸ ਨੂੰ ਸਾਡਾ ਸਮਾਜ ਸਿਆਣੇ ਅਤੇ ਸਮਝਦਾਰ ਲੋਕ ਕਹਿੰਦਾ ਹੈ। ਇਸ ਦਾ ਮਤਲਬ ਇਹ ਹੈ ਕਿ ਇਹ ਫੁਕਰਾਪਣ ਕੋਮਾਂ ਮਜ੍ਹਬਾਂ ਤੇ ਕਿਸੇ ਖਾਸ ਇਲਾਕੇ ਦਾ ਮੁਥਾਜ ਨਹੀ ਹੈ। ਇਸ ਵਿਸੇ ਤੇ ਸਿਆਣਪ ਨਾਲ ਸੋਚਣ ਦੀ ਸਖਤ ਜਰੂਰਤ ਹੈ।
ਰਮੇਸ਼ ਸੇਠੀ ਬਾਦਲ
ਮੋ 98 766 27 233
ਬਹੁਤ ਚੰਗਾ ਸੁਨੇਹਾ ਦਿੱਤਾ ਸਮਾਜ ਨੂੰ ਵੀਰ ਪਰ ਅਜਕਲ ਸਹੀ ਗਲ ਕਰਨ ਆਲੇ ਨੂੰ ਭੀ ਲੋਕ ਗਲਤ ਸਮਝਦੇ ਆ