ਅੱਸੀ ਦੇ ਦਹਾਕੇ ਦੇ ਸ਼ੁਰੂ ਦੇ ਸਾਲਾਂ ਦੀ ਗੱਲ ਹੈ ।ਉਸ ਸਮੇ hmt ਤੇ Rioch ਦੀਆਂ ਘੜੀਆਂ ਆਉਂਦੀਆਂ ਸਨ ਆਟੋ ਮੇਟਿਕ।ਉਹ ਘੜੀਆਂ ਵਾਟਰ ਪ੍ਰੂਫ਼ ਹੁੰਦੀਆਂ ਸਨ। ਯਾਨੀ ਉਹਨਾਂ ਵਿੱਚ ਪਾਣੀ ਨਹੀਂ ਸੀ ਪੈ ਸਕਦਾ।ਪਰ ਫਿਰ ਵੀ ਪੀ ਕਈ ਵਾਰੀ ਪਾਣੀ ਦੀ ਭਾਫ ਜਿਹੀ ਸ਼ੀਸ਼ੇ ਦੇ ਅੰਦਰ ਜੰਮ ਜਾਂਦੀ।
ਮੇਰੇ ਨਾਲ ਵੀ ਇਤਰਾਂ ਹੀ ਹੋਇਆ। ਮੇਰੀ ਘੜੀ ਦੇ ਸ਼ੀਸ਼ੇ ਅੰਦਰ ਪਾਣੀ ਜਿਹਾ ਜੰਮ ਗਿਆ।ਮੈਨੂੰ ਲਗਿਆ ਕੇ ਘੜੀ ਖੋਲ ਕੇ ਸ਼ੀਸ਼ਾ ਸਾਫ। ਕਰਨਾ ਪਵੇਗਾ। ਮੈਂ ਚੋਧਰੀ ਵਾਚ ਹਾਊਸ ਦੇ ਮਲਿਕ ਚੋਧਰੀ ਹੇਤ ਰਾਮ ਕੋਲ ਗਿਆ। ਉਸਨੇ ਕਿਹਾ ਸ਼ਾਮੀ ਲੈ ਜਾਈਂ।ਮੇਰੇ ਵੇਖਦੇ ਵੇਖਦੇ ਹੀ ਉਸਨੇ ਘੜੀ ਟੇਬਲ ਲੈਂਪ ਦੇ ਥੱਲੇ ਰੱਖ ਦਿੱਤੀ।ਉਸ ਵਿੱਚ ਸ਼ਾਇਦ 60 ਵਾਟ ਦਾ ਬਲਬ ਲਗਿਆ ਸੀ। ਸ਼ਾਮੀ ਜਦੋ ਮਈ ਘੜੀ ਲੈਣ ਗਿਆ ਤਾਂ ਘੜੀ ਸਹੀ ਸੀ। ਉਸਨੇ ਮੈਥੋਂ ਪੰਜ ਰੁਪਏ ਲੈ ਲਏ। ਮੈਂ ਸੋਚਿਆ ਇਹ ਤਾਂ ਕੋਈ ਕਾਰਗਿਰੀ ਨਹੀਂ ਹੁਣ ਅੱਗੇ ਤੋਂ ਆਪਾਂ ਘਰੇ ਹੀ ਘੜੀ ਠੀਕ ਕਰ ਲਵਾਂਗੇ।ਮੈਨੂੰ ਵੱਲ ਆ ਗਿਆ। ਟੇਬਲ ਲੈਂਪ ਸਾਡੇ ਕੋਲ ਹੈਗਾ ਹੀ ਸੀ।
ਕੁਦਰਤੀ ਦੋ ਕੁ ਮਹੀਨਿਆਂ ਬਾਅਦ ਘੜੀ ਨੂੰ ਓਹੀ ਬਿਮਾਰੀ ਫੇਰ ਹੋ ਗਈ। ਮੈਂ ਘੜੀ ਨੂੰ ਟੇਬਲ ਲੈਂਪ ਥੱਲੇ ਰਖਿਆ ਤੇ ਨਿਸ਼ਚਿੰਤ ਹੋ ਗਿਆ।ਮੇਰੇ ਲੈਂਪ ਵਿੱਚ 200ਵਾਟ ਦਾ ਬਲਬ ਲਗਿਆ ਸੀ। ਮੈਂ ਘੜੀ ਰੱਖ ਕੇ ਭੁੱਲ ਗਿਆ।ਜਦੋ ਕਾਫੀ ਸਮੇ ਬਾਅਦ ਵੇਖਿਆ ਤਾਂ ਮੇਰੇ ਹੋਸ਼ ਉੱਡ ਗਏ। ਘੜੀ ਦਾ ਪਲਾਸਟਿਕ ਦਾ ਸ਼ੀਸ਼ਾ ਪੂਰਾ ਪਿਘਲ ਚੁੱਕਿਆ ਸੀ ਤੇ ਡਾਇਲ ਵੀ ਕਾਲਾ ਹੋ ਗਿਆ ਸੀ। ਫਿਰ ਮੈਨੂੰ ਪੰਜ ਨਹੀਂ ਪੰਜਾਹ ਰੁਪਏ ਲਗਾ ਕੇ ਘੜੀ ਠੀਕ ਕਰਾਉਣੀ ਪਈ।ਘਰੋਂ ਗਾਲ਼ਾਂ ਦਾ ਪ੍ਰਸ਼ਾਦ ਵੱਖਰਾ ਮਿਲਿਆ।
ਜਿਸ ਕਾ ਕਾਮ ਉਸੀ ਕੋ ਸਾਜੇ।
#ਰਮੇਸ਼ਸੇਠੀਬਾਦਲ